The Summer News
×
Friday, 17 May 2024

ਵਿਜੀਲੈਂਸ ਨੇ ਇੰਪਰੂਵਮੈਂਟ ਟਰੱਸਟ ਦੀ ਕੁਲਜੀਤ ਕੌਰ ਕੀਤਾ ਗਿਆ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਲੁਧਿਆਣਾ : ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਕੁਲਜੀਤ ਕੌਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ। ਅੰਮ੍ਰਿਤਸਰ ਤੋਂ ਬਾਅਦ ਹੁਣ ਵਿਜੀਲੈਂਸ ਵਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ‘ਚ ਛਾਪੇਮਾਰੀ ਕਰਦੇ ਹੋਏ ਕਾਰਜ ਸਾਧਕ ਅਫਸਰ ਕੁਲਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਇਹ ਕਾਰਵਾਈ ਵਿਜੀਲੈਂਸ ਦੇ ਈਓ ਵਿੰਗ ਵੱਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਕੁਲਜੀਤ ਕੌਰ ਨੂੰ ਹੁਣੇ ਹੁਣੇ ਲੁਧਿਆਣਾ ਵਿਜੀਲੈਂਸ ਦੇ ਈਓ ਵਿੰਗ ਨੇ ਕਾਬੂ ਕੀਤਾ ਹੈ, ਜਿਸ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ ਅਤੇ ਉਸਨੂੰ ਇੱਕ ਜੀਪ ਵਿੱਚ ਵਿਜੀਲੈਂਸ ਦਫ਼ਤਰ ਲਿਜਾਇਆ ਗਿਆ।  ਦੱਸਿਆ ਜਾਂਦਾ ਹੈ ਕਿ ਬਾਅਦ ਵਿੱਚ ਵਿਜੀਲੈਂਸ ਦੀ ਟੀਮ ਨੇ ਇੰਪਰੂਵਮੈਂਟ ਟਰੱਸਟ ਦੇ ਕਲਰਕ ਹਰਮੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।


ਦੱਸਿਆ ਜਾਂਦਾ ਹੈ ਕਿ ਹਰਮੀਤ ਸਿੰਘ ਸ਼ਿਕਾਇਤਕਰਤਾ ਤੋਂ ਹਰਮੀਤ ਸਿੰਘ ਈਓ ਦੇ ਨਾਂ ’ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਅਤੇ ਉਸ ਨੂੰ ਵਿਜੀਲੈਂਸ ਵੱਲੋਂ ਕਾਬੂ ਕਰ ਲਿਆ ਗਿਆ।  ਦੱਸਣਯੋਗ ਹੈ ਕਿ ਪਿਛਲੇ 15 ਦਿਨਾਂ ਤੋਂ ਕੁਲਜੀਤ ਕੌਰ ਬਕਾਇਦਾ ਡਿਊਟੀ ’ਤੇ ਨਹੀਂ ਆ ਰਹੀ ਸੀ ਅਤੇ ਅੱਜ ਸਵੇਰੇ ਦਫ਼ਤਰ ਵਿੱਚ ਬੈਠੀ ਸੀ।  ਵਿਜੀਲੈਂਸ ਵਿਭਾਗ ਨੂੰ ਪਤਾ ਲੱਗਦਿਆਂ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਵੱਡੀ ਗੱਲ ਇਹ ਹੈ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ‘ਚ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੰਬੇ ਸਮੇਂ ਤੋਂ ਲੱਗ ਰਹੇ ਹਨ।



ਜਿਸ ਵਿੱਚ ਪਲਾਟ ਅਲਾਟਮੈਂਟ, ਐਲਡੀਪੀ ਪਲਾਟ ਅਲਾਟਮੈਂਟ ਅਤੇ ਰਜਿਸਟਰੀ ਦੇ ਨਾਂ ‘ਤੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਸਾਹਮਣੇ ਆਉਂਦੇ ਰਹੇ ਹਨ।  ਦੱਸਿਆ ਜਾਂਦਾ ਹੈ ਕਿ ਬੀਆਰਐਸ ਨਗਰ ਸਥਿਤ 40 ਗਜ਼ ਦੇ ਪਲਾਟਾਂ ਦੀ ਰਜਿਸਟਰੀ ਵਿੱਚ ਮਰ ਚੁੱਕੇ ਅਲਾਟੀਆਂ ਦੀ ਥਾਂ ’ਤੇ ਜਾਅਲੀ ਅਤੇ ਬੋਗਸ ਅਲਾਟੀਆਂ ਲਗਾ ਕੇ ਵੱਡਾ ਘਪਲਾ ਕੀਤਾ ਗਿਆ ਹੈ।


ਇਸ ਦੇ ਨਾਲ ਹੀ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਵੱਲੋਂ ਆਪਣੇ ਨਿੱਜੀ ਪਲਾਟ ਨਾਲ ਸਰਕਾਰੀ ਜ਼ਮੀਨ ‘ਤੇ ਕਬਜ਼ਾ ਕਰਕੇ ਪਾਰਕ ਬਣਾਉਣ, ਵਿਕਾਸ ਅਤੇ ਟਾਈਲਾਂ ਦੇ ਕੰਮ ‘ਚ ਮੋਟਾ ਕਮਿਸ਼ਨ ਖਾਣ, ਓਰੀਐਂਟ ਸਿਨੇਮਾ ਵਿਵਾਦ, ਡੀ.ਸੀ ਦੀ ਮਨਜ਼ੂਰੀ ਤੋਂ ਬਿਨਾਂ ਚਾਰ ਏਕੜ ਜ਼ਮੀਨ ਨੂੰ ਕੌੜੀਆ ਦੇ ਭਾਅ ਵੇਚਣ, ਰਿਸ਼ੀ ਨਗਰ ਵਿੱਚ ਕਰੋੜਾਂ ਦੀ ਜ਼ਮੀਨ, ਜਿਸ ’ਤੇ ਫਲੈਟ ਬਣਾਉਣ ਦੀ ਬਜਾਏ ਐਲਡੀਪੀ ਪਲਾਟ ਦੇਣ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ।  ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ ਪਿਛਲੇ 15 ਦਿਨਾਂ ਤੋਂ ਕਾਰਜਸਾਧਕ ਅਫਸਰ ਨੂੰ ਦਫਤਰ ਬੁਲਾਇਆ ਜਾ ਰਿਹਾ ਸੀ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਵਿਜੀਲੈਂਸ ਵਿਭਾਗ ਵੱਲੋਂ ਪੁੱਛੇ ਜਾ ਰਹੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਸਨ।  ਹਾਲ ਹੀ ‘ਚ ਕੁਲਜੀਤ ਕੌਰ ‘ਤੇ ਰਿਸ਼ੀ ਨਗਰ ਦੇ ਇਕ ਵਿਅਕਤੀ ਤੋਂ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਨਾਂ ‘ਤੇ 5.50 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ।


Story You May Like