The Summer News
×
Friday, 17 May 2024

ਜਾਣੋ ਕਿਉਂ ਟਵਿੱਟਰ ਨੇ ਬੰਦ ਕੀਤੇ ਦਿੱਲੀ 'ਤੇ ਮੁੰਬਈ ਦੇ ਦਫਤਰ, ਇਹ ਦਿੱਤਾ ਗਿਆ ਸੰਦੇਸ਼..!!

ਚੰਡੀਗੜ੍ਹ : ਦੱਸ ਦੇਈਏ ਕਿ ਅੱਜ ਦੇ ਸਮੇਂ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ,ਜਿਸ ਦੇ ਜਰੀਏ ਲੋਕ ਨੂੰ ਨਹੁਤ ਸਾਰੀਆਂ ਸੂਚਨਾਵਾਂ ਪ੍ਰਧਾਨ ਹੁੰਦੀਆਂ ਹਨ। ਦਿਨ ਪ੍ਰਤੀ ਦਿਨ ਲੋਕ ਇਨ੍ਹਾਂ ਦੀ ਜਿਆਦਾ ਵਰਤੋਂ ਕਰਦੇ ਹਨ। ਇਸੇ ਦੌਰਾਨ ਦੱਸ ਦੇਈਏ ਕਿ ਮਾਈਕ੍ਰੋਬਲਾਗਿੰਗ ਸਾਈਟ ਟਵਿਟਰ ਨੇ ਭਾਰਤ 'ਚ ਆਪਣੇ ਤਿੰਨ ਦਫਤਰਾਂ 'ਚੋਂ ਦੋ ਬੰਦ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ  ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਹੈ। ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਟਵਿਟਰ ਨੇ ਇਹ ਕਦਮ ਲਾਗਤ ਵਿੱਚ ਕਟੌਤੀ ਲਈ ਚੁੱਕਿਆ ਹੈ। ਇਸੇ ਦੌਰਾਨ ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਸਾਲ ਟਵਿੱਟਰ ਨੇ ਆਪਣੇ ਲਗਭਗ 90 % ਭਾਰਤ-ਅਧਾਰਤ ਦਫਤਰੀ ਕਰਮਚਾਰੀਆਂ ਨੂੰ ਨੌਕਰੀ (ਟਵਿੱਟਰ ਲੇਆਫ) ਤੋਂ ਕੱਢ ਦਿੱਤਾ ਸੀ।


ਦੱਸ ਦੇਈਏ ਕਿ ਇਸ ਨਾਲ 200 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਜਾਣਕਾਰੀ ਮੁਤਾਬਕ ਇਸ ਫੈਸਲੇ ਤੋਂ ਬਾਅਦ ਕੰਪਨੀ ਨੇ ਆਪਣੇ ਮੁੰਬਈ ਅਤੇ ਨਵੀਂ ਦਿੱਲੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ, ਜੋ ਹੁਣ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੰਪਨੀ ਦਾ ਬੈਂਗਲੁਰੂ ਸਥਿਤ ਦਫਤਰ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਰਹੇਗਾ। ਜਾਣਕਾਰੀ ਅਨੁਸਾਰ ਕੰਪਨੀ ਵਲੋਂ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ ਇੱਕ ਈਮੇਲ ਵਿੱਚ, ਮਸਕ ਨੇ ਕਿਹਾ ਕਿ ਇਹ ਇੱਕ ਮੁਸ਼ਕਲ ਫੈਸਲਾ ਸੀ, ਪ੍ਰੰਤੂ ਕੰਪਨੀ ਦੀ ਸਥਿਤੀ ਵਿੱਚ ਸੁਧਾਰ ਕਰਨਾ ਜ਼ਰੂਰੀ ਸੀ। ਇਸ ਦੇ ਨਾਲ ਹੀ ਜਨਵਰੀ 2023 'ਚ ਮਸਕ ਨੇ ਉਮੀਦ ਜਤਾਈ ਸੀ ਕਿ ਸਾਲ 2023 ਦੇ ਅੰਤ ਤੱਕ ਟਵਿਟਰ ਦੀ ਹਲਾਤਾਂ 'ਚ ਕੁਝ ਸੁਧਾਰ ਹੋ ਸਕਦਾ ਹੈ।


ਜਾਣਕਾਰੀ ਮੁਤਾਬਕ ਮਸਕ ਲਗਾਤਾਰ ਕੰਪਨੀ ਦੀ ਕਮਾਈ ਵਧਾਉਣ ਲਈ ਨਵੇਂ ਤਰੀਕੇ ਲੱਭ ਰਹੀ ਹੈ। ਉਨ੍ਹਾਂ ਨੇ ਬਲੂ ਟਿੱਕ ਪ੍ਰਾਪਤ ਕਰਨ ਲਈ 'ਪੇਡ ਬਲੂ ਸਬਸਕ੍ਰਿਪਸ਼ਨ('Paid Blue Subscription')' ਵਰਗੇ ਨਵੇਂ ਫੀਚਰ ਵੀ ਲਾਂਚ ਕੀਤੇ ਹਨ। ਦੱਸ ਦੇਈਏ ਕਿ ਜਦੋ ਤੋਂ ਐਲੋਨ ਮਸਕ ਨੇ ਇਸ ਕੰਪਨੀ ਨੂੰ ਸੰਭਾਲਿਆ ਉਸ ਤੋਂ ਬਾਅਦ ਹੀ ਇਸਦੇ 50 ਪ੍ਰਤੀਸ਼ਤ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸੇ ਦੌਰਾਨ ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ। ਜਿਸ ਤੋਂ ਬਾਅਦ ਕੰਪਨੀ ਆਪਣੀ ਰਕਮ ਦੀ ਵਸੂਲਣ ਲਈ, ਉਹ ਲਗਾਤਾਰ ਕੰਪਨੀ ਦੇ ਖਰਚਿਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।


(ਮਨਪ੍ਰੀਤ ਰਾਓ)


 

Story You May Like