The Summer News
×
Monday, 20 May 2024

ਓਪਨ ਪੰਜਾਬ ਅਥਲੈਟਿਕ ਮੀਟ 2023 'ਚ ਬਜ਼ੁਰਗ ਔਰਤਾਂ ਨੇ ਵੀ ਪੂਰੇ ਉਤਸ਼ਾਹ ਨਾਲ ਦੌੜਾਂ ਵਿੱਚ ਲਿਆ ਹਿੱਸਾ

ਬਟਾਲਾ, 27 ਮਾਰਚ :  ਬਟਾਲਾ ਵਿਚ ਹੋਈ ਓਪਨ ਪੰਜਾਬ ਮਾਸਟਰ ਅਥਲੈਟਿਕ ਮੀਟ-2023 ਵਿਚ ਪੰਜਾਬ ਭਰ ਤੋਂ ਵੱਖ ਵੱਖ ਜਿਲਿਆਂ ਤੋਂ ਵਡੇਰੀ ਉਮਰ ਦੇ ਵੈਟਰਨ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਵੱਖ ਵੱਖ ਇਵੇੰਟ ਜਿਵੇ 100 ਮੀਟਰ, 200 ਮੀਟਰ ਅਤੇ 400 ਮੀਟਰ ਅਤੇ 5000 ਮੀਟਰ  ਦੋੜਾਂ, ਜੈਵਲੀਨ ਥਰੋ, ਡਿਸਕ ਥਰੋ, ਸ਼ੋਟਪੁੱਟ, ਲੌਂਗ ਜੰਪ ਵਿਚ ਖਿਡਾਰੀਆਂ ਨੇ ਹਿੱਸਾ ਲਿਆ।|ਇਸ ਮੁਕਾਬਲੇ ਵਿਚ ਔਰਤਾਂ ਨੇ ਵੀ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ  ਅਤੇ ਉਹਨਾਂ ਵੀ ਦੌੜ ਮੁਕਾਬਲੇ ਵਿਚ ਹਿੱਸਾ ਲਿਆ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਡਾ ਜਗਦੀਸ਼ ਸਿੰਘ ਤੇ ਕੋਚ ਮਨੋਹਰ ਸਿੰਘ ਨੇ ਦੱਸਿਆ ਕਿ ਮਾਸਟਰ ਅਥਲੈਟਿਕ ਐਸੋਸੀਸੈਸ਼ਨ  ਬਟਾਲਾ ਵਿਚ ਇਹ ਪਹਿਲੀ ਵਾਰ ਮੁਕਾਬਲਾ ਕਰਵਾਇਆ ਗਿਆ ਅਤੇ ਇਹਨਾਂ ਮੁਕਾਬਲੇ ਵਿਚ  ਵੱਖ ਵੱਖ ਈਵੇੰਟ ਵਿਚ ਐਥਲੀਟਾਂ ਨੇ ਜੌਹਰ ਦਿਖਾਏ। ਇਸ ਮੌਕੇ ਹਿੱਸਾ ਲੈ ਰਹੀਆਂ ਔਰਤਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਚਾਣ ਮਾਸਟਰ ਖਿਡਾਰੀ ਵਜੋਂ ਹੈ, ਉਹਨਾਂ ਨੂੰ ਇਸ ਪਹਿਚਾਣ ਨਾਲ ਖੁਸ਼ੀ ਮਿਲਦੀ ਹੈ ਅਤੇ ਪਰਿਵਾਰ ਵਿਚ  ਉਹਨਾਂ ਦੇ ਬੱਚਿਆਂ ਦਾ ਵੀ ਵੱਡਾ ਸਹਿਯੋਗ ਹੈ।ਉਹ ਸਿਹਤ ਪੱਖੋਂ ਵੀ ਬਿਮਾਰੀਆ ਤੋਂ ਦੂਰ ਅਤੇ ਤੰਦਰੁਸਤ ਰਹਿੰਦੀਆਂ ਹਨ ।  

 

ਕਈ ਔਰਤਾਂ ਦਾ ਕਹਿਣਾ ਸੀ ਕਿ ਉਹਨਾਂ ਇਕ ਵੈਟਰਨ ਐਥਲੀਟ ਵਜੋਂ ਹੀ ਖੇਡਾਂ ਵਿਚ  ਸ਼ੁਰੂਆਤ ਕੀਤੀ ਅਤੇ ਸਿਹਤ ਸਹੀ ਅਤੇ ਫਿੱਟ ਵੀ ਹਨ ਅਤੇ ਲਗਾਤਾਰ ਕਈ ਦੌੜ ਮੁਕਾਬਲੇ ਜਿਹਨਾਂ ਵਿਚ ਖੇਡਾਂ ਵਤਨ ਪੰਜਾਬ ਦੀਆਂ,ਸਟੇਟ ਅਤੇ ਨੈਸ਼ਨਲ ਅਤੇ ਕਈ ਨਾਮਵਰ ਪੇਂਡੂ ਖੇਡ ਮੁਕਾਬਲੇ ਚ ਹਿੱਸਾ ਲਿਆ ਹੈ ਅਤੇ ਕਈ ਮੈਡਲ ਜਿੱਤੇ ਹਨ। ਉਥੇ ਹੀ ਉਹਨਾਂ ਕਿਹਾ ਕਿ ਉਹ ਨੌਜਵਾਨ ਪੀੜੀ ਨੂੰ ਵੀ ਸੇਧ ਦੇ ਰਹੇ ਹਨ ਕਿ ਉਹ ਵੀ ਨਸ਼ੇ ਦੀ ਦਲਦਲ ਚ ਨਾ ਫੱਸਣ ਬਲਕਿ ਵੱਧ ਚੜ ਕੇ ਖੇਡਾਂ ਵੱਲ ਪ੍ਰੇਰਿਤ ਹੋਣ। ਇਸ ਮੌਕੇ ਮੁਖ ਮਹਿਮਾਨ ਵਜੋਂ ਲਖਬੀਰ ਸਿੰਘ ਧੁੱਪਸੜੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਹਰਜਿੰਦਰ ਸਿੰਘ ਕਲਸੀ ਡੀ ਪੀ ਆਰ ਓ, ਮੈਡਮ ਕਸ਼ਮੀਰ  ਕੌਰ ਤੇ ਨਿਸ਼ਾ ਨਬੀ ਇਨਕਮਟੈਕਸ ਜੰਮੂ ਵਲੋਂ  ਖਿਡਾਰੀਆਂ  ਦੀ ਹੌਂਸਲਾ ਅਫ਼ਜਾਈ ਕੀਤੀ ਗਈ।
 ਇਹ ਸਾਰਾ ਉਪਰਾਲਾ ਕੋਚ ਮਨੋਹਰ ਸਿੰਘ, ਡਾਕਟਰ ਜਗਦੀਸ਼ ਸਿੰਘ ਪ੍ਰਧਾਨ, ਅਸ਼ੋਕ ਕੁਮਾਰ ਵਲੋਂ ਕੀਤਾ ਗਿਆ। ਇਸ ਮੌਕੇ ਲਖਵਿੰਦਰ ਸਿੰਘ ਕੋਚ, ਜਸਵੰਤ ਸਿੰਘ, ਰੰਜਨਦੀਪ ਸੰਧੂ, ਬਲਵਿੰਦਰ ਸਿੰਘ, ਅਵਤਾਰ ਸਿੰਘ, ਰਜੇਸਵਰ ਸਿੰਘ, ਰੁਪਿੰਦਰ ਸਿੰਘ, ਚਰਨਜੀਤ ਸਿੰਘ, ਪਰਮਿੰਦਰ ਸਿੰਘ, ਜਸਪਾਲ ਸਿੰਘ, ਸਾਹਿਬ ਸਿੰਘ, ਪਰਮਜੀਤ ਸਿੰਘ, ਹੈਪੀ, ਲੱਕੀ ਅਤੇ ਖੇਡ ਪਰੇਮੀ ਹਾਜਰ ਸਨ।

Story You May Like