The Summer News
×
Friday, 17 May 2024

ਇਨ੍ਹਾਂ ਦੇਸ਼ਾਂ 'ਚ ਨਹੀਂ ਲੱਗਦਾ ਇਕ ਰੁਪਏ ਦਾ ਵੀ Income Tax ਹੁੰਦੀ ਹੈ ਸਾਰੀ ਕਮਾਈ ਵਸੂਲ, ਜਾਣੋ ਕਿਵੇਂ..??

ਚੰਡੀਗੜ੍ਹ : ਦੱਸ ਦੇਈਏ ਕਿ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਨ੍ਹਾਂ ਨੂੰ ਆਪਣੀ ਕਮਾਈ ਦਾ ਅੱਧਾ ਹਿੱਸਾ ਟੈਕਸ 'ਚ ਦੇਣਾ ਪੈਦਾ ਹੈ,ਉਹਨਾਂ ਦੇਸ਼ ਵਿਚ ਜਿਵੇਂ ਭਾਰਤ, ਬਰਤਾਨੀਆ ਅਤੇ ਅਮਰੀਕਾ ਵਰਗੇ ਦੇਸ਼ ਆਉਦੇ ਹਨ,ਜੋ ਕਿ ਆਪਣੀ ਦਾ ਅੱਧਾ ਹਿੱਸਾ ਟੈਕਸ 'ਚ ਭਰਦੇ ਹਨ। ਜਾਣਕਾਰੀ ਮੁਤਾਬਕ ਕਿੰਝ ਅਜਿਹੇ ਦੇਸ਼ ਵੀ ਹਨ, ਜਿਨ੍ਹਾਂ ਵਿਚ ਇੱਕ ਰੁਪਿਆ ਵੀ ਇਨਕਮ ਟੈਕਸ ਨਹੀਂ ਲੱਗਦਾ। ਚਲੋ ਅੱਜ ਤੁਹਾਨੂੰ ਉਹਨਾਂ ਦੇਸ਼ਾ ਬਾਰੇ ਵੀ ਦਸਾਂਗੇ ਜਿਨ੍ਹਾਂ 'ਚ ਟੈਕਸ ਨਹੀਂ ਭਰਨਾ ਪੈਦਾ, ਅਤੇ ਲੋਕਾਂ ਦੀ ਸਾਰੀ ਆਮਦਨ ਉਨ੍ਹਾਂ ਦੇ ਖਾਤੇ 'ਚ ਆ ਜਾਂਦੀ ਹੈ।


ਦੱਸ ਦਿੰਦੇ ਹਾਂ ਕਿ ਮਾਲਦੀਵ ਅਤੇ ਮੋਨਾਕੋ 'ਚ ਵੀ ਟੈਕਸ ਨਹੀਂ ਦੇਣਾ ਪੈਂਦਾ। ਇਹ ਮਾਲਦੀਵ ਇੱਕ ਸੁੰਦਰ ਸੈਲਾਨੀ ਸਥਾਨ ਹੈ।ਜਿਥੇ ਲੋਕੀ ਘੁੰਮਣ ਲਈ ਜਾਂਦੇ ਹਨ। ਸਭ ਤੋਂ ਛੋਟੇ ਟਾਪੂ ਦੇਸ਼ ਨੌਰੂ (nauru) 'ਚ ਆਉਂਦਾ ਹੈ ਜਿੱਥੇ ,ਨਾਗਰਿਕਾਂ ਨੂੰ ਕੋਈ ਭੁਗਤਾਨ ਨਹੀਂ ਦੇਣਾ ਪੈਂਦਾ। ਇਸੇ ਦੌਰਾਨ ਅਫਰੀਕੀ ਦੇਸ਼ ਸੋਮਾਲੀਆ(Somalia) 'ਚ ਵੀ ਟੈਕਸ ਪ੍ਰਣਾਲੀ ਨਾ ਹੋਣ ਕਾਰਨ ਹਾਲਾਤ ਵਿਗੜੇ ਹੋਏ ਹਨ। ਇਸ ਕਾਰਨ ਇੱਥੇ ਕੋਈ ਟੈਕਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ।


ਬਹਾਮਾਸ ਵੀ ਇਕ ਅਜਿਹਾ ਦੇਸ਼ ਹੈ, ਜਿੱਥੇ ਨਾਗਰਿਕਾਂ ਨੂੰ ਇੱਕ ਰੁਪਏ ਦਾ ਭੁਗਤਾਨ ਨਹੀਂ ਦੇਣਾ ਪੈਂਦਾ। ਹਾਲਾਂਕਿ ਸਰਕਾਰ ਵੈਟ ਅਤੇ ਸਟੈਂਪ(VAT and Stamps) ਵਰਗੇ ਚਾਰਜ ਲਾਉਂਦੀ ਹੈ। ਇਹ ਸੈਰ-ਸਪਾਟੇ ਦੇ ਲਿਹਾਜ਼ ਨਾਲ ਮਸ਼ਹੂਰ ਸ਼ਹਿਰ ਜਾਣਿਆ ਜਾਂਦਾ ਹੈ। ਇਸੇ ਦੌਰਾਨ ਮੱਧ ਅਮਰੀਕੀ(Central American) ਦੇਸ਼ ਪਨਾਮਾ 'ਚ ਨਾਗਰਿਕਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ। ਇੱਥੇ ਸਮੁੰਦਰੀ ਅਤੇ ਕੈਸੀਨੋ ਦੀ ਇੱਕ ਵੱਡੀ ਤਦਾਰ ਹੈ, ਇੱਥੇ capital gain 'ਤੇ ਵੀ ਕੋਈ ਟੈਕਸ ਨਹੀਂ ਦੇਣਾ ਪੈਂਦਾ।


ਜਾਣਕਾਰੀ ਮੁਤਾਬਕ ਕੁਵੈਤ ਅਤੇ ਓਮਾਨ 'ਚ ਤੇਲ ਅਤੇ ਗੈਸ ਦੇ ਭੰਡਾਰ ਹੋਣ ਕਾਰਨ ਇਹ ਦੋਵੇਂ ਦੇਸ਼ ਚੰਗੀ ਕਮਾਈ ਕਰਦੇ ਹਨ, ਜਿਸ ਕਾਰਨ ਇੱਥੋਂ ਦੇ ਨਾਗਰਿਕਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ। ਇਸ ਦੇ ਨਾਲ ਹੀ ਕਤਾਰ 'ਚ ਤੇਲ ਦੇ ਭੰਡਾਰ ਹੋਣ ਕਾਰਨ ਕੋਈ ਆਮਦਨ ਟੈਕਸ ਨਹੀਂ ਲਗਾਇਆ ਜਾਂਦਾ। ਇਸ ਦੇ ਨਾਲ ਹੀ ਦੱਸ ਦਈਏ ਕਿ ਯੂਏਈ(UAE) ਇੱਕ ਅਜਿਹਾ ਦੇਸ਼ ਹੈ ਜਿੱਥੇ ਕੱਚੇ ਤੇਲ ਦਾ ਵਪਾਰ ਹੁੰਦਾ ਹੈ। ਜਿਸ ਕਾਰਨ ਇਥੇ ਆਰਥਿਕ ਸਥਿਤੀ ਵਧੀਆ ਹੈ, 'ਤੇ ਨਾਗਰਿਕਾਂ ਨੂੰ ਟੈਕਸ ਨਹੀਂ ਦੇਣਾ ਪੈਂਦਾ।


(ਮਨਪ੍ਰੀਤ ਰਾਓ)


 


 

Story You May Like