The Summer News
×
Friday, 17 May 2024

ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਅਮੀਰ ਤਾਂ ਇਹ ਖ਼ਾਸ ਖ਼ਬਰ ਤੁਹਾਡੇ ਲਈ, ਜਾਣ ਕੇ ਰਹਿ ਜਾਵੋਗੇ ਹੈਰਾਨ

ਚੰਡੀਗੜ੍ਹ : ਜਾਣਕਾਰੀ ਅਨੁਸਾਰ ਦਸ ਦੇਈਏ ਕਿ ਜੇਕਰ ਤੁਸੀਂ ਵੀ ਹਰ ਮਹੀਨੇ 40,000 ਤੋਂ 1,00,000 ਜਾਂ ਇਸ ਤੋਂ ਵੱਧ ਕਮਾਉਣਾ ਚਾਹੁੰਦੇ ਹੋ, ਤਾਂ ਇਸ ਸਰਦੀਆਂ 'ਚ ਤੁਹਾਨੂੰ ਕੁਝ ਅਜਿਹੇ ਬਿਜ਼ਨਸ ਤਰੀਕਿਆਂ ਬਾਰੇ ਦਸਾਗੇ ਜਿਸ ਰਾਹੀਂ ਤੁਸੀਂ ਹਰ ਮਹੀਨੇ ਮੋਟੀ ਕਮਾਈ ਕਰ ਸਕਦੇ ਹੋ। ਇਸ ਸਮੇਂ ਕੱਪੜਿਆਂ ਨੂੰ ਲੈ ਕੇ ਕਾਫੀ craze ਹੈ , ਜਿਸ ਦੌਰਾਨ ਤੁਸੀਂ ਟਰੈਕ ਸੂਟ ਦੇ ਕਾਰੋਬਾਰ 'ਚ ਚੰਗਾ ਮੁਨਾਫਾ ਕਮਾ ਸਕਦੇ ਹੋ। ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਕਾਰੋਬਾਰ ਰਾਹੀਂ ਆਪਣੀ ਆਮਦਨ ਕਿਵੇਂ ਵਧਾ ਸਕਦੇ ਹੋ।


ਤੁਸੀ ਵੀ ਜਾਣੋ ਕਿਸ Fabric ਦਾ ਕੀਤਾ ਜਾਂਦਾ ਹੈ ਇਸਤੇਮਾਲ :


ਸਰਦੀਆਂ 'ਚ ਟ੍ਰੈਕ ਸੂਟ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ , ਭਾਵੇਂ ਉਹ ਜਿਮ ਹੋਵੇ ਜਾਂ ਫਿਰ walk ਹੋਵੇ। ਖਿਡਾਰੀਆਂ ਤੋਂ ਇਲਾਵਾ ਆਮ ਲੋਕ ਵੀ ਇਸ ਦੀ ਭਰਪੂਰ ਵਰਤੋਂ ਕਰਦੇ ਹਨ। ਟਰੈਕਸੂਟ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਇਸ 'ਚ ਕਮਾਈ ਕਰਨ ਦਾ ਮੌਕਾ ਹੈ। ਇਹ ਕਪਾਹ, ਨਾਈਲੋਨ, ਪੌਲੀਵੇਸਰਾ ਸਿੰਥੈਟਿਕ ਫੈਬਰਿਕ ਤੋਂ ਬਣਾਇਆ ਗਿਆ ਹੈ।


ਨਿਵੇਸ਼ ਕਿੰਨਾ ਹੋ ਸਕਦਾ ਹੈ ਇਸ ਬਾਰੇ ਵੀ ਦਸਦੇ  ਹਾਂ :


ਦਸ ਦੇਈਏ ਕਿ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (KVIC) ਦੀ ਰਿਪੋਰਟ ਦੇ ਅਨੁਸਾਰ, ਜੇਕਰ ਤੁਸੀਂ ਟਰੈਕ ਸੂਟ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲਗਭਗ 8 ਤੋਂ 9 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਤੋਂ ਇਲਾਵਾ ਜੇਕਰ ਸਾਮਾਨ ਦੀ ਗੱਲ ਕਰੀਏ ਤਾਂ ਇਸ 'ਤੇ ਵੀ ਕਰੀਬ 5 ਲੱਖ ਰੁਪਏ ਦਾ ਖਰਚ ਆਵੇਗਾ। ਇਸ ਦੇ ਨਾਲ ਹੀ ਵਰਕਿੰਗ ਰਿਪੋਰਟ 'ਤੇ ਕਰੀਬ 4 ਲੱਖ ਰੁਪਏ ਖਰਚ ਹੋਣਗੇ।


ਜਾਣੋ ਕਮਾਈ ਦਾ ਮੁਨਾਫਾ :


ਜੇਕਰ ਗੱਲ ਕਮਾਈ ਦੀ ਕਰੀਏ ਤਾਂ ਤੁਸੀਂ ਇੱਕ ਸਾਲ 'ਚ ਲਗਭਗ 48,000 ਟਰੈਕ ਸੂਟ ਬਣਾ ਸਕਦੇ ਹੋ,ਅਤੇ ਇਸ ਦੇ ਨਾਲ ਹੀ ਤੁਸੀਂ 100% ਉਤਪਾਦਨ ਕਰਦੇ ਹੋ ਅਤੇ ਇੱਕ ਯੂਨਿਟ ਦੀ ਕੀਮਤ 106 ਰੁਪਏ ਦੇ ਆਸਪਾਸ ਰੱਖਦੇ ਹੋ, ਤਾਂ ਕੁੱਲ ਵਿਕਰੀ 56,00,000 ਰੁਪਏ ਹੋਵੇਗੀ। ਇਸ ਤੋਂ ਤੁਸੀਂ ਆਪਣੇ ਸਾਰੇ ਖਰਚੇ ਅਤੇ ਉਤਪਾਦਨ ਲਾਗਤ ਨੂੰ ਕੱਢ ਕੇ ਆਪਣਾ ਮੁਨਾਫਾ ਦੇਖ ਸਕਦੇ ਹੋ।


ਕਿੰਨਾ ਲੈ ਸਕਦੇ ਹੋ Loan :


ਇਸ ਕਾਰੋਬਾਰ ਨੂੰ ਕਰਨ ਲਈ ਤੁਸੀਂ ਸਰਕਾਰ ਤੋਂ ਲੋਨ ਦੀ ਸਹੂਲਤ ਲੈ ਸਕਦੇ ਹੋ। ਕੇਂਦਰ ਸਰਕਾਰ ਤੁਹਾਨੂੰ ਇਹ ਸਹੂਲਤ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PM Mudra Yojana) ਦੇ ਤਹਿਤ ਦਿੰਦੀ ਹੈ। ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਸਰਕਾਰ ਤੁਹਾਨੂੰ 10 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਸਹੂਲਤ ਦਿੰਦੀ ਹੈ।


(ਮਨਪ੍ਰੀਤ ਰਾਓ)


 


 

Story You May Like