The Summer News
×
Monday, 13 May 2024

ਬਰਸਾਤ ਦੇ ਮੌਸਮ ਵਿਚ ਤੁਸੀਂ ਵੀ ਹੋ ਜਾਂਦੇ ਹੋ ਬਿਮਾਰੀਆਂ ਦਾ ਸ਼ਿਕਾਰ ਤਾਂ ਰੱਖੋ ਇਹਨਾਂ ਚੀਜ਼ਾ ਦਾ ਧਿਆਨ

ਚੰਡੀਗੜ੍ਹ :  ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਲੋਕਾਂ ਦਾ ਗਰਮੀ ਨਾਲ ਹਾਲ ਬੇਹਾਲ ਹੋ ਗਿਆ ਹੈ। ਗਰਮੀ ਦਾ ਕਹਿਰ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਪਰ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਦਸ ਦਈਏ ਕਿ ਬਰਸਾਤ ਸ਼ੁਰੂ ਹੋਣ ਵਾਲੀ ਹੈ। ਬਾਰਿਸ਼ ਦਾ ਮੌਸਮ ਸਭ ਨੂੰ ਹੀ ਪਸੰਦ ਹੁੰਦਾ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗ ਲੋਕ ਵੀ ਬਾਰਿਸ਼ ਦਾ ਆਨੰਦ ਲੈਂਦੇ ਹਨ, ਇਹ ਮੌਸਮ ਹੁੰਦਾ ਤਾਂ ਬਹੁਤ ਸੁਹਾਵਣਾ ਹੈ ਪਰ ਬਰਸਾਤ ਵਿਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਵੀ ਹੋਣ ਲੱਗ ਜਾਂਦੀਆਂ ਹਨ।


13-1


ਇਸ ਲਈ ਬਰਸਾਤ ਦੇ ਮੌਸਮ ਵਿਚ ਘਰ ਤੋਂ ਬਾਹਰ ਘੱਟ ਹੀ ਨਿਕਲਣਾ ਪਸੰਦ ਕਰਦੇ ਹਨ। ਕਿਉਂ ਕਿ ਜਦੋਂ ਬਾਰਿਸ਼ ਹੁੰਦੀ ਹੈ ਤਾਂ ਇਸ ਦੇ ਪਾਣੀ ਨਾਲ ਅਤੇ ਨਾਲ ਹੀ ਜਦੋਂ ਪਾਣੀ ਇੱਕਠਾ ਹੋ ਜਾਂਦਾ ਹੈ ਤਾਂ ਕਈ ਪ੍ਰਕਾਰ ਦੀ ਬਿਮਾਰੀਆਂ ਫੈਲਣ ਲੱਗ ਜਾਂਦੀਆਂ ਹਨ। ਇਸ ਲਈ ਲੋਕ ਜ਼ਿਆਦਾ ਤਰ ਆਪਣੇ ਖਾਣ ਪੀਣ ਅਤੇ ਨਾਲ ਹੀ ਰਹਿਣ ਸਹਿਣ ਦਾ ਕਾਫੀ ਧਿਆਨ ਰੱਖਦੇ ਹਨ। ਇਹਨਾਂ ਸਾਰੀਆਂ ਬਿਮਾਰੀਆਂ ਵਿਚ ਸਭ ਤੋਂ ਘਾਤਕ Amoebiasis ਹੈ ਕਿਉਂ ਕਿ ਇਹ ਬਿਮਾਰੀ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ।


13-3


ਕੀ ਤੁਸੀਂ Amoebiasis ਬਾਰੇ ਸੁਣਿਆ ਹੈ ਨਹੀਂ ਤਾਂ ਆਓ ਤੁਹਾਨੂੰ ਇਸ ਦੇ ਬਾਰੇ ਦਸਦੇ ਹਾਂ :-


ਜਿਵੇਂ ਕੀ ਤੁਸੀਂ ਉਪਰ ਪੜਿਆ ਹੀ ਹੋਵੇਗਾ ਕਿ ਬਰਸਾਤਾ ਦੇ ਮੌਸਮ ਵਿਚ ਜ਼ਿਆਦਾਤਰ ਲੋਕ ਆਪਣੇ ਖਾਣ ਪੀਣ ਦਾ ਧਿਆਨ  ਰੱਖਦੇ ਹਨ। ਅਜਿਹਾ ਇਸ ਲਈ ਕਿਉਂਕਿ ਬਰਸਾਤ ਦੇ ਮੌਸਮ ਵਿਚ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਅਤੇ ਲੋਕ ਮੌਸਮ ਵਧੀਆ ਸਮਝ ਕੇ ਇਸ ਵਿਚ ਵੱਖੋ ਵੱਖਰੇ ਖਾਣੇ ਖਾਂਦੇ ਹਨ। ਜਦੋਂ ਸਾਡਾ ਖਾਣ ਪਾਣ ਹੀ ਵਿਗੜ ਜਾਂਦਾ ਹੈ ਤਾਂ ਇਸ ਦੌਰਾਨ Amoebiasis ਹੋਣ ਦਾ ਖਤਰਾ ਰਹਿੰਦਾ ਹੈ। ਜਦੋਂ ਤੁਸੀਂ ਕੁਝ ਗਲਤ ਖਾ ਲੈਂਦੇ ਹੋ ਤਾਂ ਪੇਟ ਵਿਚ ਦਰਦ ਉਠਣਾ ਆਮ ਗੱਲ ਹੈ। ਪਰ ਇਸ ਨੂੰ Ignore ਨਾ ਕਰੋ।


13-2


ਇਹ ਇਕ ਅਜਿਹਾ ਬੈਕਟੀਰੀਆ ਹੈ ਜੋ ਕਿ Amoebiasis ਵਰਗੀ ਬਿਮਾਰੀ ਨੂੰ ਬਣਾਉਂਦਾ ਹੈ ਅਤੇ ਫਿਰ ਇਸ ਨਾਲ ਵੱਡਿਆ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਆਪਣੀ ਸਫਾਈ ਦਾ ਧਿਆਨ ਨਹੀਂ ਰੱਖੋਗੇ ਤਾਂ ਤੁਸੀਂ ਇਸ ਬਿਮਾਰੀ ਦਾ ਆਸਾਨੀ ਨਾਲ ਸ਼ਿਕਾਰ ਹੋ ਸਕਦੇ ਹੋ। ਇਸ ਲਈ ਧਿਆਨ ਦਿਓ ਕਿ ਤੁਸੀਂ ਬਰਸਾਤ ਦੇ ਮੌਸਮ ਵਿਚ ਆਪਣੇ ਆਸ ਪਾਸ ਅਤੇ ਖਾਣ ਪੀਣ ਦੀ ਸਫਾਈ ਦਾ ਧਿਆਨ ਰੱਖੋ। ਪੇਟ ਵਿਚ ਜੋ ਵੱਡੀ ਬਿਮਾਰੀ ਹੁੰਦੀ ਹੈ ਉਸ ਵਿਚ ਗੰਦੇ ਬੈਕਟੀਰੀਆ ਬਣਨੇ ਸ਼ੁਰੂ ਹੋ ਜਾਂਦੇ ਹਨ। ਇਹ ਬਿਮਾਰੀ ਅਜਿਹੀ ਹੈ ਜਿਸ ਵਿਚ ਵਿਅਕਤੀ ਨੂੰ ਇਸ ਦਾ ਹੋਲੀ ਹੋਲੀ ਪਤਾ ਚੱਲਦਾ ਹੈ।  ਇਸ ਲਈ ਜਦੋਂ ਵੀ ਪੇਟ ਵਿਚ ਦਰਦ ਜਾਂ ਫਿਰ ਉਲਟੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।


13-4


 ਆਓ ਤੁਹਾਨੂੰ ਦਸਦੇ ਹਾਂ ਭਿਆਨ ਲੱਛਣਾ ਬਾਰੇ


ਇਸ ਦਾ ਪਹਿਲਾ ਅਤੇ ਵੱਡਾ ਲੱਛਣ ਪੇਟ ਵਿਚ ਦਰਦ ਹੋਣਾ ਹੈ। ਪਹਿਲਾ ਜ਼ਿਆਦਾ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਦਸਤ ਦੇ ਨਾਲ ਨਾਲ loosemotion ਰਾਹੀ ਖੂਨ ਨਿਕਣ ਲੱਗ ਜਾਂਦਾ ਹੈ। ਫਿਰ ਬੁਖਾਰ ਵੀ ਆਉਣ ਲੱਗ ਜਾਂਦਾ ਹੈ। ਕਈ ਵਾਰ ਤਾਂ ਸਿਰਫ ਪਸਲੀਆਂ ਵਿਚ ਹੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਵੇ ਤਾਂ ਇਸ ਦੇ ਨਾਲ ਵਿਅਕਤੀ ਨੂੰ ਚੱਕਰ ਵੀ ਆਉਣ ਲੱਗ ਜਾਂਦੇ ਹਨ। ਭੁੱਖ ਲਗਣੀ ਬੰਦ ਹੋ ਜਾਂਦੀ ਹੈ ਖਾਣਾ ਦੇਖਦੇ ਉਲਟੀ ਆਉਣ ਲੱਗ ਜਾਂਦੀ ਹੈ।


(Sonam Malhotra)

Story You May Like