The Summer News
×
Monday, 20 May 2024

ਭਾਰਤੀ ਟੀਮ ਨੇ ਪੁਰਸ਼ ਹਾਕੀ 5S ਏਸ਼ੀਆ ਕੱਪ 2023 ਜਿੱਤਿਆ...PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਹਾਕੀ 5ਐੱਸ ਏਸ਼ੀਆ ਕੱਪ ਖਿਤਾਬ ਜਿੱਤਣ ਤੇ ਭਾਰਤੀ ਪੁਰਸ਼ ਹਾਕੀ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਖਿਡਾਰੀਆਂ ਦਾ ਸਬਰ ਅਤੇ ਦ੍ਰਿੜ ਇਰਾਦਾ ਦੇਸ਼ ਨੂੰ ਪ੍ਰੇਰਿਤ ਕਰਦਾ ਰਹੇਗਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਨੀਵਾਰ ਨੂੰ ਓਮਾਨ ਦੇ ਸਲਾਲਾਹ ਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਸ਼ੂਟਆਊਟ ਚ 2-0 ਨਾਲ ਹਰਾ ਕੇ ਖਿਤਾਬ ਜਿੱਤ ਲਿਆ। ਦੋਵੇਂ ਟੀਮਾਂ ਨਿਰਧਾਰਤ ਸਮੇਂ ਚ 4-4 ਨਾਲ ਬਰਾਬਰੀ ਤੇ ਸਨ, ਜਿਸ ਤੋਂ ਬਾਅਦ ਸ਼ੂਟਆਊਟ ਦਾ ਸਹਾਰਾ ਲਿਆ ਗਿਆ।


ਟਵਿੱਟਰ ਤੇ ਇਕ ਪੋਸਟ ਚ ਪੀਐੱਮ ਮੋਦੀ ਨੇ ਕਿਹਾ, ਹਾਕੀ 5ਐੱਸ ਏਸ਼ੀਆ ਕੱਪ ਚ ਚੈਂਪੀਅਨ। ਇਸ ਸ਼ਾਨਦਾਰ ਜਿੱਤ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ। ਇਹ ਸਾਡੇ ਖਿਡਾਰੀਆਂ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ ਅਤੇ ਇਸ ਜਿੱਤ ਦੇ ਨਾਲ ਅਸੀਂ ਅਗਲੇ ਸਾਲ ਓਮਾਨ ਵਿੱਚ ਹੋਣ ਵਾਲੇ ਹਾਕੀ 5 ਐਸ ਵਿਸ਼ਵ ਕੱਪ ਵਿੱਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਅਸੀਂ ਅੱਗੇ ਵੀ ਪ੍ਰੇਰਿਤ ਕਰਦੇ ਰਹਾਂਗੇ।” ਭਾਰਤ ਲਈ ਮੁਹੰਮਦ ਰਾਹੀਲ (19ਵਾਂ ਅਤੇ 26ਵਾਂ), ਜੁਗਰਾਜ ਸਿੰਘ (7ਵਾਂ) ਅਤੇ ਮਨਿੰਦਰ ਸਿੰਘ (10ਵਾਂ) ਨੇ ਨਿਯਮਿਤ ਸਮੇਂ ਵਿੱਚ ਗੋਲ ਕੀਤੇ। ਸ਼ੂਟਆਊਟ ਵਿੱਚ ਗੁਰਜੋਤ ਸਿੰਘ ਅਤੇ ਮਨਿੰਦਰ ਸਿੰਘ ਨੇ ਗੋਲ ਕੀਤੇ।

Story You May Like