The Summer News
×
Monday, 20 May 2024

ਖੇਡੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ 'ਤੇ ਖੋ ਖੋ ਮੁਕਾਬਲਿਆਂ ਲਈ 16 ਦਸੰਬਰ ਨੂੰ ਸ਼ੁਰੂ ਹੋਣਗੇ ਟਰਾਇਲ

ਚੰਡੀਗੜ੍ਹ : ਮੱਧ ਪ੍ਰਦੇਸ਼ ਵਿਖੇ 31 ਜਨਵਰੀ ਤੋਂ 11 ਫ਼ਰਵਰੀ ਤੱਕ ਹੋਣ ਵਾਲੀ ਖੋਲੋ ਇੰਡੀਆ ਯੂਥ ਗੇਮਜ਼ ਦੇ ਬਾਸਕਟਬਾਲ ਤੇ ਖੋ ਖੋ ਮੁਕਾਬਲਿਆਂ ਲਈ ਪੰਜਾਬ ਰਾਜ ਦੀਆਂ ਟੀਮਾਂ ਦੀ ਚੋਣ ਲਈ 16 ਦਸੰਬਰ ਨੂੰ ਟਰਾਇਲ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਬਾਸਕਟਬਾਲ ਦੇ ਲੜਕੇ 'ਤੇ ਲੜਕੀਆਂ ਦੀ ਟੀਮ ਦੀ ਚੋਣ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ।ਖੋ ਖੋ ਲੜਕੀਆਂ ਦੀ ਟੀਮ ਲਈ ਟਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਣਗੇ। ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣ ਲਈ ਖਿਡਾਰੀ ਦੀ ਜਨਮ ਮਿਤੀ ਪਹਿਲੀ ਜਨਵਰੀ 2004 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਤੇ ਪਹੁੰਚ ਕੇ ਚੋਣ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ।

Story You May Like