The Summer News
×
Friday, 17 May 2024

ਨਿਮਰਤ ਕੌਰ ਨੇ ਸਾਂਝੀਆ ਕੀਤੀਆ ਸ਼ੂਟਿੰਗ ਦੀਆਂ ਕੁਝ ਖਾਸ ਤਸਵੀਰਾਂ, ਬਾਲੀਵੁੱਡ ਦੇ ਇਸ ਦਿੱਗਜ ਅਦਾਕਾਰ ਦੇ ਲਈ ਲਿਖਿਆ ਇਹ ਪਿਆਰਾ ਨੋਟ

ਚੰਡੀਗੜ੍ਹ :   ਬਾਲੀਵੁੱਡ ਅਭਿਨੇਤਰੀ ਨਿਮਰਤ ਕੌਰ ਦੀ ਬਾਲੀਵੁੱਡ ਦੇ Bigg B  ਅਮਿਤਾਭ ਬੱਚਨ ਨਾਲ ਫਿਲਮ ਆਉਣ ਵਾਲੀ ਹੈ। ਇਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਦਸ ਦਈਏ ਕਿ ਅਮਿਤਾਭ ਬੱਚਨ ਦੇ ਨਾਲ ਨਿਮਰਤ ਕੌਰ ਦੀ ਫਿਲਮ 'ਸੈਕਸ਼ਨ 84' ਆ ਰਹੀ ਹੈ। ਇਸ ਦੀ ਪੁਸ਼ਟੀ ਨਿਮਰਤ ਕੌਰ ਨੇ ਖੁਦ ਕੀਤੀ ਹੈ। ਨਿਮਰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਦੇ ਨਾਲ ਹੀ ਨਿਮਰਤ ਕੌਰ ਨੇ ਅਮਿਤਾਭ ਬੱਚਨ ਪਹਿਲੀ ਵਾਰ ਕੰਮ ਦਾ Experience ਸਾਂਝਾ ਕੀਤਾ ਹੈ।


2-1


ਨਿਮਰਤ ਕੌਰ ਨੇ ਸਾਂਝੀ ਕੀਤੀ ਖੂਬਸੂਰਤ ਤਸਵੀਰ


ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਨੇ ਸੋਸ਼ਲ ਮੀਡੀਆ ਅਕਾਊਂਟ ਉਤੇ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਨਿਮਰਤ ਕੌਰ ਤੇ  ਅਮਿਤਾਭ ਬੱਚਨ ਪੋਜ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਸ ਨੇ ਇਕ ਨੋਟ ਸਾਂਝਾ ਕਰਦੇ ਹੋਏ  ਅਮਿਤਾਭ ਬੱਚਨ ਨਾਲ ਆਪਣੇ ਕੰਮ ਦੇ ਤਜ਼ਰਬੇ ਨੂੰ ਬਿਆਨ ਕੀਤਾ ਹੈ। ਨਿਮਰਤ ਕੌਰ ਨੇ ਲਿਖਿਆ -  'ਮੇਰੀ ਦੋ ਸਭ ਤੋਂ ਪਸੰਦੀਦਾ ਆਵਾਜ਼ਾਂ - "ਐਕਸ਼ਨ" ਅਤੇ "ਕਟ" ਤੋਂ ਪਹਿਲਾਂ, ਜੋ ਮੈਂ ਮਹਿਸੂਸ ਕੀਤਾ ਉਹ ਸ਼ਬਦਾ ਵਿਚ ਬਿਆਨ ਨਹੀਂ ਕਰ ਸਕਦੀ। ਅੱਜ ਤੋਂ ਠੀਕ 2 ਮਹੀਨੇ ਪਹਿਲਾਂ ਮੈਨੂੰ ਧਾਰਾ 84 ਦੇ ਸੈੱਟ 'ਤੇ ਬੁਲਾਇਆ ਗਿਆ।


2-2


'ਕਿਤਾਬ ਦੇ ਆਖਰੀ ਪੰਨੇ ਦੀ ਤਰ੍ਹਾਂ, ਜਿਸ ਨੂੰ ਤੁਸੀਂ ਕਦੇ ਖਤਮ ਨਹੀਂ ਕਰਨਾ ਚਾਹੁੰਦੇ, ਆਖਰੀ ਦਿਨ ਆਪਣੇ ਨਾਲ Experience ਤੇ ਪੂਰੀ ਉਮਰ ਦਾ ਗਿਆਨ ਹਾਸਿਲ ਕੀਤਾ ਹੈ। ਇਸ ਦੇ ਨਾਲ ਹੀ ਨਿਮਰਤ ਕੌਰ ਨੇ ਰਿਭੂ ਦਾਸਗੁਪਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ  'ਸਭ ਕੁਝ ਸਾਂਝਾ ਨਹੀਂ ਕੀਤਾ ਜਾ ਸਕਦਾ ਹੈ ਤੇ ਨਾ ਹੀ ਹੋਣਾ ਚਾਹੀਦਾ ਹੈ, ਮੈਨੂੰ ਜੀਵਨ ਭਰ ਦੇ ਇਸ ਜਾਦੂਈ ਮੰਜ਼ਿਲ 'ਤੇ ਲੈ ਜਾਣ ਲਈ ਤੁਹਾਡਾ ਧੰਨਵਾਦ ਰਿਭੂ ਦਾਸਗੁਪਤਾ।


(Sonam Malhotra)

Story You May Like