The Summer News
×
Friday, 17 May 2024

ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, ਪੱਛਮੀ ਬੰਗਾਲ ਰਿਲਾਇੰਸ ਕਰੇਗੀ 20 ਹਜ਼ਾਰ ਕਰੋੜ ਦਾ ਨਿਵੇਸ਼

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਮੁਕੇਸ਼ ਅੰਬਾਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਅਗਲੇ ਤਿੰਨ ਸਾਲਾਂ 'ਚ ਪੱਛਮੀ ਬੰਗਾਲ 'ਚ 20,000 ਕਰੋੜ ਰੁਪਏ ਦਾ ਵਾਧੂ ਨਿਵੇਸ਼ ਕਰੇਗੀ। ਰਿਲਾਇੰਸ ਪਹਿਲਾਂ ਹੀ ਰਾਜ ਵਿੱਚ ਲਗਭਗ 45,000 ਕਰੋੜ ਰੁਪਏ ਦਾ ਨਿਵੇਸ਼ ਕਰ ਚੁੱਕੀ ਹੈ।


ਮੁਕੇਸ਼ ਅੰਬਾਨੀ ਨੇ 7ਵੇਂ ਬੰਗਾਲ ਗਲੋਬਲ ਬਿਜ਼ਨਸ ਸਮਿਟ (ਬੀਜੀਬੀਐਸ) ਵਿੱਚ ਬੋਲਦਿਆਂ ਕਿਹਾ ਕਿ ਪੱਛਮੀ ਬੰਗਾਲ ਰਿਲਾਇੰਸ ਲਈ ਸਭ ਤੋਂ ਵੱਡੇ ਨਿਵੇਸ਼ ਸਥਾਨਾਂ ਵਿੱਚੋਂ ਇੱਕ ਰਿਹਾ ਹੈ। ਰਿਲਾਇੰਸ ਨੇ ਰਾਜ ਵਿੱਚ ਲਗਭਗ 45,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਅਸੀਂ ਅਗਲੇ ਤਿੰਨ ਸਾਲਾਂ ਵਿੱਚ 20,000 ਕਰੋੜ ਰੁਪਏ ਵਾਧੂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ। BGBS ਰਾਜ ਦਾ ਪ੍ਰਮੁੱਖ ਨਿਵੇਸ਼ ਸੰਮੇਲਨ ਹੈ। 25 ਤੋਂ ਵੱਧ ਦੇਸ਼ਾਂ ਦੇ ਨੁਮਾਇੰਦਿਆਂ ਅਤੇ ਭਾਰਤ ਭਰ ਦੇ ਵਪਾਰਕ ਨੇਤਾਵਾਂ ਦੇ ਦੋ ਦਿਨਾਂ ਸਮਾਗਮ ਵਿੱਚ ਹਿੱਸਾ ਲੈਣ ਦੀ ਉਮੀਦ ਹੈ।


ਰਿਲਾਇੰਸ ਦੇ ਚੇਅਰਮੈਨ ਨੇ ਕਿਹਾ ਕਿ ਨਿਵੇਸ਼ ਤਿੰਨ ਖੇਤਰਾਂ- ਡਿਜੀਟਲਲਾਈਫ ਸੋਲਿਊਸ਼ਨ, ਰਿਲਾਇੰਸ ਰਿਟੇਲ ਬਿਜ਼ਨਸ ਅਤੇ ਬਾਇਓ-ਐਨਰਜੀ ਵਿੱਚ ਕੀਤਾ ਜਾਵੇਗਾ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਇਸ ਸਾਲ ਦੇ ਅੰਤ ਤੋਂ ਪਹਿਲਾਂ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਤੇਜ਼ 5ਜੀ ਰੋਲਆਊਟ ਪੂਰਾ ਕਰਨ ਜਾ ਰਿਹਾ ਹੈ। ਅਸੀਂ ਪੱਛਮੀ ਬੰਗਾਲ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕੀਤਾ ਹੈ। ਰਿਲਾਇੰਸ ਸੂਬੇ 'ਚ ਤੇਜ਼ੀ ਨਾਲ ਆਪਣੇ ਰਿਟੇਲ ਨੈੱਟਵਰਕ ਦਾ ਵਿਸਥਾਰ ਕਰ ਰਿਹਾ ਹੈ। ਅਗਲੇ ਦੋ ਸਾਲਾਂ ਵਿੱਚ 1,000 ਰਿਟੇਲ ਸਟੋਰਾਂ ਦਾ ਸਾਡਾ ਨੈੱਟਵਰਕ ਵਧ ਕੇ 1,200 ਹੋ ਜਾਵੇਗਾ। ਅਸੀਂ ਰਾਜ ਵਿੱਚ ਕੰਪਰੈੱਸਡ ਬਾਇਓ-ਗੈਸ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਰਿਲਾਇੰਸ ਫਾਊਂਡੇਸ਼ਨ ਨੇ ਸਦੀਆਂ ਪੁਰਾਣੇ ਵਿਰਾਸਤੀ ਢਾਂਚੇ ਸਮੇਤ ਕਾਲੀਘਾਟ ਮੰਦਰ ਦੇ ਨਵੀਨੀਕਰਨ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ।

Story You May Like