The Summer News
×
Monday, 20 May 2024

100 ਗ੍ਰਾਮ ਹੈਰੋਇ/ਨ ਸਮੇਤ ਇਕ ਨੂੰ ਕੀਤਾ ਕਾਬੂ

ਲੁਧਿਆਣਾ : ਮਾਨਯੋਗ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਲੁਧਿਆਣਾ ਦੁਆਰਾ ਸਮੇ-ਸਮੇ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਜਸਕਰਨ ਸਿੰਘ ਤੇਜਾ JCP-RURAL ਤੁਸ਼ਾਰ ਗੁਪਤਾ ADCP-4 ਅਤੇ ਜਤਿੰਦਰ ਸਿੰਘ ACP-IND. AREA A ਜੀ ਦੀਆਂ ਹਦਾਇਤਾਂ ਮੁਤਾਬਿਕ SI ਜਸਪਾਲ ਸਿੰਘ ਮੁੱਖ ਅਫਸਰ ਥਾਣਾ ਜਮਾਲਪੁਰ ਲੁਧਿਆਣਾ ਅਤੇ ASI ਸੁਰਜੀਤ ਸਿੰਘ ਇੰਚਾਰਜ ਚੌਕੀ ਮੁੰਡੀਆ ਕਲਾਂ ਲੁਧਿਆਣਾ ਦੀ ਨਿਗਰਾਨੀ ਹੇਠ ਨਸ਼ਿਆ ਦੀ ਰੋਕਥਾਮ ਅਤੇ ਠੱਲ ਪਾਉਣ ਲਈ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।


ਥਾਣਾ ਜਮਾਲਪੁਰ ਲੁਧਿਆਣਾ ਦੀ ਪੁਲਿਸ ਟੀਮ ਨੇ ਕਾਰ ਚਾਲਕ ਹਰਵਿੰਦਰ ਕੁਮਾਰ ਉਰਫ ਅਜੇ ਪੁੱਤਰ ਸੰਤੋਸ਼ ਕੁਮਾਰ ਵਾਸੀ ਨੇੜੇ ਪਿੰਡ ਖਾਸੀ ਕਲਾਂ ਲੁਧਿਆਣਾ ਨੂੰ ਕਾਬੂ ਕਰਕੇ ਕਾਰ ਦੇ ਡੈਸਬੋਰਡ ਦੀ ਤਲਾਸੀ ਕਰਨ ਉਪਰੰਤ ਕਾਰ ਵਿਚ ਹੈਰੋਇਨ ਅਤੇ ਪਾਰਦਰਸ਼ੀ ਸਿੰਪ ਲਾਕ ਲਿਫਾਫੀਆ ਅਤੇ ਇਲੈਕਟ੍ਰੌਨਿਕ ਕੰਡਾ ਬਰਾਮਦ ਹੋਇਆ ਜਿਸਤੇ ਮੁਕੱਦਮਾ ਥਾਣਾ ਜਮਾਲਪੁਰ 'ਚ ਦਰਜ ਕੀਤਾ ਗਿਆ ਅਤੇ ਦੋਸੀ ਹਰਵਿੰਦਰ ਕੁਮਾਰ ਉਰਵ ਅਜੈ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਜੋ ਦੋਸੀ ਹਰਵਿੰਦਰ ਕੁਮਾਰ ਉਰਫ ਅਜੈ ਉਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਦੋਸੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Story You May Like