The Summer News
×
Friday, 17 May 2024

ਹਿੰਦੂ ਸੰਗਠਨਾਂ ਵੱਲੋਂ ਗਿੱਪੀ ਗਰੇਵਾਲ ਦੀ ਨਵੀਂ ਫਿਲਮ ਦੇ ਸਾੜੇ ਗਏ ਪੋਸਟਰ

ਅੰਮ੍ਰਿਤਸਰ -  ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਹਿੰਦੂ ਸ਼ਿਵ ਸੈਨਾ ਤੇ ਹਿੰਦੂ ਸੰਗਠਨਾਂ ਵੱਲੋਂ ਗਿੱਪੀ ਗਰੇਵਾਲ ਦੀ ਨਵੀਂ ਫਿਲਮ ਜਿਹੜੀ ਰਿਲੀਜ ਹੋਈ ਹੈ। ਜਿਸ ਦੇ ਆਉਂਦਿਆ ਹੀ ਉਸ ਦੇ ਪੋਸਟਰ ਸਾੜੇ ਗਏ। ਹਿੰਦੂ ਸੰਗਠਨਾਂ ਦਾ ਕਹਿਣਾ ਸੀ ਕਿ ਇਸ ਫਿਲਮ ਵਿੱਚ ਮਾਂ ਕਾਲੀ ਦੇ ਰੂਪ ਵਿਚ ਦਰਸਾਇਆ ਗਿਆ ਹੈ ਤੇ ਮਜ਼ਾਕ ਦਾ ਪਾਤਰ ਬਣਾਇਆ ਗਿਆ ਹੈ, ਜੋ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਤਰਾਜ਼ਯੋਗ ਸੀਨ ਕੱਟਿਆ ਗਿਆ ਤੇ ਇਸ ਦੇ ਨੁਕਸਾਨ ਦੀ ਜਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਗੱਲਬਾਤ ਕਰਦੇ ਹੋਏ ਹਿੰਦੂ ਸੰਗਠਨਾਂ ਤੇ ਸ਼ਿਵ ਸੈਨਾ ਦੇ ਆਗੂ ਨੇ ਕਿਹਾ ਕਿ ਹਰ ਵਾਰ ਹਿੰਦੂਆਂ ਦੇ ਦੇਵੀ ਦੇਵਤਿਆਂ ਦਾ ਫਿਲਮਾਂ ਵਿਚ ਅਪਮਾਨ ਕੀਤਾ ਜਾਂਦਾ ਹੈ।


ਸੈਂਸਰ ਬੋਰਡ ਵੀ ਕਿਸ ਤਰੀਕੇ ਦੇ ਨਾਲ ਇਹ ਫਿਲਮ ਪਾਸ ਕਰ ਦਿੰਦਾ ਹੈ, ਜੋ ਸਰਾਸਰ ਗ਼ਲਤ ਹੈ। ਜਿਸ ਦੇ ਚਲਦੇ ਅੱਜ ਹਿੰਦੂ ਸੰਗਠਨਾਂ ਵੱਲੋਂ ਇਕੱਠੇ ਹੋ ਕੇ ਗਿੱਪੀ ਗਰੇਵਾਲ ਦੀ ਫਿਲਮ ਦੇ ਪੋਸਟਰ ਸਾੜੇ ਗਏ ਹਨ। ਉਹਨਾਂ ਕਿਹਾ ਕਿ ਜੇਕਰ ਮੰਗਲਵਾਰ ਤਕ ਇਸ ਫਿਲਮ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਦੇ ਸੀਨ ਨਾ ਕੱਟੇ ਗਏ ਤੇ ਬਿਨਾਂ ਸੀਨ ਕੱਟੇ ਇਹ ਫਿਲਮ ਥੀਏਟਰ ਦੇ ਵਿੱਚ ਚਲਾਈ ਗਈ ਤਾਂ ਹਿੰਦੂ ਸੰਗਠਨ ਇਹ ਬਰਦਾਸ਼ਤ ਨਹੀਂ ਕਰਨਗੇ। ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਥੀਏਟਰ ਦੇ ਮਾਲਕ ਤੇ ਪ੍ਰਸ਼ਾਸਨ ਦੀ ਹੋਵੇਗੀ।


ਉਨ੍ਹਾਂ ਨੇ ਕਿਹਾ ਕਿ ਮਾਤਾ ਦੇ ਜਾਗਰਣ ਵਿੱਚ ਵੀ ਜਾਗਰੁਕ ਕਰਨ ਵਾਲੀਆਂ ਪਾਰਟੀਆਂ ਵੱਲੋਂ ਹਿੰਦੂ ਦੇਵੀ ਦੇਵਤਿਆਂ ਦੇ ਵੱਖ ਵੱਖ ਰੂਪਾਂ ਨੂੰ ਦਰਸਾਇਆ ਜਾਂਦਾ ਹੈ ਜੋ ਸਰਾਸਰ ਗਲਤ ਹੈ। ਅਸੀਂ ਉਹਨਾਂ ਨੂੰ ਤਾੜਨਾ ਕਰਦੇ ਹਾਂ ਕਿ ਮਾਤਾ ਦੇ ਜਾਗਰਣ ਵਿੱਚ ਦੇਵੀ ਦੇਵਤੇ ਬਣਾਕੇ ਆਈਟਮਾਂ ਕਰਨੀਆ ਬੰਦ ਕਰ ਦੇਣ ਨਹੀਂ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Story You May Like