The Summer News
×
Friday, 17 May 2024

ਖਾਣ ਵਾਲੀਆਂ ਵਸਤਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਤੋਂ ਲੋਕ ਪਰੇਸ਼ਾਨ, ਦੁਨੀਆ ਭਰ ਚ ਵਧ ਰਹੀ ਮਹਿੰਗਾਈ

(ਸ਼ਾਕਸ਼ੀ ਸ਼ਰਮਾ)


ਲੁਧਿਆਣਾ : ਮਹਿੰਗਾਈ ਦੀ ਮਾਰ ਕੇਵਲ ਭਾਰਤ ਦੇਸ਼ ਦੇ ਵਿਚ ਨਹੀਂ ਬਲਕਿ ਦੁਨੀਆਂ ਭਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ।ਦੁਨੀਆਂ ਦੇ ਵਿੱਚ ਮਹਿੰਗਾਈ ਅਸਮਾਨ ਛੂਹਦੀ ਨਜ਼ਰ ਆ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਵਧਦੀ ਮਹਿੰਗਾਈ ਕਾਰਨ ਖਾਧ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਘਰੇਲੂ ਕੀਮਤਾਂ ਨੂੰ ਕਾਬੂ ਕਰਨ ਦੇ ਲਈ ਕਈ ਦੇਸ਼ਾਂ ਵਿੱਚ ਖਾਧ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਵਿੱਚ ਮਲੇਸ਼ੀਆ ‘ਚ ਪਿਛਲੇ ਮਹੀਨੇ ਵੱਡੀ ਸੰਖਿਆ ਵਿਚ ਬ੍ਰਾਇਲਰ ਚਿਕਨ ਦੇ ਨਿਰਯਾਤ ਤੇ ਰੋਕ ਲਗਾ ਦਿੱਤੀ ਗਈ ਹੈ। ਮਲੇਸ਼ੀਆ ਤੋਂ ਵੱਡੀ ਸੰਖਿਆ ਵਿਚ ਪੋਲਟਰੀ ਦਾ ਆਯਾਤ ਕਰਨ ਵਾਲਾ ਸਿੰਗਾਪੁਰ ਵੀ ਇਸ ਫ਼ੈਸਲੇ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ. ਤੇਲ ਨੂੰ ਲੈ ਕੇ ਚਿਕਨ ਤੱਕ ਦੀਆਂ ਕੀਮਤਾਂ ਵੱਧਣ ਤੇ ਖਾਣ ਪਾਨ ਕਾਰੋਬਾਰ ਨਾਲ ਜੁੜੇ ਹਰ ਵਿਅਕਤੀ ਨੂੰ ਦਾਮ ਵਧਾਉਣੇ ਪਏ ਹਨ। ਇਸੀ ਵਜ੍ਹਾ ਨਾਲ ਲੋਕਾਂ ਦਾ ਖਾਣ ਪੀਣ ਦੀਆਂ ਚੀਜ਼ਾਂ ਦੇ ਲਈ 10 ਤੋਂ 20 ਫੀਸਦੀ ਤਕ ਜ਼ਿਆਦਾ ਦਾਮ ਚੁਕਾਉਣਾ ਪੈ ਰਿਹਾ ਹੈ। ਜਿਸ ਦਾ ਅਸਰ ਖਪਤਕਾਰਾਂ ਦੀ ਜੇਬ ਤੇ ਪੈ ਰਿਹਾ ਹੈ ਜਿਸ ਕਾਰਨ ਖਪਤਕਾਰਾਂ ਨੂੰ ਹੁਣ ਬਰਾਬਰ ਮਾਤਰਾ ਦੀ ਵਸਤਾਂ ਦੇ ਲਈ ਜਾਂ ਤਾਂ ਜ਼ਿਆਦਾ ਰਕਮ ਦੇਣੀ ਪੈਂਦੀ ਹੈ ਜਾਂ ਫਿਰ ਖਾਨਪਾਨ ਵਿੱਚ ਕਟੌਤੀ ਕਰਨੀ ਪੈ ਰਹੀ ਹੈ।


ਆਰਥਿਕ ਖੋਜ ਏਜੰਸੀ ਕੈਪੀਟਲ ਇਕਨੌਮਿਕਸ ਮੁਤਾਬਕ ਉਭਰਦੇ ਬਾਜ਼ਾਰਾਂ ਚ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਇਸ ਸਾਲ ਕਰੀਬ 14 ਫੀਸਦੀ ਅਤੇ ਵਿਕਸਿਤ ਅਰਥਵਿਵਸਥਾਵਾਂ ‘ਚ 7 ਫ਼ੀਸਦੀ ਤੋਂ ਜ਼ਿਆਦਾ ਵਧੀਆ ਹਨ। ਏਜੰਸੀ ਨੇ ਅਨੁਮਾਨ ਲਗਾਇਆ ਹੈ ਕਿ ਵਧੇਰੇ ਮਹਿੰਗਾਈ ਕਾਰਨ ਵਿਕਸਤ ਬਾਜ਼ਾਰਾਂ ‘ਚ ਇਸ ਸਾਲ ਅਤੇ ਅਗਲੇ ਸਾਲ ਵੀ ਖਾਣ ਪੀਣ ਦੀਆਂ ਵਸਤਾਂ ਤੇ ਪਰਿਵਾਰਾਂ ਨੂੰ ਵਾਧੂ 7 ਅਰਬ ਡਾਲਰ ਖਰਚ ਕਰਨੇ ਪੈਣਗੇ। ਉੱਥੇ ਹੀ ਸੰਯੁਕਤ ਰਾਸ਼ਟਰ ਦੀਆਂ ਚਾਰ ਹੋਰ ਏਜੰਸੀਆਂ ਦੀ ਗਲੋਬਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ 2.3 ਅਰਬ ਲੋਕਾਂ ਨੂੰ ਗੰਭੀਰ ਜਾਂ ਦਰਮਿਆਨੇ ਪੱਧਰ ਦੀ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ।


Story You May Like