The Summer News
×
Monday, 20 May 2024

ਸਰਕਾਰੀ ਸੀਨੀਅਰ ਸਕੈਡਰੀ ਸਕੂਲ ਵਲੋਂ ਮੰਡੌਰ ਫੀਫਾ ਵਰਲਡ ਕੱਪ ਉਤਸਵ ਮਨਾਇਆ

ਨਾਭਾ, 18 ਦਸੰਬਰ : ਪੂਰੇ ਵਿਸ਼ਵ ਭਰ ਵਿਚ 22ਵਾਂ ਫੀਫਾ ਫੁੱਟਬਾਲ ਕੱਪ ਦੀਆ ਧੁੰਮਾ ਵੇਖਣ ਨੂੰ ਮਿਲ ਰਹੀਆਂ ਹਨ। ਫੀਫਾ ਵਰਲਡ ਕੱਪ ਦੀ ਕਲਪਨਾ, ਦ੍ਰਿਸ਼ ਨੂੰ ਦਰਸਾਉਣ ਲਈ ਨਾਭਾ ਬਲਾਕ ਦੇ ਪਿੰਡ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਮੰਡੌਰ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਫੀਫਾ ਵਰਲਡ ਕੱਪ ਉਤਸਵ ਮਨਾਇਆ ਗਿਆ। ਸਕੂਲ ਦੇ ਗਰਾਊਂਡ ਵਿੱਚ ਵਲਡ ਕੱਪ ਨੂੰ ਦਰਸਾਇਆ ਗਿਆ ਅਤੇ ਗਰਾਊਂਡ ਦੇ ਵਿੱਚ ਵਿਦਿਆਰਥੀ ਅਧਿਆਪਕ ਅਤੇ ਪਿੰਡ ਵਾਸੀ ਖੇਡਦੇ ਨਜ਼ਰ ਆਏ। ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਨੇ ਕਿਹਾ ਕਿ ਸਾਡੇ ਮਨ ਵਿੱਚ ਵੀ ਸੀ ਕਿ ਅਸੀਂ ਫੀਫਾ ਵਰਲਡ ਕੱਪ ਦੀ ਕਲਪਨਾ ਨੂੰ ਦਰਸਾਈਏ ਅਤੇ ਇਸ ਵਿੱਚ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ  ਪੰਜਾਬ ਦੇ ਖਿਡਾਰੀ ਵੀ ਫੀਫਾ ਵਰਲਡ ਕੱਪ ਵਿੱਚ ਹਿੱਸਾ ਲੈਣ।


ਕਤਰ ਵਿੱਚ ਹੋਣ ਜਾ ਰਹੇ ਫੀਫਾ ਵਰਲਡ ਕੱਪ ਦੀ ਕਲਪਨਾ ਨੂੰ ਦਰਸਾਉਣ ਲਈ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੰਡੌਰ ਦੇ ਸਟਾਫ਼ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ। ਗਰਾਊਂਡ ਨੂੰ ਪੂਰੀ ਤਰਾ ਫੀਫਾ ਵਰਲਡ ਕੱਪ ਦੀ ਤਰ੍ਹਾਂ ਸਜਾਇਆ ਗਿਆ ਹੈ। ਗਰਾਉਡ ਵਿਚ ਅਧਿਆਪਕ, ਵਿਦਿਆਰਥੀ ਅਤੇ ਪਿੰਡ ਵਾਸੀ ਵੀ ਖੇਡਦੇ ਨਜ਼ਰ ਆਏ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਭੰਗੜੇ ਪਾ ਕੇ ਫੀਫਾ ਵਰਲਡ ਕੱਪ ਨੂੰ ਸੈਲੀਬ੍ਰੇਟ ਕੀਤਾ। ਸਕੂਲ ਦੇ ਅਧਿਆਪਕਾਂ ਦਾ ਮੁੱਖ ਮਕਸਦ ਸੀ ਕਿ ਫੀਫਾ ਵਰਲਡ ਕੱਪ ਵਿੱਚ ਭਾਵੇਂ ਅਸੀਂ ਨਹੀਂ ਜਾ ਸਕਦੇ ਪਰ ਇਸ ਦੀ ਸਾਰੀ ਕਲਪਨਾ ਕਰਕੇ ਇਸ ਦਾ ਪੂਰਾ ਦ੍ਰਿਸ਼ ਇਥੇ ਹੀ ਬਣਾ ਦਿੱਤਾ ਗਿਆ ਹੈ।


ਇਸ ਮੌਕੇ ਤੇ ਜ਼ਿਲ੍ਹਾ ਸਪੋਰਟ ਅਫ਼ਸਰ ਜਸਵੰਤ  ਰਾਜਦਾਨ ਅਤੇ ਬੀਪੀਓ ਪਟਿਆਲਾ ਜਸਵਿੰਦਰ ਸਿੰਘ ਨੇ ਕਿਹਾ ਕਿ ਫੀਫਾ ਵਰਲਡ ਕੱਪ ਨੂੰ ਲੈ ਕੇ ਜੋ ਇੱਥੇ ਦ੍ਰਿਸ਼ ਦੀ ਕਲਪਨਾ ਨੂੰ ਉਘਾੜਿਆ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਇਸ ਫੁੱਟਬਾਲ ਮੈਚ ਵਿਚ ਅਸੀਂ ਵੀ ਖੇਡੇ ਹਾਂ ਅਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਹੈ।


ਇਸ ਮੌਕੇ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਜਸਪਾਲ ਸਿੰਘ ਅਤੇ ਸਟੇਟ ਅਵਾਰਡੀ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਕਿਹਾ ਕਿ ਸਾਡੇ ਮਨ ਵਿੱਚ ਫੀਫਾ ਵਰਲਡ ਕੱਪ ਦਾ ਦ੍ਰਿਸ਼ ਅਸੀਂ ਇੱਥੇ ਆਪਣੇ ਸਕੂਲ ਵਿਚ ਕਰੀਏ ਅਤੇ ਫੀਫਾ ਕੱਪ ਦੀ ਕਲਪਨਾ ਨੂੰ ਦਰਸਾਉਣ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਖਿਡਾਰੀ ਵੀ ਤਿਫ਼ਾ ਵਲਡ ਕੱਪ ਵਿੱਚ ਹਿੱਸਾ ਲੈਣ ਗਏ।

Story You May Like