The Summer News
×
Monday, 13 May 2024

ਜੇਕਰ Depression ਦੇ ਲੱਛਣ ਹੁੰਦੇ ਹਨ ਮਹਿਸੂਸ ਤਾਂ ਹੋ ਜਾਓ ਸਾਵਧਾਨ, ਇਹਨਾਂ ਬਿਮਾਰੀਆਂ ਦੇ ਬਣ ਸਕਦੇ ਹੋ ਸ਼ਿਕਾਰ

ਚੰਡੀਗੜ੍ਹ : ਕੁਝ ਦਹਾਕੇ ਪਹਿਲਾ ਜ਼ਿੰਦਗੀ ਕਿੰਨੀ ਜ਼ਿਆਦਾ ਆਸਾਨ ਸੀ। ਹਰ ਕਿਸੇ ਦੀ ਜ਼ਿੰਦਗੀ ਬਹੁਤ ਆਸਾਨ ਸੀ, ਸਭ ਕੁਝ ਕਰਨਾ ਸੌਖਾ ਲੱਗਦਾ ਸੀ। ਪਰ ਕੁਝ ਸਾਲਾਂ ਦੌਰਾਨ ਸਭ ਕੁਝ ਬਦਲ ਗਿਆ ਹੁਣ ਅਜਿਹਾ ਮਾਹੌਲ ਬਣ ਗਿਆ ਹੈ ਕਿ ਜ਼ਿੰਦਗੀ ਵਿਚ ਪਰੇਸ਼ਾਨੀ ਤੋਂ ਇਲਾਵਾ ਕੁਝ ਨਜ਼ਰ ਹੀ ਨਹੀਂ ਆਉਂਦਾ। ਹੁਣ ਤਾਂ ਛੋਟੀ ਉਮਰ ਤੋਂ ਹੀ ਬੱਚਿਆ ਨੂੰ depression ਵਰਗੀਆਂ ਬਿਮਾਰੀਆਂ ਹੋਣ ਲੱਗ ਗਈਆ ਹਨ। ਜ਼ਿਆਦਾਤਰ ਲੋਕਾਂ ਦੀ sitting job ਹੁੰਦੀ ਹੈ ਤਾਂ ਬੈਠੇ ਰਹਿਣਾ ਜ਼ਿਆਦਾ ਬਾਹਰ ਲੋਕਾਂ ਨਾਲ ਮਿਲਣਾ ਜੁਲਨਾ ਨਹੀਂ ਹੋਣਾ। ਆਪਣੇ ਲਈ ਜ਼ਿਆਦਾ ਸਮਾਂ ਨਾ ਕੱਢ ਪਾਉਣਾ, ਕੰਮ ਦਾ ਜ਼ਿਆਦਾ ਦਬਾਅ ਹੋਣਾ ਇਸ ਸਭ ਨੂੰ ਸੋਚ ਸੋਚ ਕੇ depression ਦਾ ਸ਼ਿਕਾਰ ਹੁੰਦੇ ਜਾ ਰਹੇ ਹਨ। ਖੈਰ ਹੁਣ ਅਸੀਂ depression ਦੀ ਗੱਲ ਹੀ ਕਰ ਰਹੇ ਹਾਂ ਤਾਂ ਸਰੀਰ ਵਿਚ ਜਦੋਂ ਤੁਹਾਨੂੰ depression ਵਰਗੇ ਲੱਛਣ ਨਜ਼ਰ ਆਉਣ ਇਸ ਦਾ ਇਹ ਮਤਲਬ ਨਹੀਂ ਕੀ ਤੁਸੀਂ depression ਦਾ ਸ਼ਿਕਾਰ ਹੁੰਦੇ ਜਾ ਰਹੇ ਹੋ। ਹੇਠਾਂ ਤੁਹਾਨੂੰ ਦਸਦੇ ਹਾਂ ਇਹਨਾਂ ਲੱਛਣਾ ਦੇ ਬਾਰੇ


ਜਦੋਂ ਕਿਸੇ ਵਿਅਕਤੀ ਨੂੰ ਰਾਤ ਨੂੰ ਚੰਗੀ ਤਰ੍ਹਾ ਨੀਂਦ ਨਾ ਆਵੇ। ਕਿਸੇ ਵੀ ਕੰਮ ਵਿਚ ਮਨ ਨਾ ਲਗੇ। ਨਾਲ ਹੀ ਅਜਿਹਾ ਮਹਿਸੂਸ ਹੁੰਦਾ ਰਹੇ ਹੀ ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ।  24 ਘੰਟੇ ਹੀ ਥਕਾਵਟ ਮਹਿਸੂਸ ਹੁੰਦੇ ਰਹਿਣਾ। ਇਸ ਦੇ ਨਾਲ ਹੀ ਜਿਸ ਕੰਮ ਵਿਚ ਤੁਹਾਨੂੰ ਦਿਲਚਸਪੀ ਹੈ ਉਸ ਵਿਚ ਵੀ ਮਨ ਨਾ ਲਗਨਾ। ਆਦਿ depressionਦੇ ਲੱਛਣ ਹਨ। ਪਰ ਕੀ ਇਹ ਲੱਛਣ ਸਿਰਫ depression ਦੇ ਹੀ ਹਨ ਜਾਂ ਇਸ ਨਾਲ ਹੋਰ ਵੀ ਬਿਮਾਰੀਆਂ ਜੁੜੀਆਂ ਹਨ। ਜੀ ਹਾਂ ਠੀਕ ਕਿਹਾ ਜੇਕਰ ਤੁਹਾਨੂੰ ਵੀ ਇਹ ਲੱਛਣ ਮਹਿਸੂਸ ਹੁੰਦੇ ਹਨ ਤਾਂ ਇਸ ਦਾ ਇਹ ਅਰਥ ਨਹੀਂ ਹੈ ਕਿ ਤੁਸੀਂ depression ਵਿਚ ਹੋ। ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਹੋਰ ਬਿਮਾਰੀ ਹੈ।


ਨੀਂਦ ਨਾ ਆਉਣ ਦੀ ਸਮੱਸਿਆ ਸਿਰਫ ਡਿਪਰੈਸ਼ਨ ਨਹੀਂ ਹੁੰਦੀ। ਇਹਨਾਂ ਦੀ ਗੰਭੀਰ ਬਿਮਾਰੀਆਂ ਵੀ ਹੋ ਸਕਦੀਆਂ ਹਨ। ਜਿਵੇਂ ਕਿ ਦਿਲ ਦੇ ਰੋਗ, ਪਾਚਨ ਦੀ ਸਮੱਸਿਆ ਹੋਣਾ ਜਾਂ ਫਿਰ ਜਦ ਕਿਸੇ ਵਿਅਕਤੀ ਨੂੰ ਸ਼ੁਗਰ ਹੋਵੇ। ਇਸ ਦੇ ਲਈ ਆਪਣੇ ਡਾਕਟਰ ਤੋਂ ਸਲਾਹ ਲਵੋ ਅਤੇ ਆਪਣਾ ਇਲਾਜ ਕਰਵਾਉ।


ਜੇਕਰ ਤੁਹਾਨੂੰ 24 ਘੰਟੇ ਥਕਾਵਟ ਮਹਿਸੂਸ ਹੁੰਦੀ ਰਹੇ ਕਿਸੇ ਵੀ ਕੰਮ ਨੂੰ ਕਰਨ ਦੀ ਮਨ ਨਾ ਕਰੇ ਤਾਂ ਇਹ Chronic fatigue syndrome ਦੇ ਲੱਛਣ ਹਨ ਇਸ ਦੌਰਾਨ ਯਾਦਦਾਸ਼ਤ ਕਮਜ਼ੋਰ ਹੁੰਦੀ ਜਾਂਦੀ ਹੈ। ਕੁਝ ਕੰਮ ਕਰਨ ਨੂੰ ਜੀਅ ਨਹੀਂ ਕਰਦਾ ਤਾਂ ਇਸ ਬਾਬਤ ਜ਼ਰੂਰ ਆਪਣੇ ਡਾਕਟਰ ਨੂੰ ਦਿਖਾਉਂ।


ਇਸ ਦੇ ਨਾਲ ਹੀ ਦਸ ਡਾਕਟਰਾਂ ਦੁਆਰਾ ਕਿਹਾ ਗਿਆ ਹੈ ਕਿ ਸ਼ੁਗਰ ਅਤੇ depression ਦੇ ਲੱਛਣ ਇਕੋ ਜਿਹੇ ਹੁੰਦੇ ਹਨ।  ਇਸ ਵਿਚ ਉਹਨਾਂ ਨੂੰ ਥਕਾਵਟ ਰਹਿੰਦੀ ਹੈ, ਜਿਸ ਕਾਰਨ ਕਮਜ਼ੋਰੀ ਹੋ ਜਾਂਦੀ ਹੈ। ਸ਼ੂਗਰ ਦੇ ਰੋਗੀਆਂ ਨੂੰ ਬਹੁਤ ਜ਼ਿਆਦਾ ਪਿਆਸ ਲੱਗਣਾ, ਹੱਥਾਂ ਪੈਰਾਂ ਦਾ ਸੁੰਨ ਹੋ ਜਾਣਾ, ਵਾਰ-ਵਾਰ ਪਿਸ਼ਾਬ ਆਉਣਾ ਆਦਿ ਪਰੇਸ਼ਾਨੀਆਂ ਆਉਂਦੀਆਂ ਹਨ।


(Sonam Malhotra)

Story You May Like