The Summer News
×
Friday, 17 May 2024

Microsoft ਵੀ ਹੁਣ ਜ਼ਲਦ ਸ਼ੁਰੂ ਕਰੇਗਾ ਸਭ ਤੋਂ ਵੱਡੀ ਛਾਂਟੀ, ਜਾਣੋ ਕੀ ਹੈ ਇਸ ਦਾ ਕਾਰਨ?

 


ਦਿੱਲੀ : ਦੁਨੀਆ ਦੀ ਪ੍ਰਮੁੱਖ technology ਫਰਮ ਮਾਈਕ੍ਰੋਸਾਫਟ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਦਾ ਐਲਾਨ ਕਰ ਦਿੱਤਾ ਹੈ। ਮਾਈਕ੍ਰੋਸਾਫਟ ਆਪਣੇ ਗਲੋਬਲ ਵਰਕਫੋਰਸ 'ਚੋਂ 10,000 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਕੱਢਣ ਜਾ ਰਿਹਾ ਹੈ। ਬੀਤੇ ਕਾਫੀ ਸਮੇਂ ਤੋਂ ਅਮਰੀਕਾ ਦੀਆਂ ਸਾਰੀਆਂ ਦਿੱਗਜ਼ ਕੰਪਨੀਆਂ ਔਖੇ ਹਾਲਾਤਾਂ ਨਾਲ ਜੂਝ ਰਹੀਆਂ ਹਨ। ਇਸ ਤੋਂ ਪਹਿਲਾਂ ਐਮਾਜ਼ੋਨ, ਗੂਗਲ, ਫੇਸਬੁੱਕ ਦੀ ਪੇਰੈਂਟ ਕੰਪਨੀ ਅਤੇ ਟਵਿਟਰ ਵਰਗੀਆਂ ਕਈ ਕੰਪਨੀਆਂ ਆਪਣੇ ਵਰਕਫੋਰਸ 'ਚ ਕਾਫੀ ਕਮੀ ਕਰ ਚੁੱਕੀਆਂ ਹਨ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਕੰਪਿਊਟਰ ਉਦਯੋਗ ਦੀ ਦਿੱਗਜ਼ ਕੰਪਨੀ microsoft ਬੁੱਧਵਾਰ ਤੋਂ ਆਪਣੇ ਇੰਜੀਨੀਅਰਿੰਗ ਡਿਵੀਜ਼ਨਾਂ 'ਚ ਛਾਂਟੀ ਦੀ ਸ਼ੁਰੂਆਤ ਕਰ ਸਕਦੀ ਹੈ। ਹਾਲਾਂਕਿ ਮਾਈਕ੍ਰੋਸਾਫਟ ਦੇ ਇਕ ਬੁਲਾਰੇ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਅਮਰੀਕਾ ਦੇ ਵਾਸ਼ਿੰਗਟਨ ਸਟੇਟ 'ਚ ਸਥਾਪਿਤ ਇਸ ਕੰਪਨੀ 'ਚ 2,20,000 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਪਿਛਲੇ ਸਾਲ 2 ਵਾਰ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ microsoft ਵਲੋਂ ਪਿਛਲੇ ਸਾਲ ਦੇ ਆਖਰੀ 3 ਮਹੀਨਿਆਂ ਲਈ ਆਪਣੀ ਕਮਾਈ ਦੀ ਰਿਪੋਰਟ ਪੇਸ਼ ਕਰਨ ਤੋਂ ਇਕ ਹਫਤਾ ਪਹਿਲਾਂ ਇਕ ਨਵੀਂ ਛਾਂਟੀ ਦਾ ਐਲਾਨ ਕੀਤਾ ਜਾਵੇਗਾ।

Story You May Like