The Summer News
×
Friday, 17 May 2024

ਚੰਡੀਗੜ੍ਹ ਵਿਚ ਇੰਨੇ ਵਾਹਨ ਖੜੇ ਕਰਨ ਦੀ ਸਮਰੱਥਾ ਵਾਲੀਆਂ 9 ਮਲਟੀਲੈਵਲ ਪਾਰਕਿੰਗ ਬਣਾਉਣ ਦਾ ਲਿਆ ਫੈਸਲਾ

ਚੰਡੀਗੜ੍ਹ : ਚੰਡੀਗੜ੍ਹ ਵਿਚ 26,000 ਵਾਹਨ ਖੜੇ ਕਰਨ ਦੀ ਸਮਰੱਥਾ ਵਾਲੀਆਂ 9 ਮਲਟੀਲੈਵਲ ਪਾਰਕਿੰਗ ਬਣਾਉਣ ਦਾ ਫੈਸਲਾ ਲਿਆ ਗਿਆ ਹੈ। 49,000 ਵਰਗ ਮੀਟਰ ਰਕਬੇ ਉਪਰ 9 ਪਾਰਕਿੰਗ ਬਣਨਗੀਆਂ।  ਚੰਡੀਗੜ੍ਹ ਵਿਚ ਪਾਰਕਿੰਗ ਦੀ ਵੱਡੀ ਸਮੱਸਿਆ ਬਣਨ ਕਾਰਨ ਅਹਿਮ ਫੈਸਲਾ ਲਿਆ ਗਿਆ ਹੈ। ਜੁਡੀਸ਼ੀਅਲ ਅਕੈਡਮੀ ਸੈਕਟਰ 43, ਸਬ ਸਿਟੀ ਸੈਂਟਰ ਸੈਕਟਰ 34 ਤੇ ਆਈਟੀ ਪਾਰਕ ਫੇਜ਼-1 ਵਿਖੇ ਮਲਟੀਲੈਵਲ ਪਾਰਕਿੰਗ ਬਣਨਗੀਆਂ।  ਸੈਕਟਰ 17 ਸਥਿਤ ਆਨੰਦ ਸਿਨੇਮਾ, ਕੇਸੀ ਸਿਨੇਮਾ, ਬਿਜਲੀ ਦਫਤਰ ਅਤੇ ਬੱਸ ਅੱਡੇ ਨੇੜੇ ਪਾਰਕਿੰਗ ਬਣਨਗੀਆਂ।  ਪ੍ਰਸ਼ਾਸਨ ਨੇ ਮਲਟੀਲੈਵਲ ਪਾਰਕਿੰਗ ਬਣਾਉਣ ਲਈ ਵੱਡੇ ਬਜਟ ਦਾ ਪ੍ਰਬੰਧ ਕੀਤਾ ਹੈ।  

Story You May Like