The Summer News
×
Friday, 17 May 2024

HDFC ਬੈਂਕ ਵਿੱਚ Merger ਹੋਇਆ ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬੈਂਕ

ਹਾਊਸਿੰਗ ਡਿਵੈਲਪਮੈਂਟ ਫਾਇਨਾਂਸ ਕਾਰਪੋਰੇਸ਼ਨ (HDFC) ਅਤੇ HDFC ਬੈਂਕ ਦਾ 1 ਜੁਲਾਈ ਨੂੰ ਰਲੇਵਾਂ ਹੋਇਆ। ਦੋਵਾਂ ਕੰਪਨੀਆਂ ਦੇ ਬੋਰਡਾਂ ਨੇ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਹੋਈ ਬੈਠਕ 'ਚ ਰਲੇਵੇਂ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਸੀ। ਇਸ ਦੇ ਨਾਲ ਦੇਸ਼ ਦੀ ਪਹਿਲੀ ਹੋਮ ਫਾਇਨਾਂਸ ਕੰਪਨੀ HDFC ਦਾ ਅੰਤ ਹੋ ਗਿਆ ਹੈ।


ਐਚਡੀਐਫਸੀ ਬੈਂਕ ਨੇ ਟਵੀਟ ਕੀਤਾ, 'ਭਾਰਤ ਦੇ ਨੰਬਰ ਇਕ ਨਿੱਜੀ ਖੇਤਰ ਦੇ ਬੈਂਕ ਅਤੇ ਭਾਰਤ ਦੀ ਨੰਬਰ ਇਕ ਹੋਮ ਲੋਨ ਕੰਪਨੀ ਦੇ ਰਲੇਵੇਂ ਨਾਲ, ਅਸੀਂ ਦੁਨੀਆ ਦੀ ਪ੍ਰਮੁੱਖ ਵਿੱਤੀ ਸੰਸਥਾ ਵਿਚ ਸ਼ਾਮਲ ਹੋ ਗਏ ਹਾਂ। ਇਸ ਮੌਕੇ 'ਤੇ, ਅਸੀਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਦੀ ਸੇਵਾ ਲਈ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਇਸ ਮੀਲ ਪੱਥਰ ਨੂੰ ਸੰਭਵ ਬਣਾਇਆ ਹੈ - ਤੁਸੀਂ, ਸਾਡੇ ਗਾਹਕ।'


HDFC ਅਤੇ HDFC ਬੈਂਕ ਨੇ 4 ਅਪ੍ਰੈਲ 2022 ਨੂੰ ਰਲੇਵੇਂ ਦਾ ਐਲਾਨ ਕੀਤਾ ਸੀ। ਰਲੇਵੇਂ ਦਾ ਉਦੇਸ਼ HDFC ਬੈਂਕ ਦੀਆਂ ਵੱਧ ਤੋਂ ਵੱਧ ਸ਼ਾਖਾਵਾਂ ਵਿੱਚ ਹਾਊਸਿੰਗ ਲੋਨ ਉਪਲਬਧ ਕਰਵਾਉਣਾ ਹੈ। ਦੂਜੇ ਪਾਸੇ, ਰਲੇਵੇਂ ਤੋਂ ਪਹਿਲਾਂ, HDFC ਦੇ ਵਾਈਸ ਚੇਅਰਮੈਨ ਅਤੇ ਸੀਈਓ ਕੇਕੀ ਮਿਸਤਰੀ ਨੇ ਦੱਸਿਆ ਸੀ ਕਿ HDFC ਦੇ ਸ਼ੇਅਰਾਂ ਦੀ ਡੀਲਿਸਟਿੰਗ 13 ਜੁਲਾਈ ਤੋਂ ਲਾਗੂ ਹੋਵੇਗੀ। ਯਾਨੀ ਇਸ ਤਰੀਕ ਤੋਂ ਹਾਊਸਿੰਗ ਫਾਈਨਾਂਸ ਕੰਪਨੀ ਦੇ ਸ਼ੇਅਰ ਸਟਾਕ ਐਕਸਚੇਂਜ ਤੋਂ ਹਟਾ ਦਿੱਤੇ ਜਾਣਗੇ। ਸੰਯੁਕਤ ਕੰਪਨੀ ਦੇ ਸ਼ੇਅਰ 17 ਜੁਲਾਈ ਤੋਂ ਵਪਾਰ ਕਰਨਗੇ।

Story You May Like