The Summer News
×
Tuesday, 21 May 2024

ਨਸ਼ੀਲੀਆਂ ਗੋਲੀਆਂ ਅਤੇ ਹੈਰੋਇੰਨ, ਡਰੱਗਜ ਮਨੀ ਤੇ ਸਵਿੱਫਟ ਕਾਰ ਸਮੇਤ ਇੱਕ ਆਰੋਪੀ ਕਾਬੂ, ਇੱਕ ਫਰਾਰ

ਲੁਧਿਆਣਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਕੱਲ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਾਰਟੀ ਨਸ਼ੇ ਨੇ ਤਸਕਰਾਂ ਦੀ ਤਲਾਸ ਦੇ ਸਬੰਧ ਵਿੱਚ ਨੇੜੇ ਅਨੂਪ ਫੈਕਟਰੀ ਏਰੀਆ ਥਾਣਾ ਡਾਬਾ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ, ਵਿਨੋਧ ਕੁਮਾਰ ਉਰਫ ਜੌਨੀ ਪੁੱਤਰ ਦਰਬਾਨ ਸਿੰਘ ਵਾਸੀ ਗਲੀ ਨੰਬਰ 12, ਮੁਹੱਲਾ ਗੁਰਪਾਲ ਨਗਰ ਥਾਣਾ ਡਵੀਜਨ ਨੰ.6 ਲੁਧਿਆਣਾ ਅਤੇ ਰਾਜਦੀਪ ਸਿੰਘ ਉਰਫ ਰਿੱਪੀ (ਉਮਰ ਕਰੀਬ 36 ਸਾਲ) ਪੁੱਤਰ ਦਰਸਨ ਸਿੰਘ ਵਾਸੀ ਗਲੀ ਨੰਬਰ 4 ਮੁਹੱਲਾ ਨਿਊ ਆਦਰਸ ਨਗਰ ਥਾਣਾ ਡਾਬਾ ਲੁਧਿਆਣਾ ਜੋ ਦੋਵੇਂ ਜਣੇ ਰਲ ਕੇ ਕਾਫੀ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵੇਚਣ ਦਾ ਨਜਾਇਜ ਧੰਦਾ ਕਰ ਰਹੇ ਹਨ।


ਵਿਨੋਧ ਕੁਮਾਰ ਉਰਫ ਜੋਨੀ ਉੱਕਤ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇੰਨ ਦੀ ਸਪਲਾਈ ਕਰਨ ਲਈ ਇੱਕ ਸਵਿੱਫਟ ਕਾਰ ਰੱਖੀ ਹੋਈ ਹੈ। ਵਿਨੋਧ ਕੁਮਾਰ ਉਰਫ ਜੌਨੀ ਅਤੇ ਰਾਜਦੀਪ ਸਿੰਘ ਉਰਫ ਰਿੱਪੀ ਉਕਤਾਨ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇੰਨ ਦੀ ਸਪਲਾਈ ਦੇਣ ਲਈ ਰਾਜਦੀਪ ਸਿੰਘ ਉਰਫ ਰਿੱਪੀ ਉੱਕਤ ਦੇ ਘਰ ਦੇ ਬਾਹਰ ਖੜ੍ਹੀ ਉੱਕਤ ਨੰਬਰੀ ਕਾਰ ਵਿੱਚ ਬੈਠ ਕੇ ਜਾਣਾ ਹੈ।


ਲੁਧਿਆਣਾ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਨਸ਼ੇ ਦੇ ਤਸਕਰਾਂ ਦੀ ਤਲਾਸ਼ ਦੇ ਸਬੰਧ ਵਿੱਚ ਡਾਬਾ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਕਿ ਅਨੂਪ ਫੈਕਟਰੀ ਏਰੀਆ ਨੇੜੇ ਵਿਨੋਦ ਕੁਮਾਰ ਉਰਫ ਜੌਨੀ ਪੁੱਤਰ ਦਰਬਾਨ ਸਿੰਘ ਵਾਸੀ ਗਲੀ ਨੰਬਰ 12, ਮੁਹੱਲਾ ਗੁਰਪਾਲ ਨਗਰ ਥਾਣਾ ਡਵੀਜਨ ਨੰ.6 ਲੁਧਿਆਣਾ ਅਤੇ ਰਾਜਦੀਪ ਸਿੰਘ ਉਰਫ ਰਿੱਪੀ (ਉਮਰ ਕਰੀਬ 36 ਸਾਲ) ਪੁੱਤਰ ਦਰਸ਼ਨ ਸਿੰਘ ਵਾਸੀ ਗਲੀ ਨੰਬਰ 4 ਮੁਹੱਲਾ ਨਿਊ ਆਦਰਸ਼ ਨਗਰ ਥਾਣਾ ਡਾਬਾ ਲੁਧਿਆਣਾ ਜੋ ਦੋਵੇਂ ਜਣੇ ਰਲ ਕੇ ਕਾਫੀ ਸਮੇਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵੇਚਣ ਦਾ ਨਜਾਇਜ਼ ਧੰਦਾ ਕਰ ਰਹੇ ਹਨ।


ਵਿਨੋਦ ਕੁਮਾਰ ਉਰਫ ਜੋਨੀ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਦੀ ਸਪਲਾਈ ਕਰਨ ਲਈ ਇੱਕ ਸਵਿੱਫਟ ਕਾਰ ਰੱਖੀ ਹੋਈ ਹੈ। ਵਿਨੋਦ ਕੁਮਾਰ ਉਰਫ ਜੌਨੀ ਅਤੇ ਰਾਜਦੀਪ ਸਿੰਘ ਉਰਫ ਰਿੱਪੀ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਦੀ ਸਪਲਾਈ ਦੇਣ ਲਈ ਰਾਜਦੀਪ ਸਿੰਘ ਉਰਫ ਰਿੱਪੀ ਦੇ ਘਰ ਦੇ ਬਾਹਰ ਖੜ੍ਹੀ ਕਾਰ ਵਿੱਚ ਬੈਠ ਕੇ ਜਾਣਾ ਹੈ।


ਜੇਕਰ ਵਿਨੋਦ ਕੁਮਾਰ ਉਰਫ ਜੋਨੀ ਦੇ ਘਰ ਦੇ ਬਾਹਰ ਗਲੀ ਨੰਬਰ 12, ਮੁਹੱਲਾ ਗੁਰਪਾਲ ਨਗਰ ਥਾਣਾ ਡਵੀਜਨ ਨੰ.6 ਲੁਧਿਆਣਾ ਵਿਖੇ ਰੇਡ/ਨਿਗਰਾਨੀ ਰੱਖੀ ਜਾਵੇ ਤਾਂ ਵਿਨੋਦ ਕੁਮਾਰ ਉਰਫ ਜੌਨੀ ਅਤੇ ਰਾਜਦੀਪ ਸਿੰਘ ਉਰਫ ਰਿੱਪੀ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਸਵਿੱਫਟ ਕਾਰ ਦੇ ਕਾਬੂ ਆ ਸਕਦੇ ਹਨ। ਜਿਸ ਤੇ ਮੁਖਬਰੀ ਦੇ ਅਧਾਰ'ਤੇ ਆਰੋਪੀਆਂ ਦੇ ਖਿਲਾਫ NDPS Act ਅਧੀਨ ਮੁਕੱਦਮਾ ਥਾਣਾ ਐੱਸ.ਟੀ.ਐੱਫ ਫੇਸ-4 ਮੋਹਾਲੀ ਜਿਲਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾਇਆ। ਫਿਰ ਮੁਖਬਰ ਦੀ ਇਤਲਾਹ ਮੁਤਾਬਿਕ ਦੋਸ਼ੀ ਰਾਜਦੀਪ ਸਿੰਘ ਉਰਫ ਰਿੱਪੀ ਨੂੰ ਸਵਿੱਫਟ ਕਾਰ ਸਮੇਤ ਕਾਬੂ ਕੀਤਾ ਜਦਕਿ ਇਸ ਦਾ ਸਾਥੀ ਦੋਸ਼ੀ ਵਿਨੋਦ ਕੁਮਾਰ ਉਰਫ ਜੌਨੀ ਮੌਕੇ ਤੋਂ ਭੱਜਣ ਵਿੱਚ ਕਾਮਜਾਬ ਹੋ ਗਿਆ।


ਦੋਸ਼ੀ ਰਾਜਦੀਪ ਸਿੰਘ ਉਰਫ ਰਿੱਪੀ ਦੀ ਅਤੇ ਉਸ ਦੇ ਕਬਜ਼ੇ ਵਿੱਚਲੀ ਸਵਿੱਫਟ ਕਾਰ ਦੀ ਜਦੋਂ ਉੱਪ ਕਪਤਾਨ ਪੁਲਿਸ/ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਅਜੇ ਕੁਮਾਰ ਦੀ ਹਾਜਰੀ ਵਿੱਚ ਤਲਾਸ਼ੀ ਕੀਤੀ ਤਾਂ ਦੋਸ਼ੀ ਰਾਜਦੀਪ ਸਿੰਘ ਉਰਫ ਰਿੱਪੀ ਦੇ ਪਹਿਨੀ ਹੋਈ ਜੀਨ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ 10 ਗ੍ਰਾਮ ਹੈਰੋਇਨ ਅਤੇ ਸਵਿੱਫਟ ਕਾਰ ਦੇ ਡੈਸ਼ ਬੋਰਡ ਵਿੱਚੋਂ ਇੱਕ ਕਾਲੇ ਰੰਗ ਦੇ ਵਜਨਦਾਰ ਮੋਮੀ ਲਿਫਾਫੇ ਵਿੱਚੋਂ 3 ਲੱਖ 5 ਹਜਾਰ ਰੁਪੈ ਡਰੱਗਜ ਮਨੀ ਅਤੇ 2400 ਨਸ਼ੀਲੀਆਂ ਗੋਲੀਆਂ (Alpazar-0.5 & Slepraz-0.5) ਬ੍ਰਾਮਦ ਕਰਕੇ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਪੁੱਛਗਿਛ ਦੌਰਾਨੇ  ਦੋਸ਼ੀ ਰਾਜਦੀਪ ਸਿੰਘ ਉਰਫ ਰਿੱਪੀ ਨੇ ਦੱਸਿਆ ਹੈ ਕਿ ਉਹ ਨਿਊਜ਼ ਪੇਪਰ ਵੇਚਣ ਦਾ ਕੰਮ ਕਰਦਾ ਹੈ ਅਤੇ ਖੁਦ ਵੀ ਹੈਰੋਇਨ ਦੇ ਨਸ਼ੇ ਦਾ ਸੇਵਨ ਕਰਨ ਦਾ ਆਦੀ ਹੈ। ਜਿਸ ਨੇ ਦੱਸਿਆ ਕਿ ਬ੍ਰਾਮਦ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਉਸਦਾ ਫਰਾਰ ਸਾਥੀ ਵਿਨੋਦ ਕੁਮਾਰ ਉਰਫ ਜੌਨੀ ਹੀ ਖ੍ਰੀਦ ਕੇ ਲਿਆਉਂਦਾ ਸੀ, ਜੋ ਅੱਗੇ ਉਹ ਅਪਣੇ ਅਤੇ ਵਿਨੋਦ ਕੁਮਾਰ ਉਰਫ ਜੌਨੀ ਦੇ ਗ੍ਰਾਹਕਾਂ ਨੂੰ ਸਪਲਾਈ ਕਰਦਾ ਸੀ। ਜਿਸ ਨੇ ਇਹ ਵੀ ਦੱਸਿਆ ਕਿ ਉਸ ਦੇ ਬਰਖਿਲਾਫ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾ ਥਾਣਾ ਸਾਹਨੇਵਾਲ ਲੁਧਿਆਣਾ ਵਿਖੇ ਦਰਜ ਹੈ, ਜੋ ਕਰੀਬ ਇੱਕ ਸਾਲ ਤੋਂ ਵਿਨੋਧ ਕੁਮਾਰ ਉਰਫ ਜੋਨੀ ਨਾਲ ਮਿਲ ਕੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇੰਨ ਵੇਚਣ ਦਾ ਨਜਾਇਜ ਧੰਦਾ ਕਰਦਾ ਆ ਰਿਹਾ ਹੈ।

Story You May Like