The Summer News
×
Tuesday, 21 May 2024

ਲੱਦਾਖ ਹਾਦ*ਸਾ : CM ਮਾਨ ਅੱਜ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਅੱਜ ਲੱਦਾਖ ਹਾਦਸੇ ਵਿੱਚ ਮਾਰੇ ਗਏ ਜਵਾਨਾਂ ਦੇ ਘਰ ਜਾਣਗੇ। ਸ਼ਹੀਦ ਜਵਾਨਾਂ ਤਰਨਦੀਪ ਅਤੇ ਰਮੇਸ਼ ਲਾਲ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਦੋਵੇਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਚੈੱਕ ਸੌਂਪਣਗੇ। ਸੀ.ਐਮ ਮਾਨ 1 ਵਜੇ ਬੱਸੀ ਪਠਾਣਾ ਅਤੇ 3 ਵਜੇ ਫਰੀਦਕੋਟ ਪਹੁੰਚਣਗੇ। ਦੱਸ ਦੇਈਏ ਕਿ ਤਰਨਦੀਪ ਬੱਸੀ ਪਠਾਣਾ ਦੇ ਪਿੰਡ ਕਮਾਲੀ ਦਾ ਰਹਿਣ ਵਾਲਾ ਸੀ ਅਤੇ ਇੱਕ ਹੋਰ ਜਵਾਨ ਰਮੇਸ਼ ਲਾਲ ਫਰੀਦਕੋਟ ਦਾ ਰਹਿਣ ਵਾਲਾ ਸੀ।

Story You May Like