The Summer News
×
Monday, 13 May 2024

ਗਰਮੀਆਂ ਵਿਚ ਤੁਸੀਂ ਵੀ ਰਹਿੰਦੇ ਹੋ ਜ਼ਿਆਦਾ ਬਿਮਾਰ ਤਾਂ ਇਸ ਖੁਰਾਕ ਦਾ ਕਰੋ ਸੇਵਨ

ਚੰਡੀਗੜ੍ਹ : ਗਰਮੀਆਂ ਦਾ ਮੌਸਮ ਅਜਿਹਾ  ਹੁੰਦਾ ਹੈ ਕਿ ਜ਼ਿਆਦਾ ਕਿਸੇ ਨੂੰ ਇਹ ਮੌਸਮ ਪਸੰਦ ਨਹੀਂ ਹੁੰਦਾ। ਗਰਮੀਆਂ ਵਿਚ ਕਈ ਲੋਕਾਂ ਨੂੰ ਕਈ ਪ੍ਰਕਾਰ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਦਸ ਦਈਏ ਕਿ ਇਸ ਮੌਸਮ ਵਿਚ ਕਾਫੀ ਸੁਸਤੀ ਆਲਸਪਨ ਆਉਂਦਾ ਰਹਿੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਗਰਮੀਆਂ ਦੇ ਮੌਸਮ ਵਿਚ ਜ਼ਿਆਦਾ ਬਾਹਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਹੈ। ਕਿਉਂਕਿ ਇਸ ਦੇ ਨਾਲ ਬਿਮਾਰੀਆਂ ਜ਼ਿਆਦਾ ਲੱਗ ਜਾਂਦੀਆਂ ਹਨ ਅਤੇ ਵਿਅਕਤੀ ਜ਼ਿਆਦਾ ਬਿਮਾਰ ਰਹਿਣ ਲੱਗਦਾ ਹੈ। ਇਸ  ਦੇ ਲਈ ਇਸ ਮੌਸਮ ਵਿਚ ਸਰੀਰ ਠੰਡਾ ਅਤੇ Fresh ਰਹੇ ਇਸ ਲਈ ਤੁਹਾਨੂੰ ਆਪਣੀ ਆਪਣੇ ਖਾਣੇ ਇਸ ਕੁਝ ਚੀਜ਼ਾ ਸ਼ਾਮਲ ਕਰਨਿਆ ਚਾਹੀਦੀਆਂ ਹਨ। ਇਸ ਦੇ ਨਾਲ ਤੁਸੀਂ ਤਾਜਗੀ ਵੀ ਮਹਿਸੂਸ ਕਰੋਗੇ ਨਾਲ ਹੀ ਸਰੀਰ ਵੀ ਠੰਡਾ ਰਹੇਗਾ।


ਸਭ ਤੋਂ ਪਹਿਲਾ ਪੁਦੀਨਾ ਜੋ ਕਿ ਗਰਮੀਆ ਵਿਚ ਕਾਫੀ ਫਾਇਦੇਮੰਦ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਪੁਦੀਨੇ ਦਾ ਸੇਵਨ ਕਰਨਾ ਨਾਲ ਸਰੀਰ ਵਿਚ ਠੰਡਕ ਆਉਂਦੀ ਹੈ। ਗਰਮੀਆਂ ਵਿਚ ਜ਼ਿਆਦਾ ਭੁਖ ਨਹੀਂ ਲੱਗਦੀ ਤਾਂ ਇਹ ਭੁੱਖ ਲਈ ਬਹੁਤ ਹੀ ਲਾਭ ਦਾਇਕ ਹੈ। ਪੁਦੀਨੇ ਦੀ ਚਟਨੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ। ਇਹ ਪਾਚਨ ਪ੍ਰਣਾਲੀ ਉੱਤੇ ਚੰਗਾ ਪ੍ਰਭਾਵ ਪਾਉਂਦਾ ਹੈ।


ਇਹ ਵੀ ਕਿਹਾ ਜਾਂਦਾ ਹੈ ਕਿ ਖੀਰਾ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਇਸ ਲਈ ਕਿਉਂਕਿ ਇਸ ਨਾਲ ਸਰੀਰ ਵਿਚ ਤਾਜ਼ਗੀ ਰਹਿੰਦੀ ਹੈ। ਗਰਮੀਆਂ ਵਿਚ ਸਰੀਰ ਵਿਚ ਪਾਣੀ ਦੀ ਮਾਤਰਾਂ ਘੱਟ ਜਾਂਦੀ ਹੈ ਜਿਸ dehydration ਹੋਣ ਲੱਗਦੀ ਹੈ। ਇਸ ਲਈ ਵਿਅਕਤੀ ਨੂੰ ਆਪਣੀ ਡਾਇਟ ਵਿਚ ਖੀਰੇ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਦਸ ਦਈਏ ਕਿ ਖੀਰੇ ਵਿੱਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਤੇ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਡਾਇਟ ਲਈ ਬਹੁਤ ਲਾਭਦਾਇਕ ਹੈ।


ਗਰਮੀਆ ਵਿਚ ਫਲਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਕਿਉਂ ਕਿ ਗਰਮੀਆਂ ਵਿਚ ਸਾਡੀ ਪਾਚਨ ਸ਼ਕਤੀ ਖਤਮ ਹੋਣ ਲਗਦੀ ਹੈ ਅਤੇ ਇਸ ਨਾਲ ਸਰੀਰ ਵਿਚ ਵਿਅਕਤੀ ਬਿਮਾਰ ਰਹਿਣ ਲੱਗਦਾ ਹੈ ਇਸ ਲਈ ਕਿਹਾ ਜਾਂਦਾ ਹੈ ਕਿ ਗਰਮੀਆਂ ਵਿਚ ਜ਼ਿਆਦਾ ਕਰਕੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮੀਆਂ ਵਿਚ ਤਰਬੂਜ ਦਾ ਅਸਰ ਠੰਡਾ ਹੁੰਦਾ ਹੈ। ਇਸ ਫਲ ਅਜਿਹਾ ਹੁੰਦਾ ਹੈ ਕਿ ਇਸ ਫਲ ਵਿੱਚ 97 ਫੀਸਦੀ ਪਾਣੀ ਹੁੰਦਾ ਹੈ।


ਗੰਨੇ ਦਾ ਜੂਸ ਅਤੇ ਨਾਲ ਹੀ ਨਾਰੀਅਲ ਪਾਣੀ ਵੀ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਗੰਨੇ ਦਾ ਜੂਸ ਤੇ ਨਾਰੀਅਲ ਪਾਣੀ ਸਿਹਤ ਨੂੰ ਠੰਡਾ ਰੱਖਦੇ ਹਨ। ਇਹਨਾਂ ਦਾ ਪ੍ਰਭਾਵ ਵੀ ਠੰਡਾ ਹੁੰਦਾ ਹੈ।


(Sonam Malhotra)

Story You May Like