The Summer News
×
Friday, 10 May 2024

ਵਿਆਜ ਦਰਾਂ ‘ਚ ਹੋਏ ਵਾਧੇ ਤੋਂ ਇੰਡਸਟਰੀ ਪਰੇਸ਼ਾਨ, ਸਰਕਾਰ ਤੋਂ ਰਾਹਤ ਦੀ ਉਮੀਦ

ਲੁਧਿਆਣਾ,12 ਅਗਸਤ (ਸ਼ਾਕਸ਼ੀ ਸ਼ਰਮਾ) ਬੈਂਕਾਂ ਵੱਲੋਂ ਲਗਾਤਾਰ ਕਰਜ਼ ਤੇ ਵਿਆਜ ਦੀ ਦਰਾਂ ਨੂੰ ਵਧਾਇਆ ਜਾ ਰਿਹਾ ਹੈ ਜਿਸ ਕਾਰਨ ਪਹਿਲਾਂ ਤੋਂ ਪ੍ਰੇਸ਼ਾਨ ਚੱਲ ਰਹੇ ਸਨਅਤਕਾਰਾਂ ਦੇ ਸਾਹਮਣੇ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘੱਟ ਮੰਗ ਅਤੇ ਮਹਿੰਗੇ ਹੋਏ ਕੱਚੇ ਮਾਲ ਦੇ ਉਦਯੋਗ ਪਹਿਲਾਂ ਹੀ ਪ੍ਰੇਸ਼ਾਨੀ ਦੇ ਦੌਰ ਤੋਂ ਗੁਜ਼ਰ ਰਹੇ ਹਨ। ਹੁਣ ਬੈਂਕ ਵਿਆਜ ਦਰਾਂ ਵਿੱਚ ਵੀ ਵਾਧਾ ਕਰ ਰਹੀ ਹੈ। ਜਿਸ ਨੇ ਉਦਯੋਗਾਂ ਦੀ ਕਮਰ ਤੋੜ ਦਿੱਤੀ ਹੈ। ਸਨਅਤਕਾਰਾਂ ਨੇ ਕੇਂਦਰੀ ਵਿੱਤ ਮੰਤਰੀ ਨੂੰ ਸਨਅਤਕਾਰਾਂ ਵੱਲੋਂ ਉਦਯੋਗ ਲਈ ਬੈਂਕਾਂ ਤੋਂ ਲਿੱਤੇ ਜਾ ਰਹੇ ਕਰਜ਼ ਤੇ ਵਿਆਜ ਦਰਾਂ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਸਨਅਤਕਾਰਾਂ ਦਾ ਕਹਿਣਾ ਹੈ ਕਿ ਕੋਵਿਡ ਦੇ ਕਾਰਨ ਪਹਿਲਾਂ ਹੀ ਦੋ ਸਾਲ ਤੋਂ ਉਦਯੋਗ ਘਾਟੇ ਤੋਂ ਉਭਰ ਨਹੀਂ ਪਾਏ ਹਨ। ਉਨ੍ਹਾਂ ਨੂੰ ਦੁਬਾਰਾ ਪਟਰੀ ਤੇ ਲਿਆਉਣ ਲਈ ਮਿਹਨਤ ਮੁਸ਼ੱਕਤ ਕਰਨੀ ਪੈ ਰਹੀ ਹੈ। ਇਸ ਵਿੱਚ ਕਰਜ਼ ਦੀ ਵਿਆਜ ਦਰਾਂ ਵਿੱਚ ਹੋਏ ਵਾਧੇ ਨਾਲ ਉਤਪਾਦਨ ਲਾਗਤ ਵਿੱਚ ਵੀ ਵਾਧਾ ਹੋਵੇਗਾ, ਉਸ ਦੀ ਵੀ ਕੀਮਤਾਂ ਵਧਣਗੀਆਂ। ਉਦਯੋਗ ਪਹਿਲਾਂ ਹੀ 30 ਤੋਂ 35 ਫੀਸਦੀ ਤੱਕ ਘੱਟ ਉਤਪਾਦਨ ਕਰ ਰਿਹਾ ਹੈ।


ਉੱਥੇ ਇਸ ਬਾਰੇ ਗੱਲਬਾਤ ਕਰਦਿਆਂ ਆਲ ਇੰਡਸਟਰੀ ਐਂਡ ਟਰੇਡ ਫਰਮ ਦੇ ਪ੍ਰਧਾਨ ਬਦੀਸ਼ ਜਿੰਦਲ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਬੈਂਕਾਂ ਨੇ ਕਰਜ਼ ਦੀ ਵਿਆਜ ਦਰਾਂ ਵਿੱਚ 1.25 ਫ਼ੀਸਦੀ ਤੋਂ 1:50 ਫ਼ੀਸਦੀ ਤੱਕ ਦਾ ਵਾਧਾ ਕੀਤਾ ਹੈ। ਸਰਕਾਰ ਨੂੰ ਇਸ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਇੰਡਸਟਰੀ ਇਸ ਸਮੇਂ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ। ਜਿਸ ਵਿਚ ਇੰਡਸਟਰੀ ਨੂੰ ਤਿੰਨ ਤਰ੍ਹਾਂ ਦੀ ਮਾਰ ਝੱਲਣੀ ਪੈ ਰਹੀ ਹੈ|


-ਪਹਿਲੀ ਮੰਗ ਘੱਟ ਹੋਣਾ

-ਦੂਜਾ ਕੱਚੇ ਮਾਲ ਦੇ ਰੇਟਾਂ ‘ਚ

ਵਾਧਾ ਹੋਣਾ

-ਤੀਜਾ ਹੁਣ ਬੈਂਕਾਂ ਵੱਲੋਂ ਕਰਜ਼ ਤੇ

ਵਿਆਜ ਦਰਾਂ ਨੂੰ ਵਧਾਉਣਾ

ਸਨਅਤਕਾਰਾਂ ਦਾ ਇਹੀ ਕਹਿਣਾ ਹੈ ਕਿ ਸਰਕਾਰ ਇਸ ਤੇ ਮੁੜ ਵਿਚਾਰ ਕਰੇ ਅਤੇ ਉਦਯੋਗਾਂ ਦੀ ਤਰੱਕੀ ਲਈ ਕੁਝ ਹੋਰ ਸਕੀਮ ਤੇ ਪੈਕੇਜ ਬਣਾਵੇ।


Story You May Like