The Summer News
×
Sunday, 19 May 2024

ਸਾਬਕਾ ਪ੍ਰਧਾਨ ਮੰਤਰੀ ‘ਤੇ ਗੋਲੀਆਂ ਮਾਰ ਕੇ ਹਮਲਾ, ਕਾਤਲ ਨੂੰ ਪੁਲਿਸ ਵੱਲੋਂ ਲਿਆ ਗਿਆ ਹਿਰਾਸਤ ‘ਚ

ਜਾਪਾਨ : ਜਾਪਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਤੇ ਗੋਲੀ ਮਾਰ ਕੇ ਹਮਲਾ ਕੀਤਾ ਗਿਆ। ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਇਹ ਹਮਲਾ ਉਸ ਸਮੇਂ ਹੋਇਆ ਜਦ ਸ਼ਿਜੋ ਨਾਰਾ ਵਿਖੇ ਭਾਸ਼ਣ ਦੇ ਰਹੇ ਸੀ। ਇਸ ਦੌਰਾਨ ਉਹਨਾਂ ਦੀ ਛਾਤੀ ‘ਤੇ ਕੁਝ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹਮਲਾ ਕਰ ਦਿੱਤਾ। ਜਿਵੇਂ ਹੀ ਉਹਨਾਂ ਉਪਰ ਹਮਲਾ ਹੋਇਆ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।


ਹੋਰ ਜਾਣਕਾਰੀ ਪ੍ਰਾਪਤ ਕਰਦੇ ਹੋਏ ਪਤਾ ਲੱਗਾ ਕਿ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਨਾਰਾ ਵਿੱਚ ਸਵੇਰੇ ਕਰੀਬ 11:30 ਵਜੇ ਗੋਲੀ ਮਾਰ ਦਿੱਤੀ ਗਈ ਸੀ। ਜਿਸ ਨੇ ਸ਼ਿੰਜੋ ਉਪਰ ਹਮਲਾ ਕੀਤਾ ਉਸ ਵਿਅਕਤੀ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।


Story You May Like