The Summer News
×
Sunday, 19 May 2024

ਜੇਕਰ ਤੁਸੀਂ ਵੀ ਇਲੈਕਟ੍ਰਿਕ ਕਾਰ ਦੇ ਹੋ ਸ਼ੋਕੀਨ ਤਾਂ ਜਾਣੋ ਇਸ ਸਸਤੀ ਕਾਰ ਬਾਰੇ..

ਚੰਡੀਗੜ੍ਹ : ਦਸ ਦੇਈਏ ਕਿ ਦੁਨੀਆ ਦੇ ਨਾਲ-ਨਾਲ ਭਾਰਤ 'ਚ ਹੁਣ ਇਲੈਕਟ੍ਰਿਕ ਕਾਰਾਂ ਦੀ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਦਸ ਦਿੰਦੇ ਹਾਂ ਕਿ ਇਲੈਕਟ੍ਰਿਕ ਕਾਰਾਂ ਬਣਾਉਣ ਦੇ ਨਾਲ-ਨਾਲ ਪ੍ਰਮੁੱਖ ਕਾਰ ਨਿਰਮਾਤਾ ਆਪਣੀਆਂ ਮੌਜੂਦਾ ਕਾਰਾਂ ਨੂੰ ਵੀ ਇਲੈਕਟ੍ਰਿਕ ਕਾਰਾਂ 'ਚ ਅਪਡੇਟ ਕਰ ਰਹੇ ਹਨ। ਜਿਨ੍ਹਾਂ 'ਚੋਂ ਕੁਝ ਵੱਡੇ ਪੱਧਰ ਦੀਆਂ (High range) ਦੀਆਂ ਕਾਰਾਂ ਹਨ, ਇਸ ਦੇ ਨਾਲ ਹੀ ਕੁਝ ਘੱਟ ਰੇਂਜ ਦੀਆਂ ਕਾਰਾਂ ਵੀ ਹਨ। ਤੁਹਾਨੂੰ 10 ਲੱਖ ਦੇ ਅੰਦਰ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਬਾਰੇ ਵੀ ਜਾਣਕਾਰੀ ਦੇਣ ਜਾ ਰਹੇ ਹਾਂ।


ਭਾਰਤ ਜੋ ਕਾਰ ਲਾਂਚ ਕੀਤੀ ਗਈ ਹੈ ਉਹ ਹੁਣ ਤਕ ਦੀ ਸਭ ਤੋਂ ਕਿਫਾਇਤੀ ਇਲੈਕਟ੍ਰਿਕ ਕਾਰ ਹੈ। ਹਾਲਾਕਿ ਇਹ ਕਾਰ ਸਿਰਫ ਦੋ ਸਿਟਰ ਹੈ ਪਰ ਇਸ ਦੇ ਬਹੁਤ ਸਾਰੇ ਫਾਇਦੇ ਹਨ। ਇਹ ਕਾਰ advance ਹੋਣ ਦੇ ਨਾਲ ਸਸਤੀ ਵੀ ਹੈ। ਇਹ ਦੀ ਕੀਮਤ ਮਹਿਜ਼ 4.79 ਲੱਖ ਰੁਪਏ ਹੈ। ਇਹ ਕਾਰ ਦੀ ਚਾਰਜ ਵੀ ਜਲਦੀ ਹੁੰਦੀ ਹੈ ਅਤੇ ਇਸ ਦਾ ਕੋਈ ਫਾਲਤੂ ਖਰਚਾ ਵੀ ਨਹੀਂ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਸ ਦਿੰਦੇ ਹਾਂ ਕਿ ਇਸ ਦੇ ਫੀਚਰਸ ਦੇ ਤੌਰ 'ਤੇ ਇਸ ਇਲੈਕਟ੍ਰਿਕ ਕਾਰ 'ਚ ਤੁਹਾਨੂੰ ਕੀ-ਲੇਸ ਐਂਟਰੀ, ਬਲੂਟੁੱਥ ਕਨੈਕਟੀਵਿਟੀ, ਰਿਮੋਟ ਵ੍ਹੀਕਲ ਫੰਕਸ਼ਨ ਆਦਿ ਹੋਰ ਵੀ ਕਈ ਸੁਵਿਧਾਵਾ ਪ੍ਰਾਪਤ ਹੋਣਗੀਆ।

Story You May Like