The Summer News
×
Friday, 17 May 2024

ਜੇਕਰ ਤੁਸੀ ਵੀ ਕਰ ਰਹੇ ਹੋ ਇਸ ਚੀਜ਼ ਦੀ ਜਾਦਾ ਵਰਤੋਂ ਤਾਂ ਹੋ ਜਾਓ ਸਾਵਥਾਨ, ਨਹੀਂ ਹੋ ਸਕਦਾ ਹੈ ਤੁਹਾਡਾ ਦੁਗਣਾ ਨੁਕਸਾਨ

ਚੰਡੀਗੜ੍ਹ  : ਅੱਜ ਦੇ ਸਮੇਂ ਹਰ ਇੱਕ ਚੀਜ਼ online ਉਪਲੱਬਧ ਹੋ ਜਾਂਦੀ ਹੈ,ਜਿਸ ਕਾਰਨ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਜੇਕਰ ਗੱਲ Credit card ਦੀ ਕਰੀਏ ਤਾਂ ਇਹ ਅੱਜ ਦੇ ਸਮੇਂ 'ਚ ਬਹੁਤ ਸੁਵਿਧਾਜਨਕ ਹੈ, ਕਿਉਂਕਿ ਇਸ ਦੇ ਜਰੀਏ ਸਾਨੂੰ ਖਰੀਦਦਾਰੀ ਕਰਨੀ ਬਹੁਤ ਹੀ ਲਾਹੇਵੰਦ ਹੁੰਦੀ ਹੈ, ਜੇਕਰ ਸਾਡੇ ਕੋਲ ਪੈਸੇ ਨਾ ਹੋਣ ਤਾਂ ਅਸੀਂ ਕ੍ਰੈਡਿਟ ਕਾਰਡ ਮਦਦ ਨਾਲ ਖਰੀਦ ਕਰ ਲੈਂਦੇ ਹਾਂ। ਇਸ ਦੇ ਨਾਲ ਹੀ ਤੁਹਾਨੂੰ ਕ੍ਰੈਡਿਟ ਕਾਰਡ ਦੇ ਖਰਚਿਆਂ ਦੇ ਭੁਗਤਾਨ ਲਈ ਇੱਕ Grace period ਵੀ ਦਿੱਤਾ ਜਾਂਦਾ ਹੈ।


ਜਾਣਕਾਰੀ ਲਈ ਦਸ ਦੇਈਏ ਕਿ ਜੇਕਰ ਤੁਸੀਂ ਇਸ ਰਿਆਇਤ ਮਿਆਦ 'ਚ ਰਕਮ ਨੂੰ ਵਾਪਸ ਕਰਦੇ ਹੋ, ਤਾਂ ਤੁਹਾਨੂੰ ਕਿਸੇ ਕਿਸਮ ਦਾ ਵਿਆਜ ਨਹੀਂ ਦੇਣਾ ਪਵੇਗਾ।  ਇਸੇ ਕਾਰਨ ਪਿਛਲੇ ਕੁਝ ਸਾਲਾਂ 'ਚ ਕ੍ਰੈਡਿਟ ਕਾਰਡਾਂ ਦਾ ਰੁਝਾਨ ਬਹੁਤ ਤੇਜ਼ੀ ਨਾਲ ਵਧਿਆ ਗਿਆ ਹੈ। ਦਸ ਦਿੰਦੇ ਹੈ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕਿ ਇੱਕ ਤੋਂ ਵੱਧ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ, ਪ੍ਰੰਤੂ ਸਾਨੂੰ ਇਸ ਗੱਲ ਦਾ ਵੀ ਖਾਸ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਕ੍ਰੈਡਿਟ ਕਾਰਡ ਵੀ ਇੱਕ ਤਰ੍ਹਾਂ ਦਾ ਕਰਜ਼ਾ ਹੀ ਹੈ। ਇਸ ਲਈ ਤੁਹਾਨੂੰ ਕੁਝ ਖ਼ਾਸ ਗੱਲਾਂ ਉਪਰ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਬਾਅਦ 'ਚ ਪਛਤਾਵਾ ਨਾ ਹੋਵੇ।



1.ਅਚਾਨਕ ਕਾਰਡ ਦਾ ਬੰਦ ਹੋਣਾ : ਜਦੋਂ ਇੱਕ ਤੂੰ ਵੱਧ ਕਾਰਡ ਦੀ ਵਰਤੋਂ ਕਰਨ ਲੱਗ ਜਾਂਦੇ ਹਾਂ ਤਾਂ ਕਈ ਲੋਕ ਪਹਿਲੇ ਕਾਰਡ ਬੰਦ ਕਰ ਦਿੰਦੇ ਹਨ , ਜਿਹੜਾ ਕਿ ਸਾਨੂੰ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਕ੍ਰੈਡਿਟ ਉਪਯੋਗਤਾ ਅਨੁਪਾਤ ਨੂੰ ਵਧਾ ਸਕਦਾ ਹੈ,ਕਿਉਂਕਿ ਜੋ ਤੁਹਾਡੇ ਕ੍ਰੈਡਿਟ ਉਪਯੋਗਤਾ ਅਨੁਪਾਤ ਨੂੰ ਪਹਿਲਾਂ ਦੋ ਕਾਰਡਾਂ ਵਿੱਚ ਵੰਡਿਆ ਗਿਆ ਸੀ, ਤਾਂ ਫਿਰ ਇੱਕ ਕਾਰਡ ਦੇ ਬੰਦ ਹੋਣ ਤੋਂ ਬਾਅਦ, ਇੱਕ 'ਚ ਕਾਰਡ 'ਚ ਹੀ ਹੋਵੇਗਾ।


2. ਕਦੇ ਵੀ ਕਿਸੇ ਦੀਆਂ ਗੱਲਾਂ 'ਚ ਨਾ ਆਵੋ : ਕ੍ਰੈਡਿਟ ਕਾਰਡ ਬਣਾਉਣ ਤੋਂ ਪਹਿਲਾ ਇਹ ਸਮਝ ਲਾਵੋ ਕਿ ਤੁਹਾਡੇ ਇਸ ਕਾਰਡ ਦੀ ਜ਼ਰੂਰਤ ਹੈ ਕਿ ਨਹੀਂ। ਕਿਉਂਕਿ ਕਦੇ ਵੀ ਕਿਸੇ ਦੀਆਂ ਗੱਲਾਂ 'ਚ ਆ ਕੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਨਾ ਕਰੋ । ਜੇਕਰ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ ਤਾਂ ਉਹ ਤੁਹਾਡੀ ਮੁਸ਼ਕਿਲ ਦਾ ਸਾਧਨ ਬਣ ਸਕਦਾ ਹੈ ,ਕਿਉਂਕਿ ਕ੍ਰੈਡਿਟ ਕਾਰਡ ਹੋਣ ਨਾਲ ਕਈ ਵਾਰ ਫਜ਼ੂਲ ਖਰਚੇ ਵਧ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਸਮੇਂ 'ਤੇ ਖਰਚ ਕੀਤੀ ਰਕਮ ਦੀ ਭਰਪਾਈ ਨਹੀਂ ਕਰਦੇ ਤਾਂ ਤੁਹਾਨੂੰ ਕਾਫੀ ਵਿਆਜ ਨਾਲ ਮੁਆਵਜ਼ਾ ਦੇਣਾ ਪੈ ਸਕਦਾ ਹੈ, ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਖਰਚੇ ਵੀ ਕ੍ਰੈਡਿਟ ਕਾਰਡ ਨਾਲ ਜੁੜੇ ਹੋਏ ਹਨ। ਜਿਸ ਕਾਰਨ ਸਾਡਾ ਨੁਕਸਾਨ ਵੀ ਹੋ ਸਕਦਾ ਹੈ, ਅਤੇ ਇੱਕ ਤੋਂ ਵੱਧ ਕਾਰਡ ਰੱਖਣ 'ਤੇ, ਤੁਹਾਨੂੰ ਉਨ੍ਹਾਂ ਖਰਚਿਆਂ ਦਾ ਭੁਗਤਾਨ unnecessary ਕਰਨਾ ਪਵੇਗਾ।


3. Cash ਕਢਵਾਉਣ ਸਮੇਂ ਰੱਖੋ ਇਸ ਗੱਲ ਦਾ ਧਿਆਨ : ਕ੍ਰੈਡਿਟ ਕਾਰਡ 'ਚੋ ਪੈਸੇ ਕਢਵਾਉਣ ਲਗੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਰਕਮ ਕਢਵਾ ਰਹੇ ਹੈ ਤਾਂ ਉਹ ਤੁਹਾਡੇ ਕਾਰਡ ਦੀ ਸੀਮਾ 'ਤੇ ਨਿਰਭਰ ਕਰਦੀ ਹੈ,ਕਿਉਂਕਿ ਇਸ ਦੇ ਲਈ ਤੁਹਾਨੂੰ ਕਾਫੀ ਚਾਰਜ ਦੇਣਾ ਪੈਂਦਾ ਹੈ।ਇਸ ਤੋਂ ਇਲਾਵਾ ਕੈਸ਼ ਐਡਵਾਂਸ 'ਤੇ ਵਿਆਜ ਮੁਕਤ ਕ੍ਰੈਡਿਟ ਮਿਆਦ ਦਾ ਵੀ ਕੋਈ ਲਾਭ ਨਹੀਂ ਹੈ। ਇਸ ਲਈ ਤੁਹਾਨੂੰ cash ਕਢਵਾਉਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ।

Story You May Like