The Summer News
×
Sunday, 19 May 2024

23 ਸਾਲ ਦਾ ਨੌਜਵਾਨ ਜਾਣੋ ਕਿਵੇਂ ਬਣਿਆ ਕਰੋੜਪਤੀ, ਕਰਾਨ ਜਾਣ ਕੇ ਰਹਿ ਜਾਓਗੇ ਹੈਰਾਨ

ਚੰਡੀਗੜ੍ਹ –  ਪੰਚਕੂਲਾ ਦਾ ਰਹਿਣ ਵਾਲਾ 23 ਸਾਲ ਦਾ ਨੌਜਵਾਨ ਜਿਸ ਦੀ ਕਿਸਮਤ ਅਚਾਨਕ ਬਦਲ ਗਈ। ਉਸ ਦੇ ਨਾਲ ਹੋਇਆ ਕੁਝ ਅਜਿਹਾ ਕਿ ਉਹ ਰਾਤੋ ਰਾਤ ਹੀ ਲੱਖਾ ਦਾ ਮਾਲਕ ਬਣ ਗਿਆ। ਪਰ ਉਸ ਦਾ ਲੱਖਪਤੀ ਬਣਨਾ ਉਸ ਨੌਜਵਾਨ ‘ਤੇ ਹੀ ਭਾਰੀ ਪੈ ਗਿਆ। ਦਰਅਸਲ, ਇਕ ਬੈਂਕ ਰਾਹੀ ਗਲਤੀ ਨਾਲ ਉਸ ਦੇ ਖਾਤੇ ‘ਚ 21 ਲੱਖ ਰੁਪਏ ਟਰਾਂਸਫਰ ਹੋ ਗਏ। ਜਿਸ ਤੋਂ ਬਾਅਦ ਜਦ ਬੈਂਕ ਵਾਲਿਆ ਨੇ ਇਸ ਦੇ ਬਾਰੇ ਜਾਂਚ ਪੜਤਾਲ ਕੀਤੀ ਤਾਂ ਇਹ ਪਤਾ ਲੱਗਿਆ ਕਿ ਉਹ ਨੌਜਵਾਨ UK  (United Kingdom) ‘ਚ ਰਹਿ ਰਿਹਾ ਹੈ।


ਇਸ ਦੌਰਾਨ ਇੰਨੇ ਵੱਡੇ ਨੁਕਸਾਨ ਤੋਂ ਬਾਅਦ ਜਦ HDFC ਬੈਂਕ, ਮਨਸਾ ਦੇਵੀ ਕੰਪਲੈਕਸ, ਸੈਕਟਰ 5, ਪੰਚਕੂਲਾ  ਦੁਆਰਾ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਵਾਈ ਗਈ। ਅਤੇ ਇਸ ਤੋਂ ਬਾਅਦ ਇਸ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਸ ਦਈਏ ਕਿ ਉਹਨਾਂ ਨੇ ਕਿਹਾ ਕਿ ਜਦ ਉਸ ਤੋਂ ਪੈਸਿਆਂ ਬਾਰੇ ਸਵਾਲ ਪੁੱਛੇ ਗਏ ਤਾਂ ਨੌਜਵਾਨ ਉਹਨਾਂ ਦੇ ਸਵਾਲ ਦੇ ਸਹੀ ਢੰਗ ਨਾਲ ਜਵਾਬ ਨਹੀਂ ਦੇ ਰਿਹਾ ਸੀ। ਇਸ ਦੌਰਾਨ HDFC ਬੈਂਕ ਵਾਲਿਆਂ ਨੇ ਕਿਹਾ ਕਿ ਨੌਜਵਾਨ ਲੜਕੇ ਦਾ ਬੈਂਕ ‘ਚ ਬੱਚਤ ਅਤੇ ਚਾਲੂ ਖਾਤਾ ਸੀ ਤੇ ਸਰਵਰ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਇੰਨੀ ਵੱਡੀ ਰਕਮ ਵਿਦਿਆਰਥੀ ਖਾਤੇ ਵਿੱਚ ਟਰਾਂਸਫਰ ਹੋ ਗਏ ਸੀ। ਵਿਦਿਆਰਥੀ ਨਾਲ ਗੱਲਬਾਤ ਕਰਨ ਤੇ ਉਹ ਕਿਸੇ ਵੀ ਜਵਾਬ ਦਾ ਉੱਤਰ ਨਹੀਂ ਦੇ ਰਿਹਾ। 


ਦਸ ਦਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਜਲਦੀ ਹੀ ਸਰਕਾਰ ਰਾਹੀਂ UK ਸਥਿਤ embassy ਤੱਕ ਪਹੁੰਚਣਗੇ। ਤੇ ਉਸ ਨੌਜਵਾਨ ਤੋਂ ਪੁੱਛਪੜਤਾਲ ਕਰਨਗੇ। ਇਸ ਦੌਰਾਨ ਪੜਤਾਲ ਕੀਤੀ ਗਈ ਤਾਂ 23 ਸਾਲ ਦਾ ਨੌਜਵਾਨ UK ਵਿੱਚ ਪੜ੍ਹਦਾ ਹੈ। ਉਸ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਪਿਤਾ ਦੀ ਗਾਰੰਟੀ 'ਤੇ ਬੈਂਕ ਖਾਤਾ ਖੋਲ੍ਹਿਆ ਗਿਆ ਸੀ, ਜੋ ਕਿ ਉਨ੍ਹਾਂ ਵੱਲੋਂ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ ਹੈ।  


ਦਸ ਦਈਏ ਕਿ ਇਹ ਮਾਮਲਾ ਪਿਛਲੇ ਸਾਲ ਅਕਤੂਬਰ ਦਾ ਹੈ ਤੇ ਉਸ ਵਿਅਕਤੀ ਵੱਲੋਂ ਪੈਸੇ ਵਾਪਸ ਨਾ ਕੀਤੇ ਜਾਣ ਤੇ ਬੈਂਕ ਵਾਲਿਆ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ। ਜਦੋਂ ਲੜਕੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਤਾਂ ਬੈਂਕ ਅਧਿਕਾਰੀ ਉਸ ਦੇ ਪਿਤਾ ਨੂੰ ਮਿਲੇ ਪਰ ਕੁਝ ਵੀ ਹਾਸਿਲ ਨਹੀਂ ਹੋਇਆ। ਮੀਡੀਆ  ਸੂਤਰਾਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਬੈਂਕ ਵਾਲਿਆ ਨੇ ਕਿਹਾ ਕਿ  ਅਸੀਂ ਪੰਚਕੂਲਾ ਪੁਲਿਸ ਨੂੰ ਸਭ ਕੁਝ ਦੱਸ ਦਿੱਤਾ ਹੈ, ਐਫਆਈਆਰ ਦਰਜ ਕੀਤੇ ਜਾਣ ਤੋਂ ਇਲਾਵਾ ਫਿਲਹਾਲ ਕੁਝ ਨਹੀਂ ਕੀਤਾ ਜਾ ਸਕਦਾ।

Story You May Like