The Summer News
×
Friday, 17 May 2024

ਸਟੀਲ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਦਰਜ ਕੀਤਾ ਗਿਆ ਵਾਧਾ, ਜਾਣੋ ਇਸ ਦੀਆ ਕੀਮਤਾਂ ਬਾਰੇ

ਚੰਡੀਗੜ੍ਹ : ਸਟੀਲ ਦੀਆਂ ਕੀਮਤਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਡੇਢ ਮਹੀਨੇ ਤੋਂ ਸਟੀਲ ਦੀ ਕੀਮਤਾਂ ਅੱਠ ਹਜ਼ਾਰ ਰੁਪਏ ਟਨ ਵਧ ਚੁੱਕੀਆਂ ਹਨ। ਜਿਸ ਕਰਕੇ ਸਟੀਲ ਇੰਡਸਟਰੀ ਦੇ ਨਾਲ ਜੁੜੇ ਸਾਰੇ ਉਦਯੋਗ ਪ੍ਰਭਾਵਿਤ ਹੋ ਰਹੇ ਹਨ। 1. ਜੂਨ ਤਕ ਸਟੀਲ ਦੇ ਸਕਰੈਪ ਤੋ ਬਣਨ ਵਾਲੇ ਇੰਗਟ ਦੀਆਂ ਕੀਮਤਾਂ ‘ਚ ਹੁਣ ਤਕ ਲਗਭਗ 8 ਹਜ਼ਾਰ ਰੁਪਏ ਦਾ ਵਾਧਾ ਹੋਇਆ ਹੈ। 1 ਜੂਨ ਨੂੰ ਇੰਗਟ ਦੀ ਕੀਮਤ 46 ਹਜ਼ਾਰ ਰੁਪਏ ਟਨ ਸੀ ਜੋ ਅੱਜ ਵਧ ਕੇ 54 ਹਜ਼ਾਰ ਰੁਪਏ ਟਨ ਹੋ ਚੁੱਕੀ ਹੈ।


ਸਟੀਲ ਦੇ ਵਧਦੇ ਰੇਟਾਂ ਤੇ ਲੁਧਿਆਣਾ ਦੇ ਉਦਯੋਗਪਤੀਆਂ ਦਾ ਇਹ ਹੈ ਕਹਿਣਾ :



All Industry And Trade Forum ਦੇ ਸੰਯੋਜਕ ਤੇ ਸਟੀਲ ਉਦਯੋਗਪਤੀ ਬਦਿਸ਼ ਜਿੰਦਲ ਨੇ ਕਿਹਾ ਕਿ ਭਾਰਤੀ ਬਾਜ਼ਾਰ ‘ਚ ਮੰਗ ਦੀ ਕਮੀ ਦਾ ਹਵਾਲਾ ਦਿੰਦਿਆਂ ਵੱਡੀ ਸਟੀਲ ਕੰਪਨੀਆਂ ਲਗਾਤਾਰ ਸਟੀਲ ਦੇ ਨਿਰਯਾਤ ਤੇ ਲਗਾਈ ਜਾ ਰਹੀ ਡਿਊਟੀ ਹਟਾਉਣ ਦੀ ਮੰਗ ਕਰ ਰਹੀ ਹੈ। ਜੇਕਰ ਸਰਕਾਰ ਨੇ ਹੁਣ ਡਿਊਟੀ ਹਟਾਈ ਤਾਂ ਸਟੀਲ ਦੀਆਂ ਕੀਮਤਾਂ ਪੂਰੀ ਤਰ੍ਹਾਂ ਆਊਟ ਆਫ ਕੰਟਰੋਲ ਹੋ ਜਾਣਗੀਆਂ ਤੇ ਛੋਟੀ ਇਕਾਈਆਂ ਇਸ ਨਾਲ ਬਹੁਤ ਪ੍ਰਭਾਵਿਤ ਹੋਣਗੀਆਂ। ਸਰਕਾਰ ਨੂੰ ਸਟੀਲ ਦੀ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਨਹੀਂ ਤਾਂ ਵੱਡੀ ਸੰਖਿਆ ‘ਚ ਛੋਟੀ ਇਕਾਈਆਂ ਬੰਦ ਹੁੰਦੀਆਂ ਨਜ਼ਰ ਆਉਣਗੀਆਂ।



Fastener Manufacturers Association of India ਦੇ ਪ੍ਰਧਾਨ ਨਰਿੰਦਰ ਭੰਮਰਾ ਨੇ ਕਿਹਾ ਕਿ ਸਟੀਲ ਮਾਫ਼ੀਆ ਜੋ ਸਟੀਲ ਦੇ ਰੇਟਾਂ ਦੀ ਸੱਟੇਬਾਜ਼ੀ ਕਰ ਰਹੇ ਹਨ। ਉਹਨਾ ਤੇ ਸਰਕਾਰ ਨਕੇਲ ਕਸੇ ਤਾਂ ਜੋ ਛੋਟੀ ਇੰਡਸਟਰੀ ਨੂੰ ਸਹੀ ਦਾਮ ਤੇ ਸਟੀਲ ਮਿਲੇ ਤੇ ਉਹ ਆਪਣਾ ਪ੍ਰੋਡਕਟ ਬਣਾ ਕੇ ਮਾਰਕੀਟ ‘ਚ ਸਹੀ ਰੇਟ ਤੇ ਵੇਚ ਸਕਣ ਜਿਸ ਨਾਲ ਸਰਕਾਰ ਦਾ ਵੀ ਰੈਵੇਨਿਊ ਵਧੇ ਤੇ ਇੰਡਸਟਰੀ ਵੀ ਅੱਗੇ ਵਧ ਸਕੇ।


ਸ਼ਾਕਸ਼ੀ ਸ਼ਰਮਾ


Story You May Like