The Summer News
×
Sunday, 19 May 2024

PM ਮੋਦੀ ਨੇ ਸ਼ਿੰਜੋ ਆਬੇ ਦੀ ਮੌਤ ਦੇ ਸੋਗ ਵਿੱਚ ਭਲਕੇ ਰਾਸ਼ਟਰੀ ਸ਼ੋਕ ਦਾ ਕੀਤਾ ਐਲਾਨ

ਚੰਡੀਗੜ੍ਹ : ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਦੇਹਾਂਤ ਹੋ ਗਿਆ ਹੈ। 67 ਸਾਲਾਂ ਦੇ ਸ਼ਿੰਜੋ ਆਬੇ ‘ਤੇ ਸ਼ੂਟਰ ਨੇ ਗੋਲੀਆਂ ਚਲਾਈਆਂ ਸਨ। ਜਿਸ ਦੌਰਾਨ ਉਹ ਬੁਰੀ ਤਰ੍ਹਾ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦ ਉਹ ਨਾਰਾ ਸਿਟੀ ‘ਚ ਇਕ ਸਟੈਜ ਸ਼ੌਅ ਦੌਰਾਨ ਭਾਸ਼ਨ ਦੇ ਰਹੇ ਸਨ। ਇਸ ਦੁਖਦਾਈ ਘਟਨਾ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਹੈ।  ਜਾਪਾਨ ਦੇ ਸਰਕਾਰੀ ਸੂਤਰਾਂ ਨੇ ਕੀਤੀ ਸਾਬਕਾ ਪੀ.ਐਮ. ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਦੁਖਦਾਈ ਘਟਨਾ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਸ਼ਿੰਜੋ ਆਬੇ ਦੀ ਮੌਤ ਦੇ ਸੋਗ ਵਿੱਚ ਭਲਕੇ ਰਾਸ਼ਟਰੀ ਸ਼ੋਕ ਰੱਖਣ ਦਾ ਐਲਾਨ  ਕੀਤਾ ਹੈ।




Story You May Like