The Summer News
×
Sunday, 19 May 2024

ਇਟਲੀ 'ਚ ਪੰਜਾਬ ਦੀ ਧੀ ਨੇ ਅਰਥ-ਸ਼ਾਸਤਰ ਵਿਸ਼ੇ ਵਿੱਚ, ਮਾਸਟਰ ਡਿਗਰੀ ਹਾਸਿਲ ਕਰਕੇ ਵਧਾਇਆ ਦੇਸ਼ ਦਾ ਮਾਣ

 ਮਿਲਾਨ ਇਟਲੀ 20 ਜਨਵਰੀ (ਸੁਰਿੰਦਰ ਬੱਬੂ ) : ਜਲੰਧਰ ਜਿਲੇ ਦੇ ਪਿੰਡ ਕੁਲਾਰ ਦੀ ਜੰਮ ਪਲ ਰਵੀਨਾ ਕੁਮਾਰ ਨੇ ਇਟਲੀ ਦੀ ਰੋਮ ਸਥਿੱਤ ਲਾ ਸਪੀਏਨਸਾ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੇ ਖੇਤਰ ਵਿੱਚ ਮਾਸਟਰ ਡਿਗਰੀ ਹਾਸਿਲ ਕਰਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਮਾਣ ਵਧਾਇਆ ਹੈ। ਰੋਮ ਯੂਨੀਵਰਸਿਟੀ ਤੋਂ ਇਹ ਵਾਕਾਰੀ ਡਿਗਰੀ ਹਾਸਿਲ ਕਰਨ ਸਮੇਂ ਇਸ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਚਿਹਰਿਆਂ ਤੇ ਖੁਸ਼ੀ ਦੀ ਅਜੀਬ ਝਲਕ ਦਿਖਾਈ ਦੇ ਰਹੀ ਸੀ।


 ਗੁਰਵਿੰਦਰ ਕੁਮਾਰ ਅਤੇ ਮਾਤਾ ਰਾਣੋ ਕੁਮਾਰ ਦੀ ਧੀ ਪਿਛਲੇ ਲੰਬੇ ਅਰਸੇ ਤੋਂ ਰੋਮ ਨੇੜਲੇ ਸ਼ਹਿਰ ਲਾਡੀਸਪੋਲੀ ਵਿਖੇ ਰਹਿੰਦੇ ਹੈ ਦੱਸਣਯੋਗ ਹੈ ਕਿ ਰਵੀਨਾ ਸ਼ੁਰੂ ਤੋਂ ਹੀ ਪੜਾਈ ਪ੍ਰਤੀ ਚੰਗੀਆਂ ਬਿਰਤੀਆਂ ਦੀ ਮਾਲਕ ਸੀ ਅਤੇ ਉਸ ਨੇ ਅੱਜ ਵੱਡੀ ਡਿਗਰੀ ਹਾਸਿਲ ਕਰਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਇਕ ਅਹਿਮ ਪੜਾਅ ਤੈਅ ਕਰ ਲਿਆ ਹੈ।


ਉਨ੍ਹਾਂ ਦੱਸਿਆ ਕਿ ਰਵੀਨਾ ਕੁਮਾਰ ਜਲਦੀ ਹੀ ਇਕ ਅੰਤਰਰਾਸ਼ਟਰੀ ਕੰਪਨੀ ਵਿੱਚ ਨੌਕਰੀ ਹਾਸਿਲ ਕਰਕੇ ਆਪਣਾ ਜੀਵਨ ਕੈਰੀਅਰ ਸ਼ੁਰੂ ਕਰਨ ਜਾ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਵੀਨਾ ਦੇ ਪਿਤਾ ਗੁਰਵਿੰਦਰ ਕੁਮਾਰ ਇਕ ਸਮਾਜ ਸੇਵੀ ਦੇ ਤੋਰ ਤੇ ਵਿਚਰਦੇ ਹੋਏ ਇਟਲੀ ਆਏ ਬੇਸਹਾਰਾ ਨੌਜਵਾਨਾਂ ਦੀ ਮਦਦ ਵੀ ਕਰਦੇ ਹਨ।

Story You May Like