The Summer News
×
Friday, 17 May 2024

ਜੇਕਰ ਤੁਸੀਂ ਵੀ ਬਚਾਉਣਾ ਚਾਹੁੰਦੇ ਹੋ ਆਪਣਾ Income Tax , ਤਾਂ ਅਪਣਾਓ ਇਹ ਤਰੀਕਾ

ਚੰਡੀਗੜ੍ਹ : ਅੱਜ ਦੇ ਸਮੇਂ 'ਚ ਹਰ ਕਿਸੇ ਨੂੰ ਆਪਣੀ ਕਮਾਈ ਵਿੱਚੋ ਅੱਧਾ ਹਿੱਸਾ Income Tax ਵਾਲਿਆਂ ਨੂੰ ਦੇਣਾ ਪੈਦਾ ਹੈ। ਇਸਦੇ ਨਾਲ ਹੀ ਜੇਕਰ ਗੱਲ ਬਾਕੀ ਚੀਜ਼ ਦੀ ਕਰੀਏ ਤਾਂ ਅੱਜ ਦੇ ਯੁੱਗ 'ਚ ਛੋਟੀ ਜਿਹੀ ਚੀਜ਼ ਤੋਂ ਲੈ ਕੇ ਹਰ ਇਕ ਵੱਡੀ ਚੀਜ਼ ਲੈਣ ਤੱਕ ਟੈਕਸ ਲੱਗਦਾ ਹੈ। ਪ੍ਰੰਤੂ ਤੁਹਾਨੂੰ ਦਸੀਏ ਕਿ ਹੁਣ ਇਨਕਮ ਟੈਕਸ ਵਿਭਾਗ ਦੀ ਪੁਰਾਣੀ ਟੈਕਸ ਪ੍ਰਣਾਲੀ ਦੇ ਤਹਿਤ, ਕਈ ਅਜਿਹੇ ਵਿਕਲਪ ਦਿੱਤੇ ਗਏ ਹਨ ਜਿਨ੍ਹਾਂ 'ਤੇ ਤੁਸੀਂ ਆਪਣੀ ਸਾਲਾਨਾ ਆਮਦਨ ਬਚਾ ਸਕਦੇ ਹੋ।


ਚਲੋ ਤੁਹਾਨੂੰ ਉਹਨਾਂ ਤਰੀਕਿਆਂ ਬਾਰੇ ਦੱਸ ਦਿੰਦੇ ਹਾਂ :


ਦੱਸ ਦੇਈਏ ਕਿ ਸਭ ਤੋਂ ਪਹਿਲਾਂ, ਧਾਰਾ 80 C ਦੇ ਤਹਿਤ 1.5 ਲੱਖ ਰੁਪਏ ਤੱਕ ਦੀ ਟੈਕਸ ਬਚਤ ਕੀਤੀ ਜਾ ਸਕਦੀ ਹੈ। ਇਸਦੇ ਲਈ ਤੁਸੀਂ PPF, ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ, ELSS ਮਿਉਚੁਅਲ ਫੰਡ ਅਤੇ EPF ਵਿੱਚ ਨਿਵੇਸ਼ ਕਰ ਸਕਦੇ ਹੋ। ਇਸਦੇ ਨਾਲ ਹੀ ਇਨਕਮ ਟੈਕਸ ਦੀ ਧਾਰਾ 80CCD (1b) ਦੇ ਤਹਿਤ, ਤੁਸੀਂ NPS ਵਿੱਚ ਨਿਵੇਸ਼ ਕਰਕੇ 50,000 ਰੁਪਏ ਦੀ ਕਟੌਤੀ ਪ੍ਰਾਪਤ ਕਰ ਸਕਦੇ ਹੋ। ਅਤੇ, ਇਨਕਮ ਟੈਕਸ ਦੀ ਧਾਰਾ 80CCD (2) ਦੇ ਤਹਿਤ, ਕਰਮਚਾਰੀ NPS ਖਾਤੇ ਵਿੱਚ ਨਿਵੇਸ਼ ਕਰਦੇ ਸਮੇਂ ਤਨਖਾਹ ਦੇ 10% ਦੀ ਕਟੌਤੀ ਦਾ ਦਾਅਵਾ ਕਰ ਸਕਦੇ ਹਨ।


ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੈਕਸ਼ਨ 80D ਦੇ ਤਹਿਤ, ਜੇਕਰ ਤੁਹਾਡੀ ਉਮਰ 60 ਸਾਲ ਤੋਂ ਘੱਟ ਹੈ ਤਾਂ ਤੁਸੀਂ 25 ਹਜ਼ਾਰ ਰੁਪਏ ਦੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਹੋ ਅਤੇ ਜੇਕਰ ਤੁਹਾਡੀ ਉਮਰ 60 ਸਾਲ ਤੋਂ ਵੱਧ ਹੈ ਤਾਂ ਤੁਸੀਂ 50 ਹਜ਼ਾਰ ਰੁਪਏ ਦੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਹੋ। ਜਾਣਕਾਰੀ ਮੁਤਾਬਕ ਜੇਕਰ ਤੁਸੀਂ ਹੋਮ ਲੋਨ ਲਿਆ ਹੈ, ਤਾਂ ਤੁਸੀਂ ਇਨਕਮ ਟੈਕਸ ਐਕਟ ਦੀ ਧਾਰਾ 24 ਦੇ ਤਹਿਤ ਹੋਮ ਲੋਨ 'ਤੇ 2 ਲੱਖ ਰੁਪਏ ਤੱਕ ਦੀ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਹੋ।


(ਮਨਪ੍ਰੀਤ ਰਾਓ)


 

Story You May Like