The Summer News
×
Friday, 17 May 2024

Nora Fatehi dance Video: ਅਮਰੀਕਾ ‘ਚ ਅਭਿਨੇਤਰੀ ਨੇ ਕੀਤਾ ਅਜਿਹਾ ਡਾਂਸ, fans ਹੋਏ ਦੀਵਾਨੇ, ਦੇਖੋ video

ਚੰਡੀਗੜ੍ਹ : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਤੇ ਟਾਪ ਡਾਂਸਰ ਦੀ ਗਲ ਕਰੀਏ ਤਾਂ Nora Fatehi ਦਾ ਨਾਮ ਲਿਸਟ ਵਿੱਚੋਂ ਸਭ ਤੋਂ ਉਪਰ ਆਉਂਦਾ ਹੈ। Nora Fatehi ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਵੀਡੀਓ 'ਚ ਨੋਰਾ ਅਮਰੀਕਾ 'ਚ ਅਕਸ਼ੇ ਕੁਮਾਰ ਦੇ Entertainers Tour ਦੌਰਾਨ ਸਟੇਜ 'ਤੇ ਡਾਂਸ ਕਰਦੀ ਨਜ਼ਰ ਆਈ। ਜਿਸ ਦੌਰਾਨ ਦੋਵੇਂ ਕਲਾਕਾਰਾਂ ਨੇ ਸਟੇਜ ‘ਤੇ ਧਮਾਲ ਮਚਾਇਆ। 


Nora Fatehi ਨੇ ਆਪਣੇ ਡਾਂਸ ਨਾਲ ਸਟੇਜ ਤੇ ਲਗਾਈ ਅੱਗ


Entertainers Tour ‘ਤੇ ਅਮਰੀਕਾ ਗਏ Nora ਅਤੇ akshay kumar ਨੇ ਆਪਣੇ ਡਾਂਸ ਨਾਲ ਸੋਸ਼ਲ ਮੀਡੀਆ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਦਸ ਦਈਏ ਕਿ ਦੋਵਾਂ ਦੀ video ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ  ਨੋਰਾ ਲਾਲ ਰੰਗ ਦੀ ਸਟਾਈਲਿਸ਼ ਡਰੈੱਸ 'ਚ ਸਟੇਜ 'ਤੇ ਡਾਂਸ ਕਰ ਰਹੀ ਹੈ। ਅਸਲ 'ਚ ਇਸ ਵੀਡੀਓ 'ਚ ਨੋਰਾ ਫਤੇਹੀ ਬਾਲੀਵੁੱਡ ਫਿਲਮ 'ਸਤਿਆਮੇਵ ਜਯਤੇ 2' ਦੇ ਆਪਣੇ ਮਸ਼ਹੂਰ ਗੀਤ ਬੇਲੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਸੈਕਸੀ ਮੂਵਜ਼ ਨਾਲ ਸੋਸ਼ਲ ਮੀਡੀਆ ‘ਤੇ ਤਬਾਹੀ ਮਚਾ ਦਿੱਤੀ ਹੈ। ਨੋਰਾ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਅਤੇ ਕੁਮੈਂਟ ਕਰ ਰਹੇ ਹਨ। ਇਸ ਦੌਰਾਨ ਕੁਝ ਅਜਿਹੇ ਵੀ ਹਨ ਜੋ ਕਿ ਉਹਨਾਂ ਦੇ video ਨੂੰ ਦੇਖ ਕੇ ਸਾਰੇ ਖੂਬ ਟ੍ਰੋਲ ਵੀ ਕਰ ਰਹੇ ਹਨ।


ਦਸ ਦਈਏ ਕਿ ਸਿਰਫ ਨੋਰਾ ਫਤੇਹੀ ਹੀ ਨਹੀਂ ਸਗੋਂ ਕਈ ਹੋਰ ਫਿਲਮੀ ਸਿਤਾਰੇ ਵੀ ਨੇ ਜੋ ਕਿ ਬਾਲੀਵੁੱਡ ਦੇ ਸੁਪਰਸਟਾਰ ਅਤੇ ਫਿੱਟ ਅਕਸ਼ੈ ਕੁਮਾਰ ਦੇ ਇਸ ਅਮਰੀਕਾ ਦੌਰੇ ਦਾ ਹਿੱਸਾ ਹਨ। Entertainers Tour ‘ਚ ਬਾਲੀਵੁੱਡ ਦੀਆ ਮਸ਼ਹੂਰ ਅਭਿਨੇਤਰੀਆ ਮੌਨੀ ਰਾਏ, ਸੋਨਮ ਬਾਜਵਾ, ਦਿਸ਼ਾ ਪਟਨੀ ਤੇ ਅਪਾਰਸ਼ਕਤੀ ਖੁਰਾਨਾ ਦੇ ਨਾਂ ਸ਼ਾਮਲ ਹਨ।

Story You May Like