The Summer News
×
Monday, 20 May 2024

71ਵੀਂ ਆਲ ਇੰਡੀਆ ਪੁਲਿਸ ਰੈਸਲਿੰਗ ਕਲਸਟਰ ਚੈਂਪੀਅਨਸ਼ਿਪ 'ਚ ਪੰਜਾਬ ਪੁਲਿਸ ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ : 71ਵੀਂ ਆਲ ਇੰਡੀਆ ਪੁਲਿਸ ਰੈਸਲਿੰਗ ਕਲਸਟਰ ਚੈਂਪੀਅਨਸ਼ਿਪ 2022, ਜੋ ਕਿ ਮਿਤੀ 14-11-2022 ਤੋਂ 20-11-2022 ਤੱਕ ਪੁਨੇ, ਮਹਾਰਾਸ਼ਟਰ ਵਿਖੇ ਹੋਈ ਸੀ। ਇਸ ਚੈਂਪੀਅਨਸ਼ਿਪ ਦੌਰਾਨ ਆਲ ਇੰਡੀਆ ਵਿੱਚੋ ਕੁੱਲ 37 ਸਟੇਟਾਂ ਦੀਆਂ ਪੁਲਿਸ ਟੀਮਾਂ ਨੇ ਭਾਗ ਲਿਆ। ਜੋ ਇਹਨਾਂ 37 ਟੀਮਾਂ ਵਿੱਚੋਂ, ਪੰਜਾਬ ਪੁਲਿਸ ਨੇ ਇਸ ਰੈਸਲਿੰਗ ਕਲਸਟਰ ਚੈਂਪੀਅਨਸ਼ਿਪ 2022,ਵਿੱਚ ਪਹਿਲਾ ਸਥਾਨ ਹਾਸਲ ਕੀਤਾ।


ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਮਹਿਲਾ ਮੁੱਖ ਸਿਪਾਹੀ ਬਬੀਤਾ ਜੋ ਕਿ ਥਾਣਾ ਕੰਨਟੋਨਮੈਂਟ, ਅੰਮ੍ਰਿਤਸਰ ਵਿਖੇ ਤਾਇਨਾਤ ਹੈ, ਨੇ ਬਾਡੀ ਬਿਲਡਿੰਗ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਸਿਪਾਹੀ ਸਾਹਿਲ ਜੋ ਕਿ ਪੁਲਿਸ ਲਾਈਨ ਵਿਖੇ ਤਾਇਨਾਤ ਹੈ, ਨੇ (Arm Wrestling) ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਮਹਿਲਾ ਮੁੱਖ ਸਿਪਾਹੀ ਕੁਲਵਿੰਦਰ ਕੌਰ ਜੋ ਕਿ ਪੁਲਿਸ ਲਾਈਨ, ਅੰਮ੍ਰਿਤਸਰ ਵਿਖੇ ਤਾਇਨਾਤ ਹੈ, ਨੇ ਬਾਡੀ ਬਿਲਡਿੰਗ ਵਿੱਚ ਤਾਂਬੇ ਦਾ ਮੈਡਲ ਪ੍ਰਾਪਤ ਕੀਤਾ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਇਹਨਾਂ ਕਰਮਚਾਰੀਆਂ ਦੀ ਹੌਸਲਾ ਅਫ਼ਜ਼ਾਈ ਤੇ ਵਧਾਈ ਦਿੱਤੀ ।

Story You May Like