The Summer News
×
Friday, 17 May 2024

ਲੁਧਿਆਣਾ ਬੁਆਇਲਰ ਉਦਯੋਗ ‘ਚ ਅਪਰੈਂਟਸ਼ਿਪ ਪ੍ਰੋਗਰਾਮ ਲਈ ਬੁਆਇਲਰ ਆਪਰੇਟਰ ਦੀਆਂ 15000 ਅਸਾਮੀਆਂ ਲਈ ਉਮੀਦਵਾਰਾਂ ਦੀ ਲੋੜ

ਲੁਧਿਆਣਾ, 22 ਜੁਲਾਈ (ਨੀਲ ਕਮਲ ਮੋਨੂੰ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ ਬੁਆਇਲਰ ਉਦਯੋਗ ਵਿੱਚ ਅਪਰੈਂਟਸ਼ਿਪ ਪ੍ਰੋਗਰਾਮ ਲਈ ਬੁਆਇਲਰ ਆਪਰੇਟਰ ਦੀਆਂ 15000 ਅਸਾਮੀਆਂ ਲਈ ਉਮੀਦਵਾਰਾਂ ਦੀ ਲੋੜ ਹੈ। ਇਸ ਲਈ 7000 ਰੁਪਏ ਦਾ ਵਜੀਫਾ ਵੀ ਦਿੱਤਾ ਜਾਵੇਗਾ। ਮਿਨਾਕਸ਼ੀ ਸ਼ਰਮਾ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਮੀਦਵਾਰ ਦੀ ਯੋਗਤਾ 10ਵੀਂ ਪਾਸ (ਗਣਿਤ/ਸਾਇੰਸ ਵਿਸ਼ੇ ਦੇ ਨਾਲ) ਜਾਂ 12ਵੀਂ ਪਾਸ ਹੋਵੇ, ਉਮਰ ਸੀਮਾ 18 ਤੋਂ 30 ਸਾਲ ਤੱਕ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਅਪਰੈਂਟਸ਼ਿਪ ਪ੍ਰੋਗਰਾਮ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ।


ਮਿਸ ਸੁਖਮਨ ਮਾਨ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਨੇ ਕਿਹਾ ਕਿ ਚਾਹਵਾਨ ਪ੍ਰਾਰਥੀ ਆਪਣਾ ਨਾਮ ਇਸ ਲਿੰਕ https://bit.ly/LdhBoilerOpr ‘ਤੇ ਰਜਿਸਟਰ ਕਰਨ ਤਾਂ ਜੋ ਅਗਲੇਰੀ ਕਾਰਵਾਈ ਲਈ ਉਮੀਦਵਾਰਾਂ ਨੂੰ ਸੱਦਾ ਦਿੱਤਾ ਜਾ ਸਕੇ।


Story You May Like