The Summer News
×
Monday, 20 May 2024

IND VS WI: ਸ਼ਿਖਰ ਅਤੇ ਸ਼੍ਰੇਅਸ ਦੀ ਕੋਵਿਡ ਟੈਸਟ ਰਿਪੋਰਟ ਆਈ ਸਾਹਮਣੇ

ਚੰਡੀਗੜ੍ਹ : ਭਾਰਤ ਅਤੇ ਵੈਸਟਇੰਡੀਜ਼ (IND vs WI) ਵਿਚਾਲੇ ਹੋਣ ਵਾਲੇ ਦੂਜੇ ਵਨਡੇ ਤੋਂ ਪਹਿਲਾਂ ਟੀਮ ਇੰਡੀਆ ਲਈ ਖੁਸ਼ਖਬਰੀ ਹੈ। ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਕੋਰੋਨਾ ਸੰਕਰਮਣ ਤੋਂ ਮੁਕਤ ਹੋ ਗਏ ਹਨ। ਦੋਵਾਂ ਬੱਲੇਬਾਜ਼ਾਂ ਨੂੰ ਅਭਿਆਸ ਸੈਸ਼ਨ ‘ਚ ਹਿੱਸਾ ਲੈਣ ਲਈ ਵੀ ਹਰੀ ਝੰਡੀ ਦੇ ਦਿੱਤੀ ਗਈ ਹੈ। ਇਹ ਰਿਪੋਰਟ ਨਜ਼ਦੀਕੀ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਸੂਤਰ ਨੇ ਦੱਸਿਆ, ‘ਸ਼ਿਖਰ ਅਤੇ ਸ਼੍ਰੇਅਸ ਦੀ ਕੋਵਿਡ-19 ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਦੋਵੇਂ ਅੱਗੇ ਸੀਰੀਜ਼ ‘ਚ ਹਿੱਸਾ ਲੈ ਸਕਣਗੇ। ਹਾਲਾਂਕਿ ਰੁਤੁਰਾਜ ਗਾਇਕਵਾੜ ਅਜੇ ਵੀ ਆਈਸੋਲੇਸ਼ਨ ‘ਚ ਰਹਿਣਗੇ।


ਭਾਰਤੀ ਟੀਮ ਦੇ ਖਿਡਾਰੀ ਮੰਗਲਵਾਰ ਸ਼ਾਮ ਨੂੰ ਅਭਿਆਸ ਸੈਸ਼ਨ ‘ਚ ਹਿੱਸਾ ਲੈਣਗੇ। ਸ਼ਿਖਰ ਧਵਨ ਅਤੇ ਸ਼੍ਰੇਅਸ ਅਈਅਰ ਵੀ ਹੁਣ ਇਸ ਸੈਸ਼ਨ ਦਾ ਹਿੱਸਾ ਬਣ ਸਕਦੇ ਹਨ।


ਧਿਆਨ ਯੋਗ ਹੈ ਕਿ ਭਾਰਤ-ਵਿੰਡੀਜ਼ ਸੀਰੀਜ਼ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤੀ ਟੀਮ ਦੇ ਚਾਰ ਖਿਡਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਇਨ੍ਹਾਂ ਵਿੱਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ, ਰੁਤੁਰਾਜ ਗਾਇਕਵਾੜ, ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਸ਼ਾਮਲ ਹਨ। ਇਸ ਕਾਰਨ ਇਹ ਚਾਰੇ ਖਿਡਾਰੀ ਵਿੰਡੀਜ਼ ਟੀਮ ਦੇ ਖਿਲਾਫ ਪਹਿਲੇ ਵਨਡੇ ਦੀ ਪਲੇਇੰਗ ਇਲੈਵਨ ਤੋਂ ਬਾਹਰ ਹੋ ਗਏ। ਇਨ੍ਹਾਂ ਖਿਡਾਰੀਆਂ ਦੀ ਥਾਂ ਮਯੰਕ ਅਗਰਵਾਲ ਅਤੇ ਈਸ਼ਾਨ ਕਿਸ਼ਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕੁਆਰੰਟੀਨ ਨਿਯਮਾਂ ਕਾਰਨ ਮਯੰਕ ਪਹਿਲੇ ਵਨਡੇ ਦਾ ਹਿੱਸਾ ਨਹੀਂ ਬਣ ਸਕੇ ਪਰ ਈਸ਼ਾਨ ਕਿਸ਼ਨ ਨੂੰ ਓਪਨਰ ਦੇ ਤੌਰ ‘ਤੇ ਖੇਡਣ ਦਾ ਮੌਕਾ ਮਿਲਿਆ। ਭਾਰਤੀ ਟੀਮ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ।


ਭਾਰਤ-ਵੈਸਟਇੰਡੀਜ਼ ਵਿਚਾਲੇ ਦੂਸਰਾ ਵਨਡੇ ਮੈਚ 9 ਫਰਵਰੀ ਭਾਵ ਭਲਕੇ ਖੇਡਿਆ ਜਾਵੇਗਾ। ਭਾਰਤ ਕੋਲ ਸ਼ਿਖਰ, ਸ਼੍ਰੇਅਸ ਦੇ ਨਾਲ-ਨਾਲ ਕੇਐਲ ਰਾਹੁਲ ਅਤੇ ਮਯੰਕ ਅਗਰਵਾਲ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨ ਦਾ ਵਿਕਲਪ ਹੋਵੇਗਾ। ਮਯੰਕ ਅਗਰਵਾਲ ਦਾ ਕੁਆਰੰਟੀਨ ਪੀਰੀਅਡ ਖਤਮ ਹੋ ਗਿਆ ਹੈ ਅਤੇ ਕੇਐਲ ਰਾਹੁਲ ਵੀ ਆਪਣੀ ਭੈਣ ਦੇ ਵਿਆਹ ਤੋਂ ਬਾਅਦ ਟੀਮ ਵਿੱਚ ਸ਼ਾਮਲ ਹੋ ਗਏ ਹਨ।


Story You May Like