The Summer News
×
Monday, 20 May 2024

ਕਬੱਡੀ ਖਿਡਾਰੀ ਦਾ ਹੋਇਆ ਦੇਹਾਂਤ, ਪਿੰਡ ‘ਚ ਜਾਗੀ ਸੋਗ ਦੀ ਲਹਿਰ

ਚੰਡੀਗੜ੍ਹ :  ਪ੍ਰਸਿੱਧ ਕੱਬਡੀ ਖਿਡਾਰੀ ਅਮਰਪ੍ਰੀਤ ਸਿੰਘ ਅਮਰ ਘੱਸ ਪੁੱਤਰ ਖੁਸ਼ਵੰਤ ਸਿੰਘ ਵਾਸੀ ਘੱਸ ਕਲੇਰ ਬੈਸਟ ਰੇਡਰ ਵਜੋਂ ਜਾਣਿਆ ਜਾਂਦਾ ਸੀ। ਉਸ ਦੀ ਮੌਤ ਦੇ ਨਾਲ ਕਬੱਡੀ ਖਿਡਾਰੀਆਂ ਦੇ ਨਾਲ-ਨਾਲ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਪਸਰ ਗਈ ਹੈ। ਮ੍ਰਿਤਕ ਕਬੱਡੀ ਖਿਡਾਰੀ ਦੀ ਮ੍ਰਿਤਕ ਪਹੁਚੀ ਤਾ ਪਿੰਡ ਚ ਹਰ ਕਿਸੇ ਚਾਹੇ ਉਹ ਰਿਸਤੇਦਾਰ ਹੋਵੇ ਜਾ ਪਿੰਡ ਵਾਸੀ ਜਾ ਫਿਰ ਵੱਡੀ ਗਿਣਤੀ ਚ ਇਕੱਠੇ ਹੋਏ ਅਮਰ ਦੇ ਸਾਥੀ ਕਬੱਡੀ ਖਿਡਾਰੀ ਹਰ ਇਕ ਦੀ ਅੱਖ ਨਮ ਸੀ ਅਤੇ ਖਿਡਾਰੀ ਅਮਰਪ੍ਰੀਤ ਸਿੰਘ ਦੀ ਅੰਤਿਮ ਯਾਤਰਾ ਚ ਵੱਡੀ ਗਿਣਤੀ ਚ ਲੋਕ ਸ਼ਾਮਿਲ ਹੋਏ ਅਤੇ ਜੱਦੀ ਪਿੰਡ ਘੱਸ ਚ ਅੰਤਿਮ ਸੰਸਕਾਰ ਕੀਤਾ ਗਈ। ਦੇਸ਼ ਭਰ ਚ ਕਬੱਡੀ ਧੁੰਮਾਂ ਪਾਉਣ ਵਾਲੇ ਅਮਰ ਘੱਸ ਨੇ ਸਜੀ ਬਾਂਹ ਖੁਦ ਤੇ ਅਕਾਲੀ ਫੂਲਾ ਸਿੰਘ ਦਾ ਟੈਟੂ ਬਣਾਇਆ ਹੋਇਆ ਸੀ।


ਜ਼ਿਕਰਯੋਗ ਹੈ ਕਿ ਅਮਰਪ੍ਰੀਤ ਸਿੰਘ ਅਮਰ ਘੱਸ ਦਾ ਡੇਢ ਕੁ ਸਾਲ ਪਹਿਲਾਂ ਵਿਆਹ ਹੋਇਆ ਸੀ। ਉਹ ਆਪਣੇ ਮਾਤਾ ਪਿਤਾ ਭੈਣ ਤੇ ਪਤਨੀ ਛੱਡ ਗਿਆ ਹੈ। ਅਮਰ ਘੱਸ ਮੱਧ ਵਰਗੀ ਕਿਸਾਨੀ ਪਰਿਵਾਰ ਅਤੇ ਪਰਿਵਾਰ ਦਾ ਇਕਲੋਤਾ ਪੁੱਤ ਕਿਸਾਨੀ ਦੇ ਨਾਲ ਕਬੱਡੀ ਖੇਡ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ। ਪੁੱਤ ਦੀ ਮੌਤ ਦੇ ਨਾਲ ਉਸ ਦਾ ਪੂਰਾ ਪਰਿਵਾਰ ਗਹਿਰੇ ਸਦਮੇ ਚ ਹੈ, ਉੱਥੇ ਨਾਲ ਹੀ ਪਿੰਡ ਵਾਸੀ ਵੀ ਸੋਗ ਤੇ ਡੁੱਬੇ ਹੋਏ ਹਨ।ਅਤੇ ਪਿੰਡ ਵਾਸੀਆਂ ਅਤੇ ਉਸਦੇ ਸਾਥੀ ਕਬੱਡੀ ਖਿਡਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਬਹੁਤ ਵੱਡਾ ਘਾਟਾ ਹੈ ਕਿਉਕਿ ਉਹਨਾਂ ਜਿਥੇ ਇਕ ਚੰਗਾ ਖਿਡਾਰੀ ਗਵਾਇਆ ਹੈ ਉਥੇ ਹੀ ਇਕ ਨੇਕ ਇਨਸਾਨ ਮਿਲਣਸਾਰ ਅਤੇ ਚੰਗੇ ਸੂਬਾਅ ਦਾ ਸਾਥੀ ਅੱਜ ਉਹਨਾਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ |


 ਉਥੇ ਹੀ ਐਮਐਲਏ ਹਰਗੋਬਿੰਦਪੁਰ ਅਮਰਪਾਲ ਸਿੰਘ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁਚੇ ਤਾ ਉਹਨਾਂ ਕਿਹਾ ਕਿ ਇਸ ਖਿਡਾਰੀ ਦੀ ਮੌਤ ਨਾਲ ਪਰਿਵਾਰ ਇਲਾਕੇ ਅਤੇ ਪੰਜਾਬ ਨੂੰ ਵੱਡਾ ਘਾਟਾ ਹੈ ਇਕ ਨਾਮਵਰ ਖਿਡਾਰੀ ਇਸ ਦੁਨੀਆਂ ਤੋਂ ਅਲਵਿਦਾ ਹੋਇਆ ਹੈ ਉਥੇ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਲਦ ਪਰਿਵਾਰ ਲਈ ਮਾਲੀ ਮਦਦ ਦਾ ਐਲਾਨ ਕੀਤਾ ਜਾਵੇਗਾ |

Story You May Like