The Summer News
×
Tuesday, 21 May 2024

ਸ੍ਰੋਮਣੀ ਕਮੇਟੀ ਅਧੀਨ ਆਉਦੇ ਵਿਦਿਅਕ ਅਧਾਰੀਆ ਦੇ ਖੇਡਾ ਵਿਚ ਅਵਲ ਆਉਣ ਵਾਲੇ 19 ਖਿਡਾਰੀਆ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ :- ਸ੍ਰੋਮਣੀ ਕਮੇਟੀ ਵਲੋ ਚਲਾਏ ਜਾ ਰਹੇ ਵਿਦਿਅਕ ਅਧਾਰੀਆ ਵਿਚ ਪੜ ਰਹੇ 19 ਵਿਦਿਆਰਥੀਆ ਵਲੋ ਖੇਡਾ ਦੇ ਮੈਦਾਨ ਵਿਚ ਮਲਾ ਮਾਰਨ ਅਤੇ ਜੇਤੂ ਰਹਿਣ ਤੇ ਅਜ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਤਜਿੰਦਰ ਸਿੰਘ ਪੱਡਾ ਸਕਤਰ ਖੇਡਾ ਨੂੰ ਵਧਾਈ ਦਿਤੀ। ਇਸ ਮੌਕੇ ਗਲਬਾਤ ਕਰਦਿਆ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਜਿਥੇ ਧਾਰਮਿਕ ਸੰਸਥਾਵਾ ਚਲਾ ਰਹੀ ਹੈ ਉਥੇ ਹੀ ਵਿਦਿਅਕ ਅਦਾਰੇ ਚਲਾਉਣ ਵਿਚ ਪੁਰਨ ਯੋਗਦਾਨ ਕਰ ਰਹੀ ਹੈ ਜਿਸਦੇ ਚਲਦੇ ਵਿਦਿਅਕ ਅਧਾਰੀਆ ਵਿਚ ਪੜ ਰਹੇ 19 ਵਿਦਿਆਰਥੀਆ ਵਲੋ ਖੇਡਾ ਵਿਚ ਮਲਾ ਮਾਰੀਆ ਜਿਹਨਾ ਨੂੰ ਅਜ ਸ੍ਰੋਮਣੀ ਕਮੇਟੀ ਦਫਤਰ ਵਿਚ ਬੁਲਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਸਨਮਾਨਿਤ ਕਰ ਹੌਸ਼ਲਾ ਅਫਜਾਈ ਕੀਤੀ ਗਈ ਹੈ ਅਤੇ ਉਹਨਾ ਇਸ ਜੀਤ ਲਈ ਵਧਾਈ ਵੀ ਦਿਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੌਮਣੀ ਕਮੇਟੀ ਵੱਲੋਂ ਹਾਕੀ, ਕਬੱਡੀ ਤੇ ਮਾਰਸ਼ਲ ਆਰਟ ਦੀਆਂ ਟੀਮਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ ਤਾਕਿ ਨੋਜਵਾਨ ਖੇਡਾਂ ਵਿਚ ਵੀ ਆਪਣੀ ਰੂਚੀ ਦਿਖਾ ਸਕਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਵੱਲੋਂ ਗੁਰਸਿੱਖ ਨੌਜਵਾਨਾਂ ਦੀਆ ਟੀਮਾਂ ਬਣਾਈਆਂ ਗਈਆਂ ਹਨ।

Story You May Like