The Summer News
×
Friday, 17 May 2024

Karan Deol's reception: ਕਰਨ ਤੇ ਦ੍ਰੀਸ਼ਾ ਦੀ ਰਿਸੈਪਸ਼ਨ ‘ਚ ਪੁੱਜੇ ਬਾਲੀਵੁੱਡ ਦੇ ਦਿੱਗਜ ਅਦਾਕਾਰ, ਦੀਪਿਕਾ ਤੇ ਰਣਬੀਰ ਨੇ ਦਿਓਲ ਪਰਿਵਾਰ ਨਾਲ ਕੀਤਾ ਖੂਬ ਡਾਂਸ

ਚੰਡੀਗੜ੍ਹ : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਪੋਤੇ ਕਰਨ ਦਿਓਲ ਦਾ ਵਿਆਹ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਨਾਲ ਹੋਇਆ। ਦਸ ਦਈਏ ਕਿ ਕਰਨ ਤੇ ਦ੍ਰੀਸ਼ਾ ਦਾ ਵਿਆਹ ਧੂਮ ਧਾਮ ਸਾਰੀਆਂ ਰੀਤੀ ਰਿਵਾਜਾਂ ਅਨੁਸਾਰ ਹੋਇਆ। 18 ਜੂਨ ਪਿਆਰਾ ਜੋੜਾ ਵਿਆਹ ਦੇ ਬੰਧਨ ਵਿਚ ਬੱਝ ਚੁੱਕਾ ਹੈ। ਵਿਆਹ ਦੀ ਸ਼ਾਮ ਨੂੰ ਹੀ wedding reception ਰੱਖੀ ਗਈ ਜਿਸ ‘ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ।


8-4


ਇਸ ਦੇ ਨਾਲ ਹੀ ਮਸ਼ਹੂਰ ਅਦਾਕਾਰਾਂ ਦੇ ਨਾਲ ਨਾਲ  ਬਾਲੀਵੁੱਡ ਦੇ ਦਿੱਗਜ ਅਦਾਕਾਰ ਵੀ wedding reception ਲਈ ਪਹੁੰਚੇ। ਧਰਮਿੰਦਰ ਦੇ ਸਾਰੇ ਦੋਸਤ, ਸ਼ਤਰੂਘਨ ਸਿਨਹਾ, ਪ੍ਰੇਮ ਚੋਪੜਾ, ਜੈਕੀ ਸ਼ਰਾਫ, ਰਾਜ ਬੱਬਰ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਅਨੁਪਮ ਖੇਰ ਆਦਿ ਸਾਰੇ ਹੀ ਪਹੁੰਚੇ। ਇਸ ਦੌਰਾਨ ਸਾਰੇ ਮਿੱਤਰ ਪੋਜ਼ ਦਿੰਦੇ ਹੋਏ ਤਸਵੀਰਾਂ ਕਰਵਾਉਂਦੇ ਹੋਏ ਨਜ਼ਰ ਆਏ। ਸੋਸ਼ਲ ਮੀਡੀਆ ਉਤੇ ਕਈ Videos ਅਤੇ ਨਾਲ ਹੀ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।


8-3


ਰਿਸੈਪਸ਼ਨ 'ਤੇ ਧਰਮਿੰਦਰ ਨੇ ਪੁਰਾਣੇ ਦੋਸਤਾਂ ਨਾਲ ਕੀਤੀ ਮੁਲਾਕਾਤ


ਕਰਨ ਅਤੇ ਦ੍ਰਿਸ਼ਾ ਦੇ ਰਿਸੈਪਸ਼ਨ 'ਤੇ ਧਰਮਿੰਦਰ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਧਰਮਿੰਦਰ ਆਪਣੇ ਬਲੈਕ ਲੁੱਕ 'ਚ ਸਭ ਤੋਂ ਵੱਖ ਅਤੇ ਸੁੰਦਰ ਨਜ਼ਰ ਆ ਰਹੇ ਸੀ। ਰਿਸੈਪਸ਼ਨ ਦੌਰਾਨ ਉਨ੍ਹਾਂ ਦੇ ਦੋਸਤ ਕਈ ਦੋਸਤ ਪਹੁੰਚੇ ਉਹਨਾਂ ਵਿਚੋਂ ਸ਼ਤਰੂਘਨ ਸਿਨਹਾ ਵੀ ਉਨ੍ਹਾਂ ਨਾਲ ਨਜ਼ਰ ਆਏ। ਦਿੱਗਜ ਅਦਾਕਾਰ ਸ਼ਤਰੂਘਨ ਕਾਫੀ ਸਮਾਰਟ ਲੱਗ ਰਹੇ ਸੀ। ਸ਼ਤਰੂਘਨ ਨੇ ਧਰਮਿੰਦਰ ਦੇ ਨਾਲ ਪਾਪਰਾਜ਼ੀ ਦੇ ਸਾਹਮਣੇ ਪੋਜ਼ ਦਿੱਤੇ।  ਇਸ ਦੇ ਨਾਲ ਹੀ ਉਹ ਰਿਸੈਪਸ਼ਨ ਪਾਰਟੀ 'ਚ ਅਭਿਨੇਤਾ ਜੈਕੀ ਸ਼ਰਾਫ ਵੀ ਨਜ਼ਰ ਆਏ। ਬਾਲੀਵੁੱਡ ਦੇ ਦਿੱਗਜ ਅਦਾਕਾਰ ਰਾਜ ਬੱਬਰ ਅਤੇ ਅਨੁਪਮ ਖੇਰ ਨੇ ਵੀ ਵੀ ਪਾਰਟੀ ਵਿੱਚ ਸ਼ਾਮਲ ਹੋਏ। ਅਭਿਨੇਤਾ ਪ੍ਰੇਮ ਚੋਪੜਾ ਆਪਣੀ ਪਤਨੀ ਉਮਾ ਚੋਪੜਾ ਨਾਲ ਵਿਆਹ ਦੀ ਰਿਸੈਪਸ਼ਨ 'ਚ ਪਹੁੰਚੇ।


8-1


ਕਈ ਹੋਰ ਬਾਲੀਵੁੱਡ ਸਿਤਾਰੇ ਪੁੱਜੇ


ਦਸ ਦਈਏ ਕਿ ਕਈ ਬਾਲੀਵੁੱਡ ਸਿਤਾਰੇ ਵੀ wedding reception ਵਿਚ ਨਜ਼ਰ ਆਏ। ਜੋ ਵੀ Videos ਅਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਉਹਨਾਂ ਵਿਚ ਆਮਿਰ ਖਾਨ, ਸੁਨੀਲ ਸ਼ੈੱਟੀ, ਸਲਮਾਨ ਖਾਨ, ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਨਾਲ ਹੀ ਕਪਿਲ ਸ਼ਰਮਾ, ਗਿੰਨੀ ਚਤਰਥ,  ਵਤਸਲ ਸੇਠ, ਇਸ਼ਿਤਾ ਦੱਤਾ, ਪੂਨਮ ਢਿੱਲੋਂ ਵਰਗੇ ਕਲਾਕਾਰਾਂ ਨੇ ਆਪਣੀ ਪਤਨੀ ਗਿੰਨੀ ਨਾਲ ਕਰਨ-ਦ੍ਰਿਸ਼ਨਾ ਦੀ ਰਿਸੈਪਸ਼ਨ ਪਾਰਟੀ 'ਚ ਸ਼ਿਰਕਤ ਕੀਤੀ।  


8-2

(Sonam Malhotra)

Story You May Like