The Summer News
×
Sunday, 19 May 2024

ਵਕਤ ਕਿਸੇ ਲਈ ਨਹੀਂ ਰੁਕਦਾ, ਵਿਅਕਤੀ ਨੂੰ ਇਹਨਾਂ ਤਿੰਨ ਚੀਜ਼ਾ ਨੂੰ ਤਿਆਗ ਕੇ ਸਫਲਤਾ ਵੱਲ ਰੱਖਣਾ ਚਾਹੀਦਾ ਹੈ ਕਦਮ

(ਮਨਪ੍ਰੀਤ ਰਾਓ)


ਚੰਡੀਗੜ੍ਹ : ਮਨੁੱਖ ਦੇ ਜੀਵਨ ਵਿੱਚ ਸਫਲਤਾ ਦੀ ਕੂੰਜੀ ਦਾ ਬਹੁਤ ਮਹੱਤਵ ਹੁੰਦਾ ਹੈ। ਅਕਸਰ ਲੋਕੀ ਮਿਹਨਤ ਕਰਦੇ ਹਨ ‘ਤੇ ਆਪਣੀ ਸਫਲਤਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ। ਵਿਦਵਾਨਾ ਦਾ ਮੰਨਣਾ ਹੈ ਕਿ ਜੇਕਰ ਕਿਸੇ ਵਿਆਕਤੀ ਅੰਦਰ ਕੋਈ ਨਾ ਕੋਈ ਗੁਣ ਤੇ ਪ੍ਰਤਿਵਾ ਹੁੰਦੀ ਹੀ ਹੈ। ਬਸ ਸਾਨੂੰ ਆਪਣੇ ਅੰਦਰ ਲੁੱਕੇ ਗੁਣਾਂ ਨੂੰ ਸਮਝਣ, ਪਰਖਣ ਅਤੇ ਇਹਨਾਂ ਨੂੰ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ।


ਦਸ ਦਈਏ ਕਿ ਸਾਨੂੰ ਇਨ੍ਹਾਂ ਤਿੰਨ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ :-



  1. ਗੁੱਸਾ : ਅਕਸਰ ਲੋਕ ਸ਼ਾਂਤੀ ਨਾਲ ਬੈਠ ਕੇ ਗੱਲ ਕਰਨ ਨਾਲੋ ਗੁੱਸੇ ਨੂੰ ਜ਼ਿਆਦਾ ਪਹਿਲ ਦਿੰਦੇ ਹਨ, ਜਿਹੜੀ ਕਿ ਕਈ ਵਾਰ ਸਾਡੇ ਲਈ ਹਾਨੀਕਾਰਕ ਸਾਬਤ ਹੁੰਦੀ ਹੈ। ਇਸ ਲਈ ਸਾਨੂੰ ਗੁੱਸੇ ਤੋਂ ਦੂਰ ਅਤੇ ਉਸ ਉਪਰ ਕੰਟਰੋਲ ਰੱਖਣਾ ਚਾਹੀਦਾ ਹੈ, ਕਿਉਂਕਿ ਗੁੱਸੇ ਵਿੱਚ ਲੋਕੀ ਸਹੀ-ਗਲਤ ਦਾ ਫਰਕ ਭੁੱਲ ਜਾਂਦੇ ਹਨ।

  2. ਲਾਲਚ : ਲਾਲਚ ਸਭ ਤੋਂ ਭੈੜੀਆਂ ਆਦਤਾਂ ਵਿੱਚੋਂ ਇੱਕ ਹੈ। ਜੋ ਇਨਸਾਨ ਲਾਲਚ ਵਿੱਚ ਪੈ ਜਾਂਦਾ ਹੈ ਉਹ ਕਦੇ ਵੀ ਖੁਸ਼ ਨਹੀ ਰਹਿ ਸਕਦਾ। ਉਹ ਹਮੇਸ਼ਾਂ ਪਰੇਸ਼ਾਨ ਅਤੇ ਚਿੜਚਿੜਾਂ ਰਹਿਣ ਲੱਗ ਜਾਂਦਾ ਹੈ। ਅਕਸਰ ਲੋਕੀ ਅਪਣੇ ਲਾਲਚ ਦੇ ਕਾਰਨ ਹੀ ਪਿੱਛੇ ਰਹਿ ਜਾਂਦੇ ਹਨ ‘ਤੇ ਲਾਲਚੀ ਲੋਕਾਂ ਨਾਲ ਦੂਸਰੇ ਵਿਅਕਤੀ ਵੀ ਰਹਿਣਾ ਪਸੰਦ ਨਹੀਂ ਕਰਦੇ। ਲਾਲਚੀ ਇਨਸਾਨ ਨੂੰ ਹਮੇਸ਼ਾ ਵੱਧ ਤੋਂ ਵੱਧ ਪੈਸੇ ਕਮਾਉਣ ਦਾ ਲਾਲਚ ਹੁੰਦਾ ਹੈ, ਕਈ ਵਾਰ ਲਾਲਚੀ ਲੋਕੀ ਆਪਣੇ ਲਾਲਚ ‘ਚ ਇੰਨ੍ਹੇ ਅੰਨ੍ਹੇ ਹੋ ਜਾਂਦੇ ਹਨ ਕਿ ਉਹਨਾਂ ਨੂੰ ਆਪਣੇ ਤੋਂ ਇਲਾਵਾ ਹੋਰ ਕੋਈ ਦਿਖਾਈ ਨਹੀ ਦਿੰਦਾ।

  3. ਆਲਸੀਪਨ : ਮਨੁੱਖ ਨੂੰ ਕਦੇ ਵੀ ਆਲਸੀ ਨਹੀਂ ਬਨਣਾ ਚਾਹੀਦਾ, ਕਿਉਂਕਿ ਆਲਸ ਹੀ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ ,ਜੋ ਕਦੇ ਵੀ ਸਾਨੂੰ ਸਫਲਤਾ ਦੇ ਰਸਤੇ ਨਹੀ ਜਾਣ ਦਿੰਦਾ। ਇਹ ਕਦੇ ਵੀ ਸਾਨੂੰ ਕਾਮਯਾਬ ਨਹੀ ਹੋਣ ਦੇਵੇਗਾ। ਆਲਸੀ ਵਿਅਕਤੀ ਹਮੇਸ਼ਾਂ ਆਪਣਾ ਕੰਮ ਕੱਲ੍ਹ ‘ਤੇ ਛੱਡ ਦਿੰਦਾ ਹੈ, ਜੇਕਰ ਪਤਾ ਹੋਵੇ ਤਾਂ ਵਕਤ ਕਦੇ ਵੀ ਕਿਸੇ ਲਈ ਨਹੀਂ ਰੁਕਦਾ। ਉਹ ਹਮੇਸ਼ਾ ਆਪਣੀ ਰਫਤਾਰ ਨਾਲ ਚੱਲਦਾ ਰਹਿੰਦਾ ਹੈ। ਇੱਕ ਵਾਰ ਲੰਘਿਆ ਵਕਤ ਕਦੇ ਵੀ ਵਾਪਸ ਨਹੀ ਆਉਂਦਾ। ਇਸ ਲਈ ਸਾਨੂੰ ਆਲਸ ਨੂੰ ਤਿਆਗਣਾ ਚਾਹੀਦਾ ਹੈ ਅਤੇ ਆਪਣੀ ਸਫਲਤਾ ਵੱਲ ਧਿਆਨ ਰੱਖਣਾ ਚਾਹੀਦਾ ਹੈ।


Story You May Like