The Summer News
×
Monday, 20 May 2024

ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਮਾਨਸਾ ਨੇ 54 ਮੈਡਲ ਜਿੱਤ ਕੇ ਮਾਨਸਾ ਦਾ ਨਾਮ ਕੀਤਾ ਰੌਸ਼ਨ

ਮਾਨਸਾ, 21 ਦਸੰਬਰ, 2022 : ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੇ ਵਿੱਚ ਮਾਨਸਾ ਜਿਲ੍ਹੇ ਦੇ ਖਿਡਾਰੀਆਂ ਦੀ ਚੜ੍ਹਤ ਰਹੀ ਤੇ ਵੱਖ ਵੱਖ ਖੇਡਾਂ ਦੇ ਵਿੱਚ 54 ਮੈਡਲ ਹਾਸਲ ਕਰਕੇ ਮਾਨਸਾ ਦਾ ਨਾਮ ਰੌਸ਼ਨ ਕੀਤਾ ਗਿਆ ਤੇ ਇਨ੍ਹਾਂ ਖਿਡਾਰੀਆਂ ਦਾ ਜਿਲ੍ਹਾ ਪੱਧਰੀ ਡਿਪਟੀ ਕਮਿਸ਼ਨਰ ਤੇ ਐਸ ਐਸ ਪੀ ਮਾਨਸਾ ਵੱਲੋ ਵਿਸ਼ੇਸ ਸਨਮਾਨ ਕੀਤਾ ਗਿਆ।


ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ 2022-23 ਦੇ ਆਨੰਦਪੁਰ ਸਾਹਿਬ ਤੇ ਪਟਿਆਲਾ ਵਿਖੇ ਕਰਵਾਈਆਂ ਗਈਆਂ ਖੇਡਾਂ ਦੇ ਦੌਰਾਨ ਮਾਨਸਾ ਜਿਲ੍ਹੇ ਦੇ ਖਿਡਾਰੀਆਂ ਨੇ ਕਬੱਡੀ, ਬਾਸਕਿਟਬਾਲ, ਖੋ ਖੋ, ਰੱਸਾਕਸੀ, ਸਕੇਟਿੰਗ,ਗੱਤਕਾ ਆਦਿ ਖੇਡਾਂ ਵਿੱਚ  54 ਗੋਲਡ, ਸਿਲਵਰ ਤੇ ਕਾਸੀ ਦੇ ਤਗਮੇ ਜਿੱਤਕੇ ਮਾਨਸਾ ਜਿਲ੍ਹੇ ਦਾ ਨਾਮ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਤੇ ਅੱਜ ਸਿੱਖਿਆ ਵਿਭਾਗ ਵੱਲੋ ਖਿਡਾਰੀਆਂ,ਕੋਚ ਤੇ ਮੈਨੇਜਮੈਟ ਦਾ ਜਿਲ੍ਹਾ ਪੱਧਰੀ ਸਨਮਾਨ ਕੀਤਾ ਗਿਆ ਇਸ ਦੌਰਾਨ ਡਿਪਟੀ ਕਮਿਸ਼ਨਰ ਬਲਦੀਪ ਕੌਰ, ਐਸ ਐਸ ਪੀ ਡਾ. ਨਾਨਕ ਸਿੰਘ ਨੇ ਵਿਸ਼ੇਸ ਸਨਮਾਨ ਕੀਤਾ ਤੇ ਖਿਡਾਰੀਆਂ ਨੂੰ ਅੱਗੇ ਵੀ ਆਪਣੀ ਮਿਹਨਤ ਜਾਰੀ ਰੱਖਣ ਦੇ ਲਈ ਹੌਸਲਾ ਅਫਜਾਈ ਕੀਤੀ।


ਜਿਲ੍ਹਾ ਸਿੱਖਿਆ ਪ੍ਰਾਇਮਰੀ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦੇ ਵਿੱਚ ਮਾਨਸਾ ਦੇ ਵੱਖ ਵੱਖ ਸਕੂਲਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਦੇ ਵਿੱਚ 54 ਗੋਲਡ,ਸਿਲਵਰ ਤੇ ਕਾਸੀ ਦੇ ਤਗਮੇ ਜਿੱਤ ਕੇ ਮਾਨਸਾ ਦਾ ਨਾਮ ਰੌਸਨ ਕੀਤਾ ਹੈ ਜਿਸ ਦੇ ਲਈ ਅੱਜ ਖਿਡਾਰੀਆਂ,ਕੋਚ ਦਾ ਵਿਸ਼ੇਸ ਸਨਾਮਨ ਕੀਤਾ ਗਿਆ ਹੈ। 

Story You May Like