The Summer News
×
Friday, 17 May 2024

ਬਾਜ਼ਾਰ ਦੀ ਉਥਲ-ਪੁਥਲ ਤੇ ਅਰਥਚਾਰੇ 'ਤੇ ਪ੍ਰਭਾਵ

-ਅਸ਼ਵਨੀ ਜੇਤਲੀ-


ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਡਾਨੀ ਗਰੁੱਪ ਵਲੋਂ ਐਫ.ਪੀ.ਓ. ਵਾਪਸ ਲੈਣ ਦਾ ਦੇਸ਼ ਦੇ ਅਰਥਚਾਰੇ ਦੀ ਸਾਖ ਉਪਰ ਕੋਈ ਅਸਰ ਨਾ ਪੈਣ ਦਾ ਦਾਅਵਾ ਕਰਦਿਆਂ ਕਿਹੈ ਕਿ ਉਤਰਾਅ-ਚੜਾਅ ਹਰ ਬਾਜ਼ਾਰ ਵਿਚ ਆਉਂਦਾ ਹੈ ਅਤੇ 'ਸੇਬੀ' ਕੋਲ ਬਾਜ਼ਾਰ ਦੀ ਸਥਿਰਤਾ ਯਕੀਨੀ ਬਣਾਏ ਰੱਖਣ ਲਈ ਢੁੱਕਵੇਂ ਪ੍ਰਬੰਧ ਹਨ। ਵਿੱਤ ਮੰਤਰੀ ਵਲੋੰ ਕੀਤੇ ਦਾਅਵੇ ਅਤੇ ਦਿੱਤੇ ਭਰੋਸੇ ਤੋਂ ਬਾਅਦ ਹੁਣ ਪਤੰਜਲੀ ਦੇ ਸ਼ੇਅਰਾਂ 'ਚ ਵੀ ਉਥਲ-ਪੁਥਲ ਦੀ ਖਬਰ ਸਾਹਮਣੇ ਆਈ ਹੈ।ਇਸਦੇ ਲਈ ਬਾਜ਼ਾਰ ਵਿਚਲੀ ਸਥਿਤੀ ਨਾਲ ਜੁੜੇ ਕਈ ਕਾਰਨ ਜ਼ਿੰਮੇਵਾਰ ਹਨ। ਪਿਛਲੇ ਹਫਤੇ ਅਡਾਨੀ ਇੰਟਰਪ੍ਰਾਈਜਿਜ਼ ਨੇ ਆਪਣੇ 20,000 ਕਰੋੜ ਰੁਪਏ ਦੇ ਫਾਲੋ-ਆਨ ਪਬਲਿਕ ਪੇਸ਼ਕਸ਼ ਐਫਪੀਓ ਨੂੰ ਵਾਪਸ ਲੈਣ ਅਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਐਲਾਨ ਕੀਤਾ। ਹਾਲਾਂਕਿ ਕੰਪਨੀ ਦਾ ਐੱਫਪੀਓ ਪੂਰੀ ਤਰ੍ਹਾਂ ਨਾਲ ਸਬਸਕ੍ਰਾਈਬ ਹੋ ਗਿਆ। ਅਡਾਨੀ ਇੰਟਰਪ੍ਰਾਈਜਿਜ਼ ਵਲੋਂ ਇਹ ਕਦਮ ਅਮਰੀਕਾ ਦੀ ਸ਼ਾਰਟ ਸੇਲਿੰਗ ਕੰਪਨੀ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਚੁੱਕਿਆ ਗਿਆ ਸਮਝਿਆ ਜਾ ਰਿਹਾ ਹੈ। ਓਧਰ ਹੀ ਪਿਛਲੇ ਇਕ ਹਫਤੇ ਤੋਂ ਹੀ ਪਤੰਜਲੀ ਦੇ ਸ਼ੇਅਰਾਂ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਹੋਣ ਨਾਲ ਪਤੰਜਲੀ ਫੂਡਜ਼ ਦੇ ਨਿਵੇਸ਼ਕਾਂ ਨੂੰ ਵੀ ਨੁਕਸਾਨ ਹੋਇਆ ਹੈ।
ਨਿਵੇਸ਼ਕਾਂ ਨੂੰ ਹੋਣ ਵਾਲੇ ਇਸ ਨੁਕਸਾਨ ਕਾਰਨ ਨਿਵੇਸ਼ ਦਾ ਘਟਣਾ ਸੁਭਾਵਿਕ ਹੈ ਜਦਕਿ ਵਿੱਤ ਮੰਤਰੀ ਨੇ ਪਿਛਲੇ ਦੋ ਦਿਨਾਂ ਵਿਚ 8 ਅਰਬ ਅਮਰੀਕੀ ਡਾਲਰ ਦੀ ਵਿਦੇਸ਼ੀ ਮੁਦਰਾ ਆਉਣ ਦਾ ਖੁਲਾਸਾ ਕੀਤਾ ਹੈ। ਮੰਨ ਲਈਏ ਕਿ ਬਾਜ਼ਾਰ ਵਿਚ ਹੁੰਦੀ ਉਥਲ-ਪੁਥਲ ਸਥਿਰ ਨਹੀਂ ਹੁੰਦੀ।

Story You May Like