The Summer News
×
Friday, 17 May 2024

ਜੇਕਰ ਤੁਹਾਨੂੰ ਵੀ ਆਉਂਦਾ ਹੈ ਕੋਈ ਅਜਿਹਾ ਮੈਸੇਜ ਤਾਂ ਤੁਰੰਤ ਹੋ ਜਾਓ ਸਾਵਧਾਨ ! ਜਾਣੋ ਵਜ੍ਹਾ

ਚੰਡੀਗੜ੍ਹ : ਦੱਸ ਦੇਈਏ ਕਿ ਅੱਜ ਦੇ ਸਮੇਂ 'ਚ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਦੋਵਾਂ ਦੀ ਵਰਤੋਂ ਨਾਗਰਿਕ ਪਛਾਣ ਪੱਤਰ ਵਜੋਂ ਕੀਤੀ ਜਾਂਦੀ ਹੈ।ਇਸਦੇ ਨਾਲ ਹੀ ਦੱਸ ਦਿੰਦੇ ਹਾਂ ਕਿ ਸਭ ਤੋਂ ਜਿਆਦਾ ਵਰਤੋਂ ਆਧਾਰ ਕਾਰਡ ਦੀ ਕੀਤੀ ਜਾਂਦੀ ਹੈ। ਇਹ ਹਰ ਇਕ ਥਾਂ 'ਤੇ ਵਰਤਿਆ ਜਾਂਦਾ ਹੈ।ਇਸੇ ਦੌਰਾਨ ਜੇਕਰ ਕਿਸੇ ਨੇ ਕੋਈ ਬੈਂਕ ਦਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਵੀ ਆਧਾਰ ਕਾਰਡ ਦੀ ਹੀ ਵਰਤੋਂ ਜਿਆਦਾ ਹੁੰਦੀ ਹੈ। , ਪ੍ਰੰਤੂ ਕੀ ਤੁਹਾਨੂੰ ਪਤਾ ਹੈ ਕਿ ਹੁਣ ਆਧਾਰ ਕਾਰਡ ਦੇ ਨਾਲ-ਨਾਲ ਵੋਟਰ ID ਕਾਰਡ ਵੀ ਹੋਣਾ ਲਾਜ਼ਮੀ ਹੋ ਗਿਆ ਹੈ


ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਆਧਾਰ ਨੂੰ ਬੈਂਕ ਅਤੇ ਪੈਨ ਕਾਰਡ ਨਾਲ ਲਿੰਕ ਕਰਨ ਲਈ ਗਾਈਡਲਾਈਨ ਜਾਰੀ ਕੀਤੀ ਹੈ। ਦੱਸ ਦੇਈਏ ਕਿ ਜੇਕਰ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ ਤਾਂ 31 ਮਾਰਚ 2023 ਤੋਂ ਬਾਅਦ ਤੁਸੀਂ ਪੈਨ ਕਾਰਡ ਦੀ ਵਰਤੋਂ ਨਹੀਂ ਕਰ ਸਕੋਗੇ। ਇਸ ਦੇ ਨਾਲ ਹੀ ਇਨ੍ਹੀਂ ਦਿਨੀਂ ਲੋਕਾਂ ਨੂੰ ਇੱਕ ਅਜਿਹਾ ਸੰਦੇਸ਼ ਵੀ ਮਿਲਿਆ ਹੈ, ਜਿਸ 'ਚ ਇਹ ਕਿਹਾ ਗਿਆ ਹੈ ਕਿ ਵੋਟਰ ID ਨੂੰ ਆਧਾਰ (Aadhaar Voter ID Link) ਨਾਲ ਲਿੰਕ ਕਰਨਾ ਲਾਜ਼ਮੀ ਹੈ। ਜਾਣਕਾਰੀ ਮੁਤਾਬਕ ਇਹ ਸੰਦੇਸ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਜਾਣੋ ਲੋਕਾਂ ਕੋਲ ਕੀ ਪਹੁੰਚ ਰਿਹਾ ਹੈ ਸੰਦੇਸ਼ :

ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅਧਿਕਾਰਤ ਟਵਿਟਰ ਹੈਂਡਲ ਤੋਂ ਇਹ ਸੰਦੇਸ਼ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਤਹਿਤ ਕਿਹਾ ਗਿਆ ਹੈ ਕਿ ਚੋਣ ਕਾਨੂੰਨ (ਸੋਧ) ਬਿੱਲ, 2021 ਦੇ ਮੁਤਾਬਕ ਹੁਣ ਵੋਟਰ ਆਈਡੀ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਇਹ ਕੰਮ ਹੁਣੇ ਕਰੋ, ਜਿਸ ਲਈ ਤੁਸੀਂ ਚੋਣ ਕਮਿਸ਼ਨ ਦੀ ਵੋਟਰ ਹੈਲਪਲਾਈਨ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਵੋਟਰ ਹੈਲਪਲਾਈਨ ਨੰਬਰ 1950 ਡਾਇਲ ਕਰ ਸਕਦੇ ਹੋ।


ਜਾਣੋ ਵਾਇਰਲ ਸੰਦੇਸ਼ ਦਾ ਅਸਲ ਸੱਚ :


ਮੀਡੀਆ ਸੂਤਰਾਂ ਮੁਤਾਬਕ PIB fact check ਨੇ ਇਸ ਵਾਇਰਲ ਸੰਦੇਸ਼ ਦੀ ਜਾਂਚ ਕੀਤੀ ਹੈ।ਉਹਨਾਂ ਨੇ ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਪੀਆਈਬੀ ਫੈਕਟ ਚੈਕ ਨੇ ਕਿਹਾ ਕਿ ਇਹ ਸੰਦੇਸ਼ ਪੂਰੀ ਤਰ੍ਹਾਂ ਫਰਜ਼ੀ ਹੈ। ਪੀਆਈਬੀ( PIB) ਨੇ ਦੱਸਿਆ ਕਿ ਸਰਕਾਰ ਨੇ ਕਿਸੇ ਵੀ ਤਰ੍ਹਾਂ ਨਾਲ ਆਧਾਰ ਕਾਰਡ ਨੂੰ ਵੋਟਰ ਆਈਡੀ ਨਾਲ ਲਿੰਕ ਕਰਨ ਲਈ ਨਹੀਂ ਕਿਹਾ ਹੈ। ਇਹ ਸੁਨੇਹਾ ਧੋਖਾਧੜੀ ਦੇ ਮਕਸਦ ਨਾਲ ਭੇਜਿਆ ਗਿਆ ਹੋ ਸਕਦਾ ਹੈ।


(ਮਨਪ੍ਰੀਤ ਰਾਓ)

Story You May Like