The Summer News
×
Friday, 17 May 2024

ਇਹ ਮਸ਼ਹੂਰ filmmaker ਜਾਣੋ ਸਿਨੇਮਾਂ ਤੋਂ ਹੱਟ ਕੇ OTT ਵੱਲ ਕਿਉਂ ਵਧਾ ਰਿਹਾ ਕਦਮ

ਚੰਡੀਗੜ੍ਹ : ਫਿਲਮ ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਭਾਰਤੀ ਸਿਨੇਮਾਂ ‘ਚ ਵੱਖਰੀ ਪਛਾਣ ਹੈ। ਸੰਜੇ ਲੀਲਾ ਭੰਸਾਲੀ ਦੀਆਂ ਫਿਲਮਾਂ ਹਮੇਸ਼ਾ ਹੀ ਸੁਪਰ ਹਿੱਟ ਰਹੀਆਂ ਹਨ। ਪ੍ਰਸ਼ੰਸਕਾਂ ਨੂੰ ਸੰਜੇ ਭੰਸਾਲੀ ਦਾ Concept ਕਾਫੀ ਪਸੰਦ ਹੈ। ਦਸ ਦਈਏ ਕਿ ਭੰਸਾਲੀ ਨੇ ਮੀਡੀਆ ਦੁਆਰਾ ਸੂਚਨਾਂ ਦਿੱਤੀ ਕਿ ਉਹਨਾਂ ਦੀ ਨਵੀਂ ਆ ਰਿਹਾ ਪ੍ਰੋਜੈਕਟ 'ਹੀਰਾਮੰਡੀ' ਸਿਨੇਮਾਂ ਘਰਾਂ ‘ਚ ਹੀ ਨਹੀਂ ਬਲਕਿ Netflix OTT Platform ‘ਤੇ ਨਜ਼ਰ ਆਵੇਗਾ। ਹਾਲਹਿ ‘ਚ 'ਹੀਰਾਮੰਡੀ' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਵੈੱਬ ਸ਼ੋਅ ਵਿੱਚ ਸੋਨਾਕਸ਼ੀ ਸਿਨਹਾ, ਮਨੀਸ਼ਾ ਕੋਇਰਾਲਾ, ਅਦਿਤੀ ਰਾਓ ਹੈਦਰੀ, ਰਿਚਾ ਚੱਢਾ, ਸੰਜੀਦਾ ਸ਼ੇਖ ਤੇ ਸ਼ਰਮੀਨ ਸਹਿਗਲ ਆਦਿ ਅਭਿਨੇਤਰੀਆਂ ਹਨ।


ਸੰਜੇ ਭੰਸਾਲੀ ਨੇ 'ਹੀਰਾਮੰਡੀ'  ਪ੍ਰੋਜੈਕਟ ਦੇ ਨਾਲ ਵੱਡੇ ਪਰਦੇ ਤੋਂ OTT ਵਿੱਚ ਤਬਦੀਲੀ ਬਾਰੇ ਗੱਲ ਕੀਤੀ। ਸੰਜੇ ਭੰਸਾਲੀ ਨੇ ਕਿਹਾ, "ਮੈਂ ਵੱਡੀਆਂ ਫਿਲਮਾਂ ਬਣਾਉਂਦਾ  ਹਾਂ ਅਤੇ ਇਹ ਮੇਰੇ ਲਈ ਕੁਦਰਤੀ ਤੋਹਫਾ ਹੈ। ਜੋ ਕਿ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਮੈਂ ਸਿਨੇਮਾਂ ‘ਤੇ ਬਹੁਤ ਕੰਮ ਕੀਤਾ ਪਰ ਜਦੋਂ ਮੈਂ ਓ.ਟੀ.ਟੀ. 'ਤੇ ਆਇਆ, ਮੈਂ ਜ਼ਿੰਦਗੀ ‘ਚ ਕੁਝ ਵੱਡਾ ਕੀਤਾ ਹੈ। ਦਸ ਦਵਾ ਕਿ ਇਹ ਮੇਰਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਇਸ ਲਈ OTT ਲਈ ਕੋਈ ਪਾਬੰਦੀ ਜਾਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਨਹੀਂ ਹੈ। ਮੈਂ 'ਹੀਰਾਮੰਡੀ'  ਦੇ 8  ਐਪੀਸੋਡ ਬਣਾਏ ਹਨ। ਮੈਂ ਸਕ੍ਰਿਪਟ 'ਤੇ ਲਗਾਤਾਰ ਕੰਮ ਕਰ ਰਿਹਾ ਹਾਂ, ਤਾਂ ਕਿ ਉਸ ਨੂੰ ਹੋਰ ਖਾਸ ਬਣਾਇਆ ਜਾ ਸਕੇ। 14 ਸਾਲ ਪਹਿਲਾਂ ਸੋਚੇ ਇਸ ਪ੍ਰੋਜੈਕਟ ਨੂੰ ਆਖਿਰਕਾਰ ਹੁਣ ਅਸੀਂ ਅੰਜ਼ਾਮ ਦੇ ਦਿੱਤਾ।  


''ਹੀਰਾਮੰਡੀ'' ਦਾ ਟੀਜ਼ਰ ਸ਼ਨੀਵਾਰ ਨੂੰ ਰਿਲੀਜ਼ ਹੋਇਆ ਹੈ।  ਹੀਰਾਮਾਂਡੀ ਦਾ ਫਿਲਮਸਿਟੀ 'ਚ ਇਕ ਵਿਸ਼ਾਲ ਸੈੱਟ ਬਣਾਇਆ ਗਿਆ ਹੈ। ਟੀਜ਼ਰ ਦੀ ਸ਼ੁਰੂਆਤ ਮਨੀਸ਼ਾ ਕੋਇਰਾਲਾ ਦੇ ਨਾਲ ਪੂਰੀ ਤਰ੍ਹਾਂ ਸਜਾਵਟ ਅਤੇ ਰਵਾਇਤੀ ਪਹਿਰਾਵੇ ਵਿੱਚ ਸ਼ਾਹੀ ਲੱਗ ਰਹੀ ਹੈ।


 

Story You May Like