The Summer News
×
Friday, 17 May 2024

ਹੋਲੀ ਦੇ ਤਿਉਹਾਰ ਤੋਂ ਪਹਿਲਾ ਸਰਕਾਰੀ ਕਰਮਚਾਰੀਆਂ ਲਈ ਅਹਿਮ ਖਬਰ, ਮਿਲ ਸਕਦਾ ਹੈ ਤੁਹਾਨੂੰ ਇਸ ਚੀਜ਼ ਦਾ ਲਾਭ ਜਾਣੋ ਕਿਵੇਂ..!!

ਚੰਡੀਗੜ੍ਹ : ਦੱਸ ਦੇਈਏ ਕਿ ਹੋਲੀ ਤੋਂ ਪਹਿਲਾ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਆਉਣ ਵਾਲੀ ਹੈ।ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਵਲੋਂ ਇੱਕ ਕਰੋੜ ਤੋਂ ਵੱਧ ਸਰਕਾਰੀ ਕਰਮਚਾਰੀਆਂ 'ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ 'ਚ ਵਾਧਾ ਕਰ ਸਕਦੀ ਹੈ। ਇਸੇ ਦੌਰਾਨ ਸਰਕਾਰ ਵੱਲੋਂ ਮਹਿੰਗਾਈ ਦੇ ਭੱਤੇ ਨੂੰ ਮੌਜੂਦਾ 38 % ਤੋਂ ਵਧਾ ਕੇ 42 % ਤੱਕ ਕੀਤਾ ਜਾ ਸਕਦਾ ਹੈ।


ਜਾਣੋ ਕਿੰਨਾ ਹੋਵੇਗਾ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ :


ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਇੱਕ ਕਰੋੜ ਤੋਂ ਵੱਧ ਕਰਮਚਾਰੀਆਂ ਨੂੰ ਪੈਨਸ਼ਨਰਾਂ ਲਈ ਮਹਿੰਗਾਈ ਭੱਤਾ ਨੂੰ ਮੌਜੂਦਾ 38 ਪ੍ਰਤੀਸ਼ਤ ਤੋਂ ਚਾਰ ਪ੍ਰਤੀਸ਼ਤ ਵਧਾ ਕੇ 42 ਪ੍ਰਤੀਸ਼ਤ ਕਰਨ ਦੀ ਸੰਭਾਵਨਾ ਹੈ।ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਮਹਿੰਗਾਈ ਭੱਤੇ ਦੀ ਗਣਨਾ ਕਿਰਤ ਬਿਊਰੋ ਦੁਆਰਾ ਹਰ ਮਹੀਨੇ ਜਾਰੀ ਕੀਤੇ ਉਦਯੋਗਿਕ ਕਾਮਿਆਂ ਲਈ ਖਪਤਕਾਰ ਮੁੱਲ ਸੂਚਕਾਂਕ (CPI-IW) ਦੇ ਆਧਾਰ 'ਤੇ ਕੀਤੀ ਜਾਂਦੀ ਹੈ।


ਜਾਣੋ ਸਾਲ 'ਚ ਕਿੰਨੀ ਵਾਰ ਵਧਾਇਆ ਜਾਂਦਾ ਹੈ ਮਹਿੰਗਾਈ ਭੱਤੇ ਦਾ ਸੋਧ :


ਜਾਣਕਰੀ ਮੁਤਾਬਕ ਕੇਂਦਰ ਸਰਕਾਰ ਦੁਆਰਾ ਹਰ ਸਾਲ ਪਹਿਲੀ ਜਨਵਰੀ ਅਤੇ 1 ਜੁਲਾਈ ਤੋਂ ਮਹਿੰਗਾਈ ਭੱਤੇ ਤੋਂ ਰਾਹਤ ਵਧਾਉਣ ਦਾ ਨਿਯਮ ਚੱਲ ਰਿਹਾ ਹੈ।ਦਸ ਦੇਈਏ ਕਿ ਸਰਕਾਰ ਮੌਜੂਦਾ ਮਹਿੰਗਾਈ ਭੱਤੇ 'ਚ 4 % ਦਾ ਵਾਧਾ ਕਰ ਸਕਦੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕੇਂਦਰੀ ਕਰਮਚਾਰੀਆਂ ਦਾ ਡੀਏ(DA ) ਸਿੱਧੇ ਤੌਰ 'ਤੇ 4 ਫੀਸਦੀ ਵਧ ਜਾਵੇਗਾ।


(ਮਨਪ੍ਰੀਤ ਰਾਓ )

Story You May Like