The Summer News
×
Tuesday, 21 May 2024

ਵਿਧਾਇਕ ਗਰੇਵਾਲ ਨੇ ਹਲਕਾ ਪੂਰਵੀ ਦੇ ਵੱਖ-ਵੱਖ ਮੰਦਰਾਂ ਚ ਲਿਆ ਬਾਬਾ ਭੋਲੇਨਾਥ ਦਾ ਅਸ਼ੀਰਵਾਦ

ਲੁਧਿਆਣਾ,8 ਮਾਰਚ (ਦਲਜੀਤ ਵਿੱਕੀ)- ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਹਲਕੇ ਦੇ ਵੱਖ-ਵੱਖ ਵਾਰਡਾਂ ਚ ਸਥਿਤ ਮੰਦਰਾਂ ਚ ਨਤਮਸਤਕ ਹੁੰਦੇ ਹੋਏ ਭਗਵਾਨ ਭੋਲੇਨਾਥ ਜੀ ਦਾ ਆਸ਼ੀਰਵਾਦ ਲਿਆ।


ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਾਰੇ ਹੀ ਤਿਉਹਾਰ ਬਿਨਾਂ ਕਿਸੇ ਭੇਦ ਭਵ ਤੋਂ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਹਨ । ਇਸ ਮੌਕੇ ਤੇ ਵਾਰਡ ਨੰਬਰ 11, ਟਿੱਬਾ ਰੋਡ, ਤਾਜਪੁਰ ਰੋਡ , ਸੁਭਾਸ਼ ਨਗਰ, ਪ੍ਰੇਮ ਬਿਹਾਰ, ਕੈਲਾਸ਼ ਨਗਰ, ਕਾਲੀ ਸੜਕ, ਬਹਾਦਰ ਕੇ ਰੋਡ, ਨੂਰਾਂ ਵਾਲਾ ਰੋਡ ਤੋਂ ਇਲਾਵਾ ਹੋਰਨਾਂ ਇਲਾਕਿਆਂ ਦੇ ਮੰਦਰਾਂ ਵਿਖੇ ਵਿਦਾਇਕ ਗਰੇਵਾਲ ਵੱਲੋਂ ਨਤਮਸਤਕ ਹੁੰਦੇ ਹੋਏ ਭਗਵਾਨ ਭੋਲੇ ਨਾਥ ਜੀ ਦਾ ਆਸ਼ੀਰਵਾਦ ਲਿਆ ਗਿਆ । ਇਸ ਦੌਰਾਨ ਵੱਖ-ਵੱਖ ਮੰਦਰਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਗਰੇਵਾਲ ਨੂੰ ਜੀ ਆਇਆ ਕਹਿੰਦੇ ਹੋਏ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।

Story You May Like