The Summer News
×
Tuesday, 21 May 2024

ਖਿਡਾਰੀਆਂ ਦੇ ਖੇਡ ਵਿੰਗਾਂ ਲਈ ਹੋਏ ਟਰਾਇਲਾਂ 'ਚ ਦੂਸਰੇ ਦਿਨ 432 ਖਿਡਾਰੀਆਂ ਨੇ ਦਿਖਾਈ ਖੇਡ ਪ੍ਰਤਿਭਾ

ਪਟਿਆਲਾ, 25 ਮਈ: ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ (ਪੋਲੋ ਗਰਾਊਂਡ) ਵਿਖੇ ਸਪੋਰਟਸ ਵਿੰਗ ਸਕੂਲ (ਲੜਕੇ-ਲੜਕੀਆਂ) (ਰੈਜੀਡੈਂਸ਼ਲ/ਡੇ-ਸਕਾਲਰ) ਲਈ ਅੰਡਰ 14,17 ਤੇ 19 ਉਮਰ ਵਰਗ ਲਈ ਖੇਡ ਟਰਾਇਲ ਕਰਵਾਏ ਗਏ, ਜਿਸ ਦੇ ਅੱਜ ਦੂਸਰੇ ਤੇ ਆਖਰੀ ਦਿਨ 432 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਮੈਦਾਨ 'ਚ ਦਿਖਾਈ।


ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਦੋ ਦਿਨ ਤੱਕ ਚੱਲ ਖੇਡ ਟਰਾਇਲਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ 456 ਖਿਡਾਰੀਆਂ ਨੇ ਅਤੇ ਦੂਸਰੇ ਦਿਨ 432 ਖਿਡਾਰੀਆਂ ਨੇ ਟਰਾਇਲ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਦੋ ਦਿਨ ਤੱਕ ਚੱਲੇ ਟਰਾਇਲਾਂ 'ਚ ਅਥਲੈਟਿਕਸ, ਟੇਬਲ ਟੈਨਿਸ, ਵੇਟ ਲਿਫ਼ਟਿੰਗ, ਜਿਮਨਾਸਟਿਕ, ਫੁੱਟਬਾਲ, ਕਬੱਡੀ, ਬਾਸਕਟਬਾਲ, ਹਾਕੀ, ਖੋ-ਖੋ, ਵਾਲੀਬਾਲ, ਬਾਕਸਿੰਗ, ਜੂਡੋ, ਹੈਡਬਾਲ, ਤੈਰਾਕੀ, ਕੁਸ਼ਤੀ ਅਤੇ ਬੈਡਮਿੰਟਨ ਦੇ ਟਰਾਇਲ ਕਰਵਾਏ ਗਏ ਹਨ।

Story You May Like