The Summer News
×
Friday, 10 May 2024

ਪੰਜਾਬੀਆਂ ਲਈ ਅਪਸ਼ਬਦ ਵਰਤਣ ਵਾਲਾ ਪਰਵਾਸੀ ਗ੍ਰਿਫਤਾਰ

ਪੰਜਾਬੀਆਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਨਿਹੰਗ ਸਿੰਘਾਂ ਨੇ ਪੁਲਿਸ ਦੇ ਹਵਾਲੇ ਕੀਤਾ,ਪੁਲਿਸ ਨੇ ਕੀਤਾ ਮੁਕਦਮਾ ਦਰਜ । ਪਰਵਾਸੀ ਮਜ਼ਦੂਰ ਵੱਲੋਂ ਇੱਕ ਵੀਡੀਓ ਬਣਾ ਕੇ ਵਾਇਰਲ ਕਰਨ ਤੋਂ ਬਾਅਦ ਜਿਸ ਵਿੱਚ ਪਰਵਾਸੀ ਮਜ਼ਦੂਰ ਵੱਲੋਂ ਪੰਜਾਬੀਆਂ ਦੇ ਲਈ ਮੰਦੀ ਸ਼ਬਦਾਵਲੀ ਵਰਤੀ ਗਈ ਸੀ । ਜਿਸ ਤੋਂ ਬਾਅਦ ਪੰਜਾਬੀਆਂ ਵੱਲੋਂ ਇਸ ਪਰਵਾਸੀ ਮਜ਼ਦੂਰ ਨੂੰ ਲੱਭਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਪ੍ਰਵਾਸੀ ਮਜ਼ਦੂਰ ਦੀ ਪਿੰਡ ਕੋਟਲੇ ਦੇ ਨਜ਼ਦੀਕ ਇੱਕ ਡੇਰੇ ਦੇ ਰਾਹ ਤੇ ਜੂਸ ਦੀ ਰੇੜੀ ਲਗਾਉਂਦਾ ਹੈ ਅਤੇ ਨਾਲ ਹੀ ਲੱਗਦੇ ਖੇਤਾਂ ਵਿੱਚ ਮੋਟਰ ਤੇ ਰਹਿੰਦਾ ਹੈ । ਅੱਜ ਜਦੋਂ ਨਹਿੰਗ ਸਿੰਘਾਂ ਵੱਲੋਂ ਇਸ ਨੂੰ ਫੜਿਆ ਗਿਆ ਤਾਂ ਇਹਨਾਂ ਵੱਲੋਂ ਪੁਲਿਸ ਕੋਲ ਵੀਡੀਓ ਅਤੇ ਉਸ ਪਰਵਾਸੀ ਮਜ਼ਦੂਰ ਨੂੰ ਜਿਸ ਨੇ ਪੰਜਾਬੀਆਂ ਨੂੰ ਮੰਦੀ ਸ਼ਬਦਾਵਲੀ ਵਰਤੀ ਗਈ ਸੀ ਉਸ ਪ੍ਰਵਾਸੀ ਮਜ਼ਦੂਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਪੁਲਿਸ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਨ ਲਈ ਕਿਹਾ ਗਿਆ। ਤਾਂ ਜੋ ਇਸ ਨਾਲ ਪੰਜਾਬ ਵਿੱਚ ਮਾਹੌਲ ਨਾ ਖਰਾਬ ਹੋਵੇ । 

 

Story You May Like