The Summer News
×
Friday, 17 May 2024

Karan Deol Wedding : ਸਨੀ ਦਿਓਲ ਦਾ ਪੁੱਤ ਕਰਨ ਦਿਓਲ ਦ੍ਰਿਸ਼ਾ ਆਚਾਰਿਆ ਨਾਲ ਬੱਝਿਆ ਵਿਆਹ ਦੇ ਬੰਧਨ ‘ਚ, ਦੇਖੋ ਵੀਡੀਓ

ਚੰਡੀਗੜ੍ਹ :  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Sunny ਦੀਆਂ ਕਈ ਮਸ਼ਹੂਰ ਫਿਲਮਾਂ ਆਇਆ ਹਨ। ਉਸ ਦੀ ਇਕ ਹੋਰ ਫਿਰਮ ਗਦਰ 2 ਆ ਰਹੀ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਫਿਲਮ ਤੋਂ ਪਹਿਲਾ ਉਸ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕਰਨ ਬਾਰੇ ਗੱਲ ਕੀਤੀ ਸੀ ਤਾਂ ਉਹ ਸਨੀ ਦੇ ਮੁੰਡੇ ਕਰਨ ਦਿਓਲ ਦੇ ਵਿਆਹ ਦੀ ਸੀ। ਜੀ ਹਾਂ ਕਰਨ ਦਿਓਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਦਿਓਲ ਖਾਨਦਾਨ ਵਿੱਚ ਪੂਰਾ ਖੁਸ਼ੀਆਂ ਭਰਿਆਂ ਮਾਹੌਲ ਨਜ਼ਰ ਆ ਰਿਹਾ ਹੈ। ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਸਨੀ ਦਿਓਲ ਦੀਆਂ ਕੁਝ ਤਸਵੀਰਾਂ ਵਾਇਰਲ ਹੋਇਆ ਹਨ। ਇਸ ਦੇ ਨਾਲ ਹੀ ਪੁੱਤਰ ਕਰਨ ਦਿਓਲ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।


3-1


ਕਿੱਥੇ ਹੋਇਆ ਵਿਆਹ


ਕਰਨ ਦਿਓਲ ਦ੍ਰਿਸ਼ਾ ਆਚਾਰਿਆ ਦਾ ਵਿਆਹ ਦਾ ਮੁੰਬਈ ਦੇ ਤਾਜ ਲੈਂਡਸ ਐਂਡ ਹੋਟਲ 'ਚ ਹੋਇਆ। ਇਸ ਦੇ ਨਾਲ ਹੀ ਦਸ ਦਈਏ ਕਿ ਕਰਨ ਤੇ ਦ੍ਰੀਸ਼ਾ ਦਾ ਵਿਆਹ ਪੂਰੀ ਵਿਧੀ ਨਾਲ ਅੱਗਣੀ ਦੇ ਸਾਹਮਣੇ ਸੱਤ ਫੇਰੇ ਲੈ ਕੇ ਹੋਇਆ। ਇਸ ਦੇ ਨਾਲ ਹੀ ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ  ਇਸੀ ਹੋਟਲ 'ਚ ਵਿਆਹ ਦੀ ਰਿਸੈਪਸ਼ਨ ਵੀ ਹੋਵੇਗੀ। ਸਾਰਾ ਦਿਓਲ ਪਰਿਵਾਰ ਵਿਆਹ ਦੇ ਇਸ ਉਤਸਵ ਵਿਚ ਬਹੁਤ ਹੀ ਖੁਸ਼ ਦਿਖਾਈ ਦੇ ਰਿਹਾ ਹੈ। Sunny Deol ਆਪਣੇ ਪੁੱਤਰ  ਦੇ ਵਿਆਹ ਉਤੇ ਖੂਬ ਨੱਚਦੇ ਦਿਖਾਈ ਦਿੱਤੇ। 


3-2


ਦੋਸਤੀ ਤੋਂ ਬਣਿਆ ਪਰਿਵਾਰ


ਦਸ ਦਈਏ ਕਿ ਦ੍ਰੀਸ਼ਾ ਅਤੇ ਕਰਨ ਦੋਵੇਂ ਇਕ ਦੂਜੇ ਨੂੰ ਬਚਪਨ ਤੋਂ ਜਾਣਦੇ ਹਨ। ਦੋਵੇਂ ਪਰਿਵਾਰਕ ਦੋਸਤ ਹਨ। ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਬਿਮਲ ਰਾਏ ਕਾਫੀ ਚੰਗੇ ਦੋਸਤ ਹਨ। ਕਾਫੀ ਸਮੇਂ ਤੋਂ ਇਹਨਾਂ ਦੀ ਦੋਸਤੀ ਇਵੇਂ ਹੀ ਬਰਕਰਾਰ ਹੈ। ਦੋਵਾਂ  ਨੇ ਇਕ ਦੂਜੇ ਨੂੰ ਉਹਨਾਂ ਦੇ ਕਰਿਅਰ ਵਿਚ ਕਾਫੀ ਸਹਾਇਤਾ ਕੀਤੀ ਹੈ। ਦਸ ਦਈਏ ਕਿ ਹੋਲੀ ਹੋਲੀ ਦੋਵਾਂ ਦੀ ਦੋਸਤੀ ਇੰਨੀ ਜ਼ਿਆਦਾ ਵੱਧ ਗਈ ਕਿ ਦੋਵਾਂ ਦੇ ਪਰਿਵਾਰ ਵੀ ਮਿਲਣ ਲਗ ਗਏ। Get to Gather ਹੋਣ ਲੱਗ ਗਈਆ। ਆਪਣੀ ਦੂਸਤੀ ਨੂੰ ਪਰਿਵਾਰਕ ਹਿੱਸਾ ਬਣਾ ਲਿਆ। ਹੁਣ ਬੱਚਿਆ ਦੇ ਨਾਲ ਨਾਲ ਦੋਵੇਂ ਪਰਿਵਾਰ ਵੀ ਇਕ ਹੋ ਗਏ ਹਨ।  ਦਸ ਦਈਏ ਕਿ ਕਰਨ ਦਿਓਲ ਅਤੇ ਦ੍ਰੀਸ਼ਾ ਦੀ ਰਿਸੈਪਸ਼ਨ ਪਾਰਟੀ ਵਿਚ ਬਾਲੀਵੁੱਡ ਦੇ ਸਾਰੇ ਸਿਤਾਰੇ ਮੌਜੂਦ ਹੋਣਗੇ। 


3-3

(Sonam Malhotra)

Story You May Like