The Summer News
×
Tuesday, 21 May 2024

ਨਾਬਾਲਗ ਵਿਦਿਆਰਥੀ ਸ਼ਰਾਬ ਪੀ ਪਹੁੰਚੀਆ ਸਕੂਲ, ਫਿਰ ਜਾਣੋ ਕੀ ਹੋਇਆ

ਆਂਧਰਾ ਪ੍ਰਦੇਸ਼ : ਬੱਚੇ ਸਕੂਲ ਪੜ੍ਹਨ ਸਕੂਲ ਜਾਂਦੇ ਹਨ। ਜਿੱਥੇ ਉਹਨਾਂ ਨੂੰ ਆਪਣਾ ਸਾਰਾ ਧਿਆਨ ਪੜ੍ਹਾਈ ਤੇ ਖੇਡ ‘ਚ ਲਗਾਉਣਾ ਚਾਹੀਦਾ ਹੈ, ਉੱਥੋ ਹੀ ਉਹ ਬੁਰੀਆਂ ਆਦਤਾਂ ਵੱਲ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਇਸ ਤਰ੍ਹਾ ਦਾ ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਕੀ ਇਕ ਨਾਬਾਲਗ ਵਿਦਿਆਰਥੀ ਸਕੂਲ ਸ਼ਰਾਬ ਪੀ ਕੇ ਪਹੁੰਚ ਗਿਆ। ਹਾਲਾਕਿ   ਆਂਧਰਾ ਪ੍ਰਦੇਸ਼ ਵਿੱਚ ਰਾਜ ਸਰਕਾਰ ਵੱਲੋਂ ਖੇਤਰ ਵਿੱਚ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਉਥੇ ਹੀ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦਾ ਨੌਵੀਂ ਜਮਾਤ ਦਾ ਵਿਦਿਆਰਥੀ ਸ਼ਰਾਬੀ ਹਾਲਤ ਵਿੱਚ ਆਪਣੀ ਜਮਾਤ ਵਿੱਚ ਪਹੁੰਚਿਆ। ਇਸ ਨਾਬਾਲਗ ਲੜਕੇ ਨੇ ਰਾਜ ਸਰਕਾਰ ਵੱਲੋਂ ਖੇਤਰ ਵਿੱਚ ਸ਼ਰਾਬ ਦੇ ਸੇਵਨ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਦੇ ਬਾਵਜੂਦ ਸ਼ਰਾਬ ਪੀ ਲਈ ਸੀ। ਸਕੂਲ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵਿਦਿਆਰਥੀ ਇੱਟਾਂ ਬਣਾਉਣ ਵਾਲੀ ਫੈਕਟਰੀ ਨੇੜੇ ਕੰਮ ਕਰਦਾ ਹੈ।


ਇਸ ਮਾਮਲੇ ਉਤੇ ਸਕੂਲ ਪ੍ਰਬੰਧਕਾਂ ਨੇ ਜਾਂਚ ਦੇ ਹੁਕਮ ਦਿੱਤੇ ਹਨ। ਵਿਦਿਆਰਥੀ ਨੇ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਆਪਣੇ ਸਹਿਪਾਠੀਆਂ ਨਾਲ ਸ਼ਰਾਬ ਪੀਤੀ ਸੀ। ਇਹ ਦੇਖ ਕੇ ਸਾਥੀ ਵਿਦਿਆਰਥੀਆਂ ਨੇ ਮਾਮਲਾ ਮੁੱਖ ਅਧਿਆਪਕ ਦੇ ਧਿਆਨ ਵਿੱਚ ਲਿਆਂਦਾ। ਸਕੂਲ ਪ੍ਰਸ਼ਾਸਨ ਨੇ ਮਾਪਿਆਂ ਨੂੰ ਬੁਲਾ ਕੇ ਕਾਊਂਸਲਿੰਗ ਦੇਣ ਤੋਂ ਬਾਅਦ ਉਨ੍ਹਾਂ ਨੇ ਸ਼ਾਮਲ ਸਾਰਿਆਂ ਨੂੰ ਟਰਾਂਸਫਰ ਸਰਟੀਫਿਕੇਟ ਦਿੱਤੇ। ਲੜਕੇ ਨੇ ਦਾਅਵਾ ਕੀਤਾ ਕਿ ਉਸ ਦਾ ਪਿਤਾ ਹਰ ਰੋਜ਼ ਸ਼ਰਾਬ ਪੀਂਦਾ ਸੀ।  ਲੜਕੇ ਦਾ ਦਾਅਵਾ ਹੈ ਕਿ ਉਸ ਦਾ ਪਿਤਾ ਹਰ ਰੋਜ਼ ਸ਼ਰਾਬ ਪੀਂਦਾ ਸੀ। ਇਹ ਘਟਨਾ ਸੂਬੇ ਵਿਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀਆਂ ਨੂੰ ਲਾਗੂ ਕਰਨ ‘ਤੇ ਵੀ ਚਿੰਤਾ ਪੈਦਾ ਕਰਦੀ ਹੈ। ਆਂਧਰਾ ਪ੍ਰਦੇਸ਼ ਵਿੱਚ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਹੁਣ ਸਰਕਾਰ ਦੇ ਕੰਟਰੋਲ ਵਿੱਚ ਹਨ ਅਤੇ ਹੁਣ ਚਰਚਾ ਦਾ ਵਿਸ਼ਾ ਬਣ ਗਈਆਂ ਹਨ।


Story You May Like