The Summer News
×
Monday, 20 May 2024

ਲੁਧਿਆਣਾ : ਹਾਈ ਪ੍ਰੋਫਾਈਲ ਸੈਕ*ਸ ਰੈਕੇਟ ਦਾ ਪਰਦਾਫਾਸ਼, 6 ਔਰਤਾਂ ਸਮੇਤ 10 ਗ੍ਰਿਫ*ਤਾਰ

ਲੁਧਿਆਣਾ: ਲੁਧਿਆਣਾ ਚ ਇੱਕ ਹਾਈ ਪ੍ਰੋਫਾਈਲ ਸੈਕ*ਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਦੱਸਿਆ ਜਾ ਰਿਹਾ ਹੈਕਿ ਕਾਲਜ ਰੋਡ ਤੇ ਪੁਲਸ ਨੇ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਮੌਕੇ ਤੇ 6 ਔਰਤਾਂ ਤੇ ਚਾਰ ਮਰਦਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇਹ ਕੋਠੀ ਕਿਰਾਏ 'ਤੇ ਦਿੱਤੀ ਗਈ ਸੀ ਅਤੇ ਇਸ ਦੇ ਅੰਦਰ ਕਾਫੀ ਸਮੇਂ ਤੋਂ ਸੈਕ*ਸ ਰੈਕੇਟ ਚੱਲ ਰਿਹਾ ਸੀ। ਫਿਲਹਾਲ ਪੁਲਸ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ, ਹਾਲਾਂਕਿ ਪੁਲਸ ਥਾਣਾ ਡਿਵੀਜ਼ਨ ਨੰਬਰ 8 ਚ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਕੇ 'ਤੇ ਏ.ਸੀ.ਪੀ ਜਗਰੂਪ ਕੌਰ ਵੀ ਪਹੁੰਚ ਗਏ ਸਨ। ਥਾਣਾ ਡਿਵੀਜ਼ਨ 8 ਦੇ ਐਸਐਚਓ ਵਿਜੇ ਕੁਮਾਰ ਅਜੇ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਦਿਖਾਈ ਦਿੱਤੇ ਅਤੇ ਉਹ ਮਾਮਲੇ ਨੂੰ ਕੱਲ੍ਹ ਸਵੇਰ ਤੱਕ ਟਾਲਣ ਲਈ ਕਹਿੰਦੇ ਨਜ਼ਰ ਆਏ। ਫੜੀਆਂ ਗਈਆਂ 6 ਔਰਤਾਂ ਚੋਂ ਇਕ ਔਰਤ ਇਕ ਨੇਤਾ ਦੀ ਪਤਨੀ ਦੱਸੀ ਜਾਂਦੀ ਹੈ।

Story You May Like