The Summer News
×
Sunday, 19 May 2024

ਵੈਨਕੂਵਰ ਅਤੇ ਸਰੀ ਆਏ ਬਰਫਬਾਰੀ ਦੀ ਲਪੇਟ ਵਿਚ, ਲੋਕਾਂ ਦਾ ਘਰੋਂ ਨਿਕਲਣਾ ਹੋਇਆ ਔਖਾ

ਚੰਡੀਗੜ੍ਹ : ਵੈਨਕੂਵਰ ਅਤੇ ਸਰੀ ਬਰਫਬਾਰੀ ਦੀ ਲਪੇਟ ਵਿਚ ਆਏ ਹਨ। ਵੈਨਕੂਵਰ ਆਈਲੈਂਡ ਵਿਚ ਬੀਤੀ ਰਾਤ ਹੋਈ ਬਰਫਬਾਰੀ ਕਾਰਨ ਸਮੁੱਚਾ ਪ੍ਰਭਾਵਤ ਹੋਇਆ ਹੈ। ਚਾਰੇ ਪਾਸੇ ਲੱਗਭੱਗ ਇਕ ਫੁੱਟ ਬਰਫ ਦੀ ਤਹਿ ਜੰਮੀ ਹੋਈ ਹੈ। ਭਾਰੀ ਬਰਫਬਾਰੀ ਕਾਰਨ ਕਈ ਆਵਾਜਾਈ ਸੇਵਾਵਾਂ ਮੁਅੱਤਲ ਕੀਤੀਆਂ ਹੈ। ਸਕੂਲ ਬੰਦ ਕਰਨ ਦਾ ਐਲਾਨ ਕੀਤਾ ਹੈ। ਹਜ਼ਾਰਾਂ ਲੋਕ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਦੱਖਣੀ ਵੈਨਕੂਵਰ ਆਈਲੈਂਡ ਦੇ ਕੁਝ ਹਿੱਸਿਆਂ ਵਿੱਚ ਰਾਤ 30 ਸੈਂਟੀਮੀਟਰ ਤੋਂ ਵੱਧ ਬਰਫ ਪੈਣ ਦੀ ਖਬਰ ਆਈ ਹੈ।


ਮੌਸਮ ਵਿਭਾਗ ਕੈਨੇਡਾ ਅਨੁਸਾਰ ਵਿਕਟੋਰੀਆ ਅਤੇ ਕੁਆਲਿਕਮ ਬੀਚ ਦੇ ਵਿਚਕਾਰਲੇ ਖੇਤਰਾਂ ਵਿਚ ਹੋਰ ਬਰਫ  ਪੈ ਸਕਦੀ ਹੈ। ਸਰੀ ਵੀ ਭਾਰੀ ਬਰਫਬਾਰੀ ਦੀ ਲਪੇਟ ਵਿਚ ਆਇਆ ਹੈ। ਸਰੀ ਦੀਆਂ ਸੜਕਾਂ ਬਰਫ ਹੇਠ ਦੱਬੀਆਂ ਹੋਇਆ ਹਨ। ਵੈਨਕੂਵਰ ਤੇ ਸਰੀ ਵਿਚ ਇਸ ਪੱਧਰ ਦੀ  ਬਰਫਬਾਰੀ ਕਈ ਵਰ੍ਹਿਆਂ ਬਾਦ ਦੇਖਣ ਨੂੰ ਮਿਲੀ ਹੈ। ਵੈਨਕੂਵਰ ਆਈਲੈਂਡ ਯੂਨੀਵਰਸਿਟੀ, ਕੈਮੋਸੁਨ ਕਾਲਜ ਅਤੇ ਰਾਇਲ ਰੋਡਜ਼ ਯੂਨੀਵਰਸਿਟੀ ਵੀ ਬੰਦ ਕੀਤੇ ਹਨ। ਵਿਕਟੋਰੀਆ ਇੰਟਰਨੈਸ਼ਨਲ ਏਅਰਪੋਰਟ ਨੇ ਕਈ ਉਡਾਣਾਂ ਰੱਦ ਕੀਤੀਆਂ ਹਨ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੂੰ ਆਉਣ ਵਾਲੀਆਂ ਉਡਾਣਾਂ ਨੂੰ ਵੀ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਹੈ।

Story You May Like